ਸਟੇਟ ਸਕੂਲ ਹੈਂਡਬਾਲ ਅਤੇ ਸੀਬੀਐੱਸਈ ਨੋਰਥ ਜੋਨ ਮੁਕਾਬਲੇ ‘ਚ ਹਾਸਲ ਕੀਤਾ ਸੋਨ ਤੇ ਚਾਂਦੀ ਤਮਗਾ
ਸੱਚ ਕਹੂੰ ਨਿਊਜ਼/ਸਰਸਾ । ਸਿੱਖਿਆ ਦੇ ਨਾਲ ਖੇਡਾਂ ‘ਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਸੂਬੇ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ ਖਿਡਾਰੀਆਂ ਨੇ ਸਟੇਟ ਸਕੂਲ ਹੈਂਡਬਾਲ ਅੰਡਰ-17 ਮੁਕਾਬਲੇ ‘ਚ ਕੈਥਲ ਟੀਮ ਨੂੰ ਹਰਾਉਂਦਿਆਂ ਸੋਨ ਤਮਗਾ ਹਾਸਲ ਕੀਤਾ ਹੈ ਉੱਥੇ ਸੀਬੀਐਸਈ ਨੋਰਥ ਜੋਨ ਅੰਡਰ-17 ‘ਚ ਵੀ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਦੇ ਖਿਡਾਰੀਆਂ ਦਾ ਦਬਦਬਾ ਰਿਹਾ ਅਤੇ ਸਕੂਲ ਦੀ ਟੀਮ ਨੇ ਚਾਂਦੀ ਦੇ ਤਮਗੇ ‘ਤੇ ਕਬਜ਼ਾ ਕੀਤਾ ਜਾਣਕਾਰੀ ਦਿੰਦੇ ਹੋਏ ਟੀਮ ਕੋਚ ਅਮਨਪ੍ਰੀਤ ਇੰਸਾਂ ਨੇ ਦੱਸਿਆ ਕਿ ਪਿਛਲੇ 2 ਅਕਤੂਬਰ ਤੋਂ 5 ਅਕਤੂਬਰ ਤੱਕ ਸਰਸਾ ‘ਚ ਹੋਏ ਸਟੇਟ ਸਕੂਲ ਹੈਂਡਬਾਲ ਅੰਡਰ-17 ਮੁਕਾਬਲੇ ‘ਚ 22 ਟੀਮਾਂ ਨੇ ਭਾਗ ਲਿਆ।
ਜਿਸ ‘ਚੋਂ ਭਿਵਾਨੀ ਦੀ ਟੀਮ ਨੂੰ 22-16 ਦੇ ਫਰਕ ਨਾਲ ਹਰਾਉਂਦਿਆਂ ਸਰਸਾ ਟੀਮ ਨੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ ਕੁਆਰਟਰ ਫਾਈਨਲ ਜਿੱਤਣ ਤੋਂ ਬਾਅਦ ਸਰਸਾ ਟੀਮ ਦਾ ਸੈਮੀਫਾਈਨਲ ਮੈਚ ਹਿਸਾਰ ਨਾਲ ਹੋਇਆ ਜਿੱਥੇ ਟੀਮ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਖਿਡਾਰੀ ਆਰੀਅਨ ਇੰਸਾਂ, ਪੰਕਜ ਇੰਸਾਂ ਅਤੇ ਜਤਿਨ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਹਿਸਾਰ ਦੀ ਟੀਮ ਨੂੰ 27-21 ਨਾਲ ਹਰਾਉਂਦਿਆਂ ਫਾਈਨਲ ‘ਚ ਆਪਣੀ ਜਗ੍ਹਾ ਬਣਾਈ ਫਾਈਲਨ ਮੈਚ ਕੈਥਲ ਦੀ ਟੀਮ ਨਾਲ ਹੋਇਆ, ਜਿਸ ‘ਚੋਂ ਸਰਸਾ ਟੀਮ ਨੇ ਕੈਥਲ ਨੂੰ ਹਰਾ ਕੇ ਸੋਨ ਤਮਗਾ ਹਾਸਲ ਕੀਤੋ।
ਪਾਪਾ ਕੋਚ ਡਾ. ਐਮਐਸਜੀ ਨੂੰ ਦਿੱਤਾ ਜਿੱਤ ਦਾ ਸਿਹਰਾ
ਜੇਤੂ ਟੀਮ ਦਾ ਸਕੂਲ ‘ਚ ਪਹੁੰਚਣ ‘ਤੇ ਸਕੂਲ ਪ੍ਰਸ਼ਾਸਕ ਡਾ. ਹਰਦੀਪ ਇੰਸਾਂ ਤੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ, ਹੋਸਟਲ ਵਾਰਡਨ ਦਰਬਾਰਾ ਸਿੰਘ, ਸਪੋਰਟਸ ਇੰਚਾਰਜ ਚਰਨਜੀਤ ਇੰਸਾਂ ਅਜਮੇਰ ਇੰਸਾਂ ਤੇ ਸਕੂਲ ਸਟਾਫ਼ ਨੇ ਖਿਡਾਰੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ ਇਸ ਦੌਰਾਨ ਸਾਰੇ ਖਿਡਾਰੀਆਂ ਅਤੇ ਟੀਮ ਕੋਚ ਅਮਨਪ੍ਰੀਤ ਇੰਸਾਂ ਨੇ ਇਸ ਜਿੱਤ ਦਾ ਪੂਰਾ ਸਿਹਰਾ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।