ਪੂਨੇ ‘ਚ ਸੀਰੀਜ਼ ਜਿੱਤਣ’ਤੇ ਹੋਣਗੀਆਂ ਭਾਰਤ ਦੀਆਂ ਨਜ਼ਰਾਂ

India's, Eyes , Winning,Series , Pune

ਭਾਰਤ- ਦੱਖਣੀ ਅਫਰੀਕਾ ‘ਚ ਦੂਜਾ ਮੁਕਾਬਲਾ ਅੱਜ, ਸਿੱਧਾ ਪ੍ਰਸਾਰਣ ਸੁਬ੍ਹਾ 9 : 30 ਵਜੇ ਤੋਂ

ਏਜੰਸੀ/ਪੂਨੇ। ਭਾਰਤ ਅਤੇ ਦੱਖਣੀ ਅਫਰੀਕਾ ‘ਚ ਵੀਰਵਾਰ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਪੁਣੇ ‘ਚ ਖੇਡਿਆ ਜਾਵੇਗਾ ਜਿੱਥੇ ਭਾਰਤੀ ਟੀਮ ਦੀਆਂ ਨਜ਼ਰਾਂ ਮੁਕਾਬਲਾ ਜਿੱਤ ਕੇ ਸੀਰੀਜ਼ ਆਪਣੇ ਨਾਂਅ ਕਰਨ ‘ਤੇ ਹੋਣਗੀਆਂ ਭਾਰਤ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ ਪਹਿਲੇ ਮੈਚ ‘ਚ ਦੱਖਣੀ ਅਫਰੀਕਾ ਦੀ ਟੀਮ ਨੂੰ 203 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ‘ਚ 1-0 ਦਾ ਵਾਧਾ ਹਾਸਲ ਕਰ ਲਿਆ ਸੀ ਅਤੇ ਹੁਣ ਟੀਮ ਇੱਥੇ ਹੋਣ ਵਾਲੇ ਦੂਜੇ ਮੁਕਾਬਲੇ ‘ਚ ਵੀ ਆਪਣਾ ਪ੍ਰਦਰਸ਼ਨ ਬਰਕਰਾਰ ਰੱਖ ਮੈਚ ਅਤੇ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਮੈਚ ‘ਚ ਉਤਰੇਗੀ ਭਾਰਤ ਲਈ ਚੰਗੀ ਗੱਲ ਹੈ ਕਿ ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਮਯੰਕ ਅਗਰਵਾਲ ਨੇ ਪਹਿਲੇ ਮੁਕਾਬਲੇ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ, ਖਾਸਕਰ ਰੋਹਿਤ ਜੋ ਆਪਣੇ ਟੈਸਟ ਕਰੀਅਰ ‘ਚ ਪਹਿਲੀ ਵਾਰ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਬੱਲੇਬਾਜ਼ੀ ਕਰਨ ਉਤਰੇ ਸਨ।

ਭਾਰਤੀ ਟੀਮ ਨੂੰ ਹਾਲਾਂਕਿ ਥੋੜ੍ਹੀ ਸਾਵਧਾਨੀ ਵਰਤਨੀ ਹੋਵੇਗੀ ਪਹਿਲੇ ਮੁਕਾਬਲੇ ਦੀ ਪਹਿਲੀ ਪਾਰੀ ਮਜ਼ਬੂਤ ਸਾਂਝੇਦਾਰੀ ਤੋਂ ਬਾਅਦ ਲੜਖੜਾ ਗਈ ਸੀ ਪਰ ਟੀਮ ਲਈ ਰਾਹਤ ਦੀ ਗੱਲ ਹੈ ਕਿ ਚੇਤੇਸ਼ਵਰ ਪੁਜਾਰਾ ਜੋ ਪਹਿਲੀ ਪਾਰੀ ‘ਚ ਨਾਕਾਮ ਰਹੇ ਸਨ ਅਤੇ ਉਨ੍ਹਾਂ ਨੇ ਦੂਜੀ ਪਾਰੀ ‘ਚ ਆਪਣੀ ਫਾਰਮ ਵਾਪਸ ਹਾਸਲ ਕੀਤੀ।  ਕਪਤਾਨ ਵਿਰਾਟ ਕੋਹਲੀ, ਆਜਿੰਕਾ ਰਹਾਣੇ, ਹਨੁਮਾ ਵਿਹਾਰੀ ਅਤੇ ਵਿਕਟ ਕੀਪਰ ਬੱਲੇਬਾਜ ਰਿਦਿਮਾਨ ਸਾਹਾ ਨੂੰ ਵੀ ਆਪਣੀ ਭੂਮੀਕਾ ਅਦਾ ਕਰਨੀ ਹੋਵੇਗੀ ਗੇਂਦਬਾਜੀ ‘ਚ ਭਾਰਤੀ ਟੀਮ ਦਾ ਮਜ਼ਬੂਤ ਪੱਖ ਰਿਹਾ ਹੈ ਅਤੇ ਪਹਿਲੀ ਪਾਰੀ ‘ਚ ਜਿਸ ਤਰ੍ਹਾਂ ਆਫ ਸਪਿੱਨਰ ਰਵੀਚੰਦ੍ਰਨ ਅਸ਼ਵਿਨ ਨੇ ਆਪਣੀ ਫਿਰਕੀ ਦੇ ਜਾਦੂ ਨਾਲ ਦੱਖਣੀ ਅਫਰੀਕਾ ਦੀ ਟੀਮ ਨੂੰ ਬੰਨ੍ਹਿਆ ਉਸ ਨਾਲ ਭਾਰਤੀ ਗੇਂਦਬਾਜੀ ਹੋਰ ਮਜ਼ਬੂਤ ਵਿਖਾਈ ਦੇ ਰਹੀ ਹੈ ਜਦੋਂਕਿ ਦੂਜੀ ਪਾਰੀ ‘ਚ ਤੇਜ ਗੇਂਦਬਾਜ ਮੋਹੰਮਦ ਸ਼ਮੀ ਨੇ ਪੰਜ ਵਿਕਟਾਂ ਕੱਢ ਕੇ ਮਿਹਮਾਨ ਟੀਮ ਦੀ  ਕਮਰ ਤੋੜ ਦਿੱਤੀ ਸੀ ਜਿਸ ਨਾਲ ਭਾਰਤੀ ਟੀਮ ਨੇ ਇੱਕ ਤਰਫਾ ਅੰਦਾਜ ਨਾਲ ਇਹ ਮੁਕਾਬਲਾ ਜਿੱਤ ਲਿਆ ਸੀ।

ਦੱਖਣੀ ਅਫਰੀਕਾ ਕੋਲ ਸੀਰੀਜ਼ ਬਚਾਉਣ ਦਾ ਇਹ ਅੰਤਿਮ ਮੌਕਾ ਹੈ ਜੇਕਰ ਉਹ ਭਾਰਤੀ ਬੱਲੇਬਾਜਾਂ ਨੂੰ ਘੱਟ ਸਕੋਰ ‘ਤੇ ਰੋਕਣ ‘ਚ ਸਫਲ ਰਹਿੰਦੀ ਹੈ ਤਾਂ ਉਨ੍ਹਾਂ ਕੋਲ ਮੌਕਾ ਬਣਿਆ ਰਹਿ ਸਕਦਾ ਹੈ
ਦੱਖਣੀ ਅਫਰੀਕਾ ਦੀ ਟੀਮ ਨੂੰ ਭਾਵੇਂ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਨ੍ਹਾਂ ਨੇ ਪਹਿਲੀ ਪਾਰੀ ‘ਚ ਭਾਰਤੀ ਗੇਂਦਬਾਜਾਂ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਇਸ ਮੈਦਾਨ ‘ਚ ਖੇਡੀਆਂ ਗਈਆਂ 26 ਪਹਿਲੀਆਂ ਸ਼੍ਰੇਣੀਆਂ ‘ਚੋਂ 150 ਤੋਂ ਜਿਆਦਾ ਦੇ 10 ਸਕੋਰ, ਤਿੰਨ ਦੋਹਰੇ ਸੈਂਕੜੇ ਅਤੇ ਦੋ ਤਿਹਰੇ ਸੈਂਕੜੇ ਬਣੇ ਹਨ ਇਨ੍ਹਾਂ 26 ਮੈਚਾਂ ‘ਚ 13 ਡ੍ਰਾਂ ਰਹੇ ਹਨ।

ਪੁਣੇ ਦਾ ਮੌਸਮ ਵੀ ਰੰਗ ਬਦਲ ਰਿਹਾ ਹੈ ਕਿਸੇ ਸਮੇਂ ਧੁੱਪ ਰਹਿੰਦੀ ਹੈ ਤਾਂ ਕਦੇ ਕਾਲੇ ਬੱਦਲ ਛਾ ਜਾਂਦੇ ਹਨ ਵਿਸ਼ਾਖਾਪਟਨਮ ‘ਚ ਪੰਜ ਦਿਨ ਮੀਂਹ ਦੀ ਭਵਿੱਖਵਾਣੀ ਸੀ ਪਰ ਮੌਸਮ ਲਗਭਗ ਸਾਫ ਰਿਹਾ ਸੀ ਕੁਝ ਅਜਿਹੀ ਹੀ ਭਵਿੱਖਵਾਣੀ ਪੁਣੇ ਲਈ ਵੀ ਹੈ ਪਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਮੌਸਮ ਮੈਚ ਦੇ ਰਾਹ ‘ਚ ਰੁਕਾਵਟ ਨਹੀਂ ਬਣੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।