-ਅਯੋਧਿਆ ਵਿਵਾਦ: ਸੁਪਰੀਮ ਕੋਰਟ ਨੇ ਫੈਸਲਾ ਪੜਨ ਸ਼ੁਰੂ ਕੀਤਾ
-ਕਿਹਾ, ਸਾਨੂੰ ਸ਼ਰਧਾਲੂਆਂ ਦੀ ਆਸਥਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ
ਨਵੀਂ ਦਿੱਲੀ, ਏਜੰਸੀ। ਅਯੋਧਿਆ ਵਿਵਾਦ ‘ਤੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨਿਕ ਬੈਚ ਨੇ 10.30 ਵਜੇ ਫੈਸਲਾ ਪੜ੍ਹਨ ਸ਼ੁਰੂ ਕਰ ਦਿੱਤਾ ਹੈ। ਸੰਵਿਧਾਨ ਬੈਚ ਨੇ ਸੁੰਨੀ ਵਕਫ ਬੋਰਡ ਅਤੇ ਨਿਰਮੋਹੀ ਅਖਾੜੇ ਦੀਆਂ ਅਰਜੀਆਂ ਨੂੰ ਰੱਦ ਕਰ ਦਿੱਤਾ। ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਰਾਮ ਜਨਮਭੂਮੀ ਸਥਾਨ ਨਿਆਂਇਕ ਵਿਅਕਤੀ ਨਹੀਂ ਹੈ। ਹਾਲਾਂਕਿ ਸੀਜੇਆਈ ਨੇ ਕਿਹਾ ਕਿ ਅਦਾਲਤ ਨੂੰ ਧਰਮ ਅਤੇ ਸ਼ਰਧਾਲੂਆਂ ਦੀ ਆਸਥਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਅਦਾਲਤ ਨੇ 6 ਅਗਸਤ ਤੋਂ 16 ਅਕਤੂਬਰ ਤੱਕ 40 ਦਿਨ ਤੱਕ ਹਿੰਦੂ ਅਤੇ ਮੁਸਲਿਮ ਪੱਖਕਾਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੈਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।(Ayodhya, Ram, Mandir)
ਚੀਫ ਜਸਟਿਸ ਨੇ ਕਿਹਾ ਕਿ ਮੀਰ ਬਕੀ ਨੇ ਬਾਬਰੀ ਮਸਜਿਦ ਬਣਵਾਈ। ਧਰਮ ਸ਼ਾਸਤਰ ‘ਚ ਪ੍ਰਵੇਸ਼ ਕਰਨਾ ਅਦਾਲਤ ਲਈ ਸਹੀ ਨਹੀਂ ਹੋਵੇਗਾ। ਚੀਫ ਜਸਟਿਸ ਨੇ ਕਿਹਾ ਕਿ ਅਸੀਂ ਸਰਵਸਮਤੀ ਨਾਲ ਫੈਸਲਾ ਸੁਣਾ ਰਹੇ ਹਾਂ। ਇਸ ਅਦਾਲਤ ਨੂੰ ਧਰਮ ਅਤੇ ਸ਼ਰਧਾਲੂਆਂ ਦੀ ਆਸਥਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਅਦਾਲਤ ਨੂੰ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਵਿਵਾਦਿਤ ਜ਼ਮੀਨ ਰੇਵੇਨਿਊ ਰਿਕਾਰਡ ‘ਚ ਸਰਕਾਰੀ ਜ਼ਮੀਨ ਦੇ ਤੌਰ ਤੇ ਚਿੰਨ੍ਹਤ ਸੀ। ਸ਼ੀਆ ਵਕਫ ਬੋਰਡ ਦਾ ਦਾਅਵਾ ਵਿਵਾਦਿਤ ਢਾਂਚੇ ‘ਤੇ ਸੀ। ਇਸ ਨੂੰ ਰੱਦ ਕੀਤਾ ਗਿਆ ਹੈ। ਚੀਫ ਜਸਟਿਸ ਨੇ ਕਿਹਾ ਕਿ ਵਿਵਾਦਿਤ ਢਾਂਚਾ ਇਸਲਾਮਿਕ ਮੂਲ ਦਾ ਢਾਂਚਾ ਨਹੀਂ ਸੀ। ਪਰ ਆਰਕਿਉਲਾਜੀਕਲ ਸਰਵੇ ਆਫ ਇੰਡੀਆ ਨੇ ਆਪਣੀ ਰਿਪੋਰਟ ‘ਚ ਇਹ ਨਹੀਂ ਕਿਹਾ ਸੀ ਕਿ ਮਸਜਿਦ ਬਣਾਉਣ ਲਈ ਮੰਦਰ ਨੂੰ ਢਹਾਇਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।