ਉਨਾਵ ਜ਼ਬਰ ਜਨਾਹ ਪੀੜਤਾ ਨੇ ਹਸਪਤਾਲ ‘ਚ ਤੋੜਿਆ ਦਮ

Unnao

ਉਨਾਵ ਜ਼ਬਰ ਜਨਾਹ ਪੀੜਤਾ ਨੇ ਹਸਪਤਾਲ ‘ਚ ਤੋੜਿਆ ਦਮ

ਪੀੜਤਾ ਦਾ ਸਾਰਾ ਸਰੀਰ 90 ਫੀਸਦੀ ਤਕ ਸੜ ਗਿਆ ਸੀ

ਨਵੀਂ ਦਿੱਲੀ (ਏਜੰਸੀ)। ਉਨਾਵ Unnao ਗੈਂਗਰੇਪ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਕਰੀਬ 11.40 ਵਜੇ ਸਫਦਰਗੰਜ ਹਸਪਤਾਲ ‘ਚ ਦਮ ਤੋੜ ਦਿੱਤਾ। ਵੀਰਵਾਰ ਨੂੰ ਪੀੜਤਾ ਨੂੰ ਲਖਨਊ ਪੀ.ਜੀ.ਆਈ. ਤੋਂ ਏਅਰ ਐਂਬੂਲੈਂਸ ਦੇ ਜ਼ਰੀਏ ਦਿੱਲੀ ਲਿਆਂਦਾ ਗਿਆ ਸੀ। ਦੋਸ਼ੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਸਾੜ ਦਿੱਤਾ ਸੀ। ਪੀੜਤਾ ਦਾ ਸਾਰਾ ਸਰੀਰ 90 ਫੀਸਦੀ ਤਕ ਸੜ ਗਿਆ ਸੀ। ਪੀੜਤਾ ਦਾ ਸਫਦਰਗੰਜ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। Unnao ਜ਼ਿਕਰਯੋਗ ਹੈ ਕਿ 23 ਸਾਲ ਦੀ ਪੀੜਤਾ ਨੂੰ ਲਖਨਊ ਦੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫ਼ਦਰਗੰਜ ਹਸਪਤਾਲ ‘ਚ ਵੀਰਵਾਰ ਨੂੰ ਸ਼ਿਫਟ ਕੀਤਾ ਗਿਆ ਸੀ। ਪੀੜਤਾ ਨੇ ਇਸੇ ਸਾਲ ਮਾਰਚ ਮਹੀਨੇ ‘ਚ ਜ਼ਬਰ ਜਨਾਹ ਕੇਸ ਦਰਜ ਕਰਵਾਇਆ ਸੀ, ਜਿਸ ਦਾ ਓਨਾਵ ਦੀ ਇਕ ਲੋਕਲ ਕੋਰਟ ‘ਚ ਟ੍ਰਾਇਲ ਚੱਲ ਰਿਹਾ ਸੀ। ਪੁਲਿਸ ਅਨੁਸਾਰ, 5 ਵਿਅਕਤੀਆਂ ਦੀ ਪਛਾਣ ਸ਼ੁਭਮ, ਸ਼ਿਵਮ, ਹਰਿਸ਼ੰਕਰ, ਉਮੇਸ਼ ਅਤੇ ਰਾਮ ਕਿਸ਼ੋਰ ਦੇ ਰੂਪ ‘ਚ ਹੋਈ ਹੈ, ਜਿਨ੍ਹਾਂ ਨੇ ਪੀੜਤਾ ਦੇ ਉੱਪਰ ਮਿੱਟੀ ਦਾ ਤੇਲ ਸੁੱਟ ਕੇ ਅੱਗ ਲੱਗਾ ਦਿੱਤੀ ਸੀ।

  • ਵੀਰਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਮਾਮਲੇ ‘ਚ ਨੋਟਿਸ  ਲਿਆ।
  • ਪੀੜਤਾ ਦੇ ਇਲਾਜ ‘ਚ ਮਦਦ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਦਿੱਤੇ।
  • 23 ਸਾਲ ਦੀ ਪੀੜਤਾ ਨੂੰ ਲਖਨਊ ਦੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫ਼ਦਰਗੰਜ ਹਸਪਤਾਲ ‘ਚ ਵੀਰਵਾਰ ਨੂੰ ਸ਼ਿਫਟ ਕੀਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Unnao