ਵਿਦੇਸ਼ ਦੌਰੇ ‘ਤੇ ਵੀ ਨਾਲ ਰਹਿਣਗੇ ਐੱਸਪੀਜੀ ਸੁਰੱਖਿਆ ਕਰਮਚਾਰੀ

Foreign, Tours, SPG, Security, Personnel

ਵਿਦੇਸ਼ ਦੌਰੇ ‘ਤੇ ਵੀ ਨਾਲ ਰਹਿਣਗੇ ਐੱਸਪੀਜੀ ਸੁਰੱਖਿਆ ਕਰਮਚਾਰੀ Security

ਨਵੀਂ ਦਿੱਲੀ (ਏਜੰਸੀ)। ਮੋਦੀ ਸਰਕਾਰ ਨੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ.ਪੀ.ਜੀ.) ਦੀ ਸੁਰੱਖਿਆ ਪਾਉਣ ਵਾਲੇ ਲੋਕਾਂ ਲਈ ਨਵਾਂ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਹੁਣ ਜਿਸ ਨੂੰ ਵੀ ਐੱਸ.ਪੀ.ਜੀ. ਸੁਰੱਖਿਆ ਮਿਲੀ ਹੈ, ਉਸ ਨੂੰ ਹਰ ਸਮੇਂ ਐੱਸ.ਪੀ.ਜੀ. ਟੀਮ ਆਪਣੇ ਨਾਲ ਰੱਖਣੀ ਹੋਵੇਗੀ ਭਾਵੇਂ ਹੀ ਉਹ ਵਿਦੇਸ਼ ਦੌਰੇ ‘ਤੇ ਹੀ ਕਿਉਂ ਨਾ ਹੋਣ। (Security)

ਮੌਜ਼ੂਦਾ ਸਮੇਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਐੱਸ.ਪੀ.ਜੀ. ਸੁਰੱਖਿਆ ਮਿਲੀ ਹੈ।

ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਇਸ ਫਰਮਾਨ ਨੂੰ ਗਾਂਧੀ ਪਰਿਵਾਰ ‘ਤੇ ਸਰਕਾਰੀ ਨਿਗਰਾਨੀ ਰੱਖੇ ਜਾਣ ਦੀ ਮੰਸ਼ਾ ਨਾਲ ਜੋੜ ਰਹੀ ਹੈ।। ਕਾਂਗਰਸ ਬੁਲਾਰੇ ਬ੍ਰਜੇਸ਼ ਕਲੱਪਾ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ‘ਚ ਕਿਹਾ ਕਿ ਇਹ ਸਿੱਧੀ-ਸਿੱਧੀ ਨਿਗਰਾਨੀ ਰੱਖਣ ਦਾ ਮਾਮਲਾ ਹੈ। ਹਾਲਾਂਕਿ ਭਾਜਪਾ ਨੇ ਕਾਂਗਰਸ ਦੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਜਦੋਂ ਵਿਦੇਸ਼ ਜਾਂਦਾ ਹੈ ਤਾਂ ਉਸ ਦੀ ਸੁਰੱਖਿਆ ‘ਚ ਲੱਗੀ ਐੱਸ.ਪੀ.ਜੀ. ਟੀਮ ਹਵਾਈ ਅੱਡੇ ਤੋਂ ਵਾਪਸ ਆ ਜਾਂਦੀ ਹੈ। ਕੇਂਦਰ ਸਰਕਾਰ ਨੇ ਇਸ ਨੂੰ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਮੰਨਦੇ ਹੋਏ ਨਿਯਮ ਦਾ ਸਖਤੀ ਨਾਲ ਪਾਲਣ ਕਰਵਾਉਣ ਦੀ ਮੰਸ਼ਾ ਜ਼ਾਹਰ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਗਾਂਧੀ ਪਰਿਵਾਰ ਨੇ ਕੇਂਦਰ ਸਰਕਾਰ ਦੀ ਇੱਛਾ ਅਨੁਸਾਰ ਐੱਸ.ਪੀ.ਜੀ. ਸੁਰੱਖਿਆ ਰੂਲ ਨੂੰ ਪੂਰਾ-ਪੂਰਾ ਮੰਨਣ ‘ਤੇ ਸਹਿਮਤੀ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਹੁਣ ਵੀ ਵਿਦੇਸ਼ ‘ਚ ਹੈ, ਜਿੱਥੇ ਉਨ੍ਹਾਂ ਨਾਲ ਐੱਸ.ਪੀ.ਜੀ. ਟੀਮ ਨਹੀਂ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।