ਸੌਰਵ ਗਾਂਗੁਲੀ ਨੇ ਸੰਭਾਲਿਆ ਬੀਸੀਸੀਆਈ ਪ੍ਰਧਾਨ ਦਾ ਅਹੁਦਾ
ਬੀਸੀਸੀਆਈ ਦੇ 39ਵੇਂ ਪ੍ਰਧਾਨ
ਮੁੰਬਈ, ਏਜੰਸੀ। ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਮੁੰਬਈ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਉਹ ਬੀਸੀਸੀਆਈ ਦੇ 39ਵੇਂ ਪ੍ਰਧਾਨ ਹਨ। ਇਸ ਦੇ ਨਾਲ ਹੀ 33 ਮਹੀਨੇ ਪਹਿਲਾਂ ਸੁਪਰੀਮ ਕੋਰਟ ਦੁਆਰਾ ਗਠਿਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਵੀ ਭੰਗ ਹੋ ਗਈ। Sourav Ganguly ਨਿਰਵਿਰੋਧ ਚੁਣੇ ਗਏ ਹਨ। ਉਹ ਜੁਲਾਈ 2020 ਤੱਕ ਇਸ ਅਹੁਦੇ ‘ਤੇ ਰਹਿਣਗੇ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਨੇ ਸਕੱਤਰ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਭਰਾ ਅਰੁਣ ਧੂਮਲ ਨੇ ਖਜ਼ਾਨਚੀ ਦਾ ਅਹੁਦਾ ਸੰਭਾਲਿਆ। ਇਹਨਾਂ ਤੋਂ ਇਲਾਵਾ ਉਤਰਾਖੰਡ ਦੇ ਮਹਿਮ ਵਰਮਾ ਵਾਈਸ ਪ੍ਰਧਾਨ ਅਤੇ ਕੇਰਲ ਦੇ ਜੈਯੇਸ਼ ਜਾਰਜ ਸੰਯੁਕਤ ਸਕੱਤਰ ਬਣੇ। ਗਾਂਗੁਲੀ ਨੇ 15 ਅਕਤੂਬਰ ਦੇ ਟਵਿਟਰ ਤੇ ਜੈ ਸ਼ਾਹ, ਅਨੁਰਾਗ ਅਤੇ ਅਰੁਣ ਨਾਲ ਇੱਕ ਫੋਟੋ ਸ਼ੇਅਰ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।