ਸਾਡੇ ਨਾਲ ਸ਼ਾਮਲ

Follow us

13.3 C
Chandigarh
Tuesday, February 10, 2026
More
    Home Breaking News ਹੁਣ ਪਰਵੇਜ਼ ਮੁਸ਼...

    ਹੁਣ ਪਰਵੇਜ਼ ਮੁਸ਼ੱਰਫ਼ ਉੱਤਰਿਆ ਗਿੱਦੜ ਭੱਬਕੀਆਂ ‘ਤੇ…

    Pakistan, Pervez, Musharraf

    ਹੁਣ ਪਰਵੇਜ਼ ਮੁਸ਼ੱਰਫ਼ ਉੱਤਰਿਆ ਗਿੱਦੜ ਭੱਬਕੀਆਂ ‘ਤੇ… Musharraf

    ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਸੰਸਥਾਪਕ ਪਰਵੇਜ਼ ਮੁਸ਼ੱਰਫ ਇਕ ਵਾਰ ਰਾਜਨੀਤੀ ਵਿੱਚ ਕਿਸਮਤ ਅਜਮਾਉਣ ਲਈ ਤਿਆਰ ਹਨ। ਰਾਜਨੀਤੀ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਵਿਚ ਮੁਸ਼ੱਰਫ ਨੇ ਐਤਵਾਰ ਨੂੰ ਭਾਰਤ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਵਿਰੁੱਧ ਭਾਰਤ ਕੋਈ ਕਾਰਵਾਈ ਕਰਦਾ ਹੈ ਤਾਂ ਪਾਕਿਸਤਾਨੀ ਫੌਜ ਉਸ ਨੂੰ ਸਬਕ ਸਿਖਾਏਗੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਾਕਿਸਤਾਨ ਲਈ ਭਾਰਤ ਵੱਲੋਂ ਖਤਰਾ ਵਧਦਾ ਜਾ ਰਿਹਾ ਹੈ।

    ਆਪਣੀ ਪਾਰਟੀ ਦੇ ਸਥਾਪਨਾ ਦਿਵਸ ਦੇ ਮੌਕੇ ਦੁਬੱਈ ਤੋਂ ਵੀਡੀਓ ਕਾਨਫ੍ਰੈਸਿੰਗ ਜ਼ਰੀਏ ਮੁਸ਼ੱਰਫ ਨੇ ਆਪਣੀ ਪਾਰਟੀ ਦੇ ਕਾਰਕੁੰਨਾਂ ਤੇ ਸਮੱਰਥਕਾਂ ਨੂੰ ਸੰਬੋਧਿਤ ਕੀਤਾ। ਮੁਸ਼ੱਰਫ ਨੇ ਕਿਹਾ ਕਿ ਪਾਕਿਸਤਾਨ ਦੀਆਂ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਉਸ ਨੂੰ ਧਮਕਾ ਰਿਹਾ ਹੈ। ਪਾਕਿਸਤਾਨ ਅਤੇ ਪਾਕਿਸਤਾਨੀ ਫੌਜ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਲੜੇਗੀ। ਭਾਰਤ ਨੂੰ ਚਿਤਾਵਨੀ ਦਿੰਦਿਆਂ ਮੁਸ਼ੱਰਫ ਨੇ ਕਿਹਾ ਕਿ ਜੇਕਰ ਉਹ ਪਾਕਿਸਤਾਨ ਵਿਰੁੱਧ ਕੋਈ ਗਲਤ ਕੰਮ ਕਰਦੇ ਹਨ ਤਾਂ ਉਹ ਉਸ ਨੂੰ ਸਬਕ ਸਿਖਾਉਣਗੇ।

    ਮੁਸ਼ੱਰਫ ਨੇ ਜੰਮੂ-ਕਮਸ਼ੀਰ ਵਿਚ ਧਾਰਾ 370 ਹਟਾਉਣ ਦਾ ਵਿਰੋਧ ਕਰਦਿਆਂ ਵੱਖਵਾਦੀਆਂ ਨੂੰ ਖੁੱਲ੍ਹੇ ਸਮਰਥਨ ਦਾ ਐਲਾਨ ਕੀਤਾ।। ਜ਼ਿਕਰਯੋਗ ਹੈ ਕਿ ਦੁਰੱਲਭ ਬੀਮਾਰੀ ਦਾ ਹਵਾਲਾ ਦੇ ਕੇ ਮੁਸ਼ੱਰਫ ਸਾਲ 2016 ਵਿੱਚ ਇਲਾਜ ਲਈ ਦੁਬਈ ਚਲੇ ਗਏ ਸਨ। ਇਸ ਮਗਰੋਂ ਉਹ ਪਾਕਿਸਤਾਨ ਨਹੀਂ ਪਰਤੇ ਹਨ ਅਤੇ ਹੁਣ ਇੱਕ ਵਾਰ ਫਿਰ ਆਪਣੀ ਪਾਰਟੀ ਨੂੰ ਜ਼ਿੰਦਾ ਕਰ ਕੇ ਉਹ ਰਾਜਨੀਤੀ ਵਿਚ ਵਾਪਸੀ ਦੀ ਯੋਜਨਾ ਬਣਾ ਰਹੇ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here