ਬੰਗਲਾਦੇਸ਼ ਨੂੰ ਝਟਕਾ, ਭਾਰਤ ਦੌਰੇ ‘ਚੋਂ ਬਾਹਰ ਹੋਏ ਸਾਕਿਬ
ਏਜੰਸੀ/ਢਾਕਾ। ਬੰਗਲਾਦੇਸ਼ ਦੇ ਟੈਸਟ ਅਤੇ ਟੀ-20 ਕਪਤਾਨ ਸਾਕਿਬ ਅਲ ਹਸਨ ‘ਤੇ ਮੈਚ ਫਿਕਸਿੰਗ ਸਬੰਧੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੂੰ ਜਾਣਕਾਰੀ ਨਾ ਦੇਣ ਦੇ ਦੋਸ਼ਾਂ ਕਾਰਨ ਅੱਜ ਹਰ ਤਰ੍ਹਾਂ ਦੀ ਕ੍ਰਿਕਟ ‘ਤੇ ਦੋ ਸਾਲ ਦੀ ਪਾਬੰਦੀ ਲਾ ਦਿੱਤੀ ਹੈ ਇਸ ‘ਚ ਇੱਕ ਸਾਲ ਦੀ ਸਜ਼ਾ ਮੁਲਤਵੀ ਰਹੇਗੀ।
ਸਾਕਿਬ ਨਾਲ ਸੱਟੇਬਾਜ਼ਾਂ ਨੇ ਮੈਚ ਫਿਕਸਿੰਗ ਲਈ ਸੰਪਰਕ ਕੀਤਾ ਸੀ, ਪਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੂੰ ਨਹੀਂ ਦਿੱਤੀ ਸੀ ਸਾਕਿਬ ਨੇ ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਸੰਹਿਤਾ ਦੀ ਉਲੰਘਣਾ ਦੇ ਤਿੰਨ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਪਾਬੰਦੀ ਲਈ ਸਹਿਮਤ ਹੋ ਗਏ ਹਨ ਹਾਲ ‘ਚ ਬੰਗਲਾਦੇਸ਼ੀ ਕ੍ਰਿਕਟਰਾਂ ਦੀ ਹੜਤਾਲ ਦੀ ਅਗਵੀ ਕਰਨ ਵਾਲੇ ਸਾਕਿਬ ਪਿਛਲੇ ਕੁਝ ਦਿਨਾਂ ‘ਚ ਟੀਮ ਅਭਿਆਸ ਸੈਸਨਾਂ ਤੋਂ ਗਾਇਬ ਰਹੇ ਹਨ ਅਤੇ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਉਨ੍ਹਾਂ ਦੀ ਗੈਰ-ਮੌਜ਼ੂਦਗੀ ਦਾ ਅਧਿਕਾਰਕ ਰੂਪ ਨਾਲ ਕੋਈ ਕਾਰਨ ਨਹੀਂ ਦੱਸਿਆ ਸੀ।
ਪਰ ਹੁਣ ਕਾਰਨ ਸਪੱਸ਼ਟ ਹੋ ਗਿਆ ਹੈ ਕਿ ਸਾਕਿਬ ਅਭਿਆਸ ਸੈਸ਼ਨਾਂ ਤੋਂ ਕਿਉਂ ਦੂਰ ਸਨ ਪਾਬੰਦੀ ਲੱਗਣ ਕਾਰਨ ਸਾਕਿਬ ਹੁਣ ਆਪਣੀ ਟੀਮ ਦੇ ਤਿੰਨ ਨਵੰਬਰ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੌਰੇ ‘ਚੋਂ ਵੀ ਬਾਹਰ ਹੋ ਗਏ ਹਨ ਬੰਗਲਾਦੇਸ਼ ਦੇ ਮੁੱਖ ਅਖਬਾਰ ਸਮਕਾਲ ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਸਾਕਿਬ ‘ਤੇ ਆਈਸੀਸੀ 18 ਮਹੀਨੇ ਤੱਕ ਪਾਬੰਦੀ ਲਾ ਸਕਦੀ ਹੈ ਅਖਬਾਰ ਅਨੁਸਾਰ ਸਾਕਿਬ ਨਾਲ ਸੱਟੇਬਾਜ਼ਾਂ ਨੇ ਮੈਚ ਫਿਕਸਿੰਗ ਲਈ ਸੰਪਰਕ ਕੀਤਾ ਸੀ, ਪਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਈਸੀਸੀ ਨੂੰ ਨਹੀਂ ਦਿੱਤੀ।
ਭਾਰਤ ਨੇ ਬੰਗਲਾਦੇਸ਼ ਸਾਹਮਣੇ ਰੱਖੀ ਡੇ-ਨਾਈਟ ਟੈਸਟ ਦੀ ਤਜਵੀਜ਼
ਨਵੀਂ ਦਿੱਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਸਾਹਮਣੇ ਆਗਾਮੀ ਭਾਰਤ ਦੌਰੇ ‘ਚ ਕੱਲਕੱਤਾ ਟੈਸਟ ਡੇ-ਨਾਈਟ ਫਾਰਮੇਟ ‘ਚ ਖੇਡਣ ਦੀ ਤਜਵੀਜ਼ ਰੱਖੀ ਹੈ, ਹਾਲਾਂਕਿ ਬੀਸੀਸੀ ਵੱਲੋਂ ਇਸ ‘ਤੇ ਹਾਲੇ ਕਿਸੇ ਤਰ੍ਹਾਂ ਦਾ ਜਵਾਬ ਨਹੀਂ ਆਇਆ ਹੈ ਬੀਸੀਬੀ ਦੇ ਕ੍ਰਿਕਟ ਸੰਚਾਲਨ ਮੁਖੀ ਅਕਰਮ ਖਾਨ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ, ‘ਬੀਸੀਸੀਆਈ ਨੇ ਸਾਡੇ ਸਾਹਮਣੇ ਡੇ-ਨਾਈਟ ਟੈਸਟ ਖੇਡਣ ਦੀ ਤਜਵੀਜ਼ ਰੱਖੀ ਹੈ ਅਤੇ ਅਸੀਂ ਇਸ ਬਾਰੇ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਵਾਬ ਦਿਆਂਗੇ ਉਨ੍ਹਾਂ ਨੇ ਕਿਹਾ, ਅਸੀਂ ਦੋ-ਤਿੰਨ ਦਿਨ ਪਹਿਲਾਂ ਹੀ ਚਿੱਠੀ ਮਿਲੀ ਸੀ ਅਤੇ ਅਸੀਂ ਇਸ ਬਾਰੇ ਸੋਚਣ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੇ ।
ਅਸੀਂ ਆਪਣੇ ਫੈਸਲੇ ਬਾਰੇ ਉਨ੍ਹਾਂ ਨੂੰ ਇੱਕ ਜਾਂ ਦੋ ਦਿਨਾਂ ‘ਚ ਜਵਾਬ ਦੇ ਦਿਆਂਗੇ ਜੇਕਰ ਬੰਗਲਾਦੇਸ਼ੀ ਟੀਮ ਆਪਣੀ ਸਹਿਮਤੀ ਪ੍ਰਦਾਨ ਕਰ ਦਿੰਦੀ ਹੈ ਤਾਂ ਇਹ ਭਾਰਤ ਦੀ ਮੇਜ਼ਬਾਨੀ ‘ਚ ਪਹਿਲਾ ਡੇ-ਨਾਈਟ ਟੈਸਟ ਹੋਵੇਗਾ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ 14 ਨਵੰਬਰ ਨੂੰ ਇੰਦੌਰ ‘ਚ ਜਦੋਂਕਿ ਦੂਜਾ ਮੈਚ 22 ਨਵੰਬਰ ਨੂੰ ਕੱਲਕੱਤਾ ਦੇ ਈਡਨ ਗਾਰਡਨ ਮੈਦਾਨ ‘ਤੇ ਹੋਣਾ ਹੈ ਜ਼ਿਕਰਯੋਗ ਹੈ ਕਿ ਬੀਸੀਸੀਆਈ ਦੇ ਨਵੇਂ ਮੁਖੀ ਸੌਰਵ ਗਾਂਗੁਲੀ ਨੇ ਹਾਲ ਹੀ ‘ਚ ਗੁਲਾਬੀ ਗੇਂਦ ਨਾਲ ਟੈਸਟ ਖੇਡਣ ਦੀ ਪੈਰਵੀ ਕੀਤੀ ਸੀ ਅਤੇ ਕਿਹਾ ਸੀ ।
ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਵੀ ਉਨ੍ਹਾਂ ਨੇ ਇਸ ਬਾਰੇ ਚਰਚਾ ਕੀਤੀ ਜਿਨ੍ਹਾਂ ਨੇ ਇਸ ਫਾਰਮੇਟ ‘ਤੇ ਆਪਣੀ ਸਹਿਮਤੀ ਦਿੱਤੀ ਹੈ ਟੈਸਟ ਨੂੰ ਲੋਕਪ੍ਰਿਅ ਬਣਾਉਣ ਦੇ ਉਦੇਸ਼ ਨਾਲ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਪਿਛਲੇ ਲੰਮੇ ਸਮੇਂ ਤੋਂ ਗੁਲਾਬੀ ਗੇਂਦ ਨਾਲ ਟੈਸਟ ਖੇਡਣ ਦੀ ਵਕਾਲਤ ਕਰ ਰਿਹਾ ਹੈ, ਪਰ ਹੁਣ ਤੱਕ ਭਾਰਤ ਨੇ ਹੀ ਇਸ ‘ਤੇ ਆਪਣੀ ਸਹਿਮਤੀ ਨਹੀਂ ਪ੍ਰਗਟਾਈ ਹੈ ਅਸਟਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਨਵੰਬਰ 2015 ‘ਚ ਐਡੀਲੇਡ ਓਵਲ ‘ਚ ਪਹਿਲਾ ਡੇ-ਨਾਈਟ ਟੈਸਟ ਖੇਡਿਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।