ਅਰਧ ਸਰਕਾਰੀ ਦੌਰੇ ‘ਤੇ ਗਏ ਹਨ ਕੈਪਟਨ
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਦੇ ਮੁੱਖ ਪ੍ਰੋਗਰਾਮਾਂ ਦੇ ਖਤਮ ਹੁੰਦਿਆਂ ਹੀ 15 ਦਿਨ ਲਈ ਵਿਦੇਸ਼ ਦੌਰੇ ‘ਤੇ ਚਲੇ ਗਏ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਇਹ ਦੌਰਾ ਅਰਧ ਸਰਕਾਰੀ ਹੈ। Captain
ਸਾਹਮਣੇ ਆਏ ਪ੍ਰੋਗਰਾਮ ਅਨੁਸਾਰ ਇਕ ਹਫ਼ਤਾ ਦਾ ਦੌਰਾ ਨਿੱਜੀ ਅਤੇ ਇਕ ਹਫ਼ਤੇ ਦਾ ਸਰਕਾਰੀ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 15 ਦਿਨ ਬਾਹਰ ਰਹਿਣ ਦੇ ਸਮੇਂ ਸਰਕਾਰ ਦਾ ਕੰਮ ਚਲਾਉਣ ਲਈ ਉਹ ਕਿਸੇ ਸੀਨੀਅਰ ਮੰਤਰੀ ਨੂੰ ਕਮਾਨ ਨਹੀਂ ਦੇਕੇ ਗਏ। ਭਾਵੇਂ ਕਿ ਨਿਯਮਾਂ ਅਨੁਸਾਰ ਦੂਜੇ ਨੰਬਰ ਦਾ ਮੰਤਰੀ ਕੰਮ ਦੇਖਦਾ ਹੈ ਅਤੇ ਇਸ ਮੰਤਰੀ ਮੰਡਲ ‘ਚ ਦੂਜਾ ਸਥਾਨ ਬ੍ਰਹਮ ਮਹਿੰਦਰਾ ਨੂੰ ਪ੍ਰਾਪਤ ਹੈ। Captain
ਪਰ ਮਹਿੰਦਰਾ ਨੂੰ ਮੁੱਖ ਮੰਤਰੀ ਦੀ ਗੈਰਹਾਜ਼ਰੀ ‘ਚ ਉਨ੍ਹਾਂ ਦਾ ਕੰਮ ਦੇਖਣ ਲਈ ਕਿਸੇ ਤਰ੍ਹਾਂ ਦਾ ਰਸਮੀ ਆਦੇਸ਼ ਜਾਰੀ ਨਹੀਂ ਹੋਇਆ। ਜਾਣਕਾਰੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ‘ਚ ਬੈਠਕੇ ਹੀ ਰਾਜ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਬਣਾਕੇ ਸਰਕਾਰ ਦਾ ਕੰਮਕਾਜ ਦੇਖਣਗੇ। ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰ ਕੰਮਕਾਜ ਚਲਾਉਣ ਵਾਲੇ ਮੁੱਖ ਮੰਤਰੀ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਪਹਿਲਾਂ ਹੀ ਛੁੱਟੀ ਲੈਕੇ ਵਿਦੇਸ਼ ਗਏ ਹੋਏ ਹਨ।
ਉਹ 22 ਨਵੰਬਰ ਨੂੰ ਲੰਡਨ ਵਿਖੇ ਮੁੱਖ ਮੰਤਰੀ ਦੇ ਦੌਰੇ ‘ਚ ਸ਼ਾਮਿਲ ਹੋ ਜਾਣਗੇ। 21 ਨਵੰਬਰ ਤੱਕ ਮੁੱਖ ਮੰਤਰੀ ਯੂਰਪੀਅਨ ਯੂਨੀਅਨ ਦੇ ਚੈਕ ਗਣਰਾਜ ‘ਚ ਨਿੱਜੀ ਦੌਰੇ ‘ਤੇ ਹੋਣਗੇ ਜਦਕਿ 22 ਨਵੰਬਰ ਤੋਂ 28 ਤੱਕ ਇੰਗਲੈਂਡ ‘ਚ ਸਰਕਾਰੀ ਦੌਰੇ ‘ਤੇ ਰਹਿਣਗੇ। 22 ਨਵੰਬਰ ਤੋਂ ਸਰਕਾਰੀ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਇਨਵੈਸਟਮੈਂਟ ਸੰਮੇਲਨ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ‘ਚ ਲੰਡਨ ਅਤੇ ਬਿਰਮਿੰਘਮ ‘ਚ ਸ਼ਾਮਿਲ ਹੋਣਗੇ। 15 ਦਿਨ ਲਗਾਤਾਰ ਮੁੱਖ ਮੰਤਰੀ ਦੇ ਬਾਹਰ ਰਹਿਣ ਕਰਨ ਪੰਜਾਬ ਦਾ ਕੰਮ ਪ੍ਰਭਾਵਿਤ ਹੋਣ ਦੀ ਵੀ ਸੰਭਾਵਨਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।