ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਵਿਸ਼ੇ-ਵਿਕਾਰਾਂ ਵਿਚ ਡੁੱਬ ਜਾਂਦਾ ਹੈ, ਕਾਮ-ਵਾਸਨਾ ਦੀ ਹਨ੍ਹੇਰੀ ਜਿਸ ਦੇ ਦਿਲੋ-ਦਿਮਾਗ ਵਿਚ ਛਾ ਜਾਂਦੀ ਹੈ ਬਾਕੀ ਦੇ ਗੁਨਾਹ ਜੀਵ ਆਪਣੇ-ਆਪ ਕਰਦਾ ਚਲਿਆ ਜਾਂਦਾ ਹੈ ਉਸ ਲਈ ਕੋਈ ਰਿਸ਼ਤਾ-ਨਾਤਾ ਨਹੀਂ ਰਹਿੰਦਾ ਹਰ ਸਮੇਂ ਗੰਦਗੀ ਦੀ ਸੋਚ, ਹਰ ਸਮੇਂ ਬੁਰੀ ਸੋਚ ਉਸਦੇ ਦਿਮਾਗ ਵਿਚ ਚਲਦੀ ਰਹਿੰਦੀ ਹੈ ਅੱਲ੍ਹਾ, ਵਾਹਿਗੁਰੂ, ਗੌਡ, ਰਾਮ ਦੇ ਪਰਉਪਕਾਰ, ਉਸਦੇ ਦਰਸ਼-ਦੀਦਾਰ, ਉਸਦੀ ਦਇਆ-ਮਿਹਰ, ਰਹਿਮਤ ਨੂੰ ਜੜ੍ਹੋਂ ਹੀ ਭੁੱਲ ਜਾਂਦਾ ਹੈ ਦਿਨ-ਰਾਤ ਵਿਸ਼ੇ-ਵਿਕਾਰਾਂ ਵਿਚ ਡੁੱਬਿਆ ਹੋਇਆ ਇਨਸਾਨ ਖੁਦ ਦਾ ਤਾਂ ਕੀ, ਆਪਣੀ ਆਤਮਾ ਦਾ, ਪਰਿਵਾਰ ਦਾ, ਸਮਾਜ ਦਾ, ਕਿਸੇ ਦਾ ਵੀ ਭਲਾ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ : ਵੱਡੀ ਖਬਰ : ਪਨਬਸ ਅਤੇ ਪੀਆਰਟੀਸੀ ਦਾ ਅੱਜ ਚੱਕਾ ਜ਼ਾਮ, ਯਾਤਰੀ ਪਰੇਸ਼ਾਨ
ਹਰ ਸਮੇਂ ਇੱਕ ਬਿਮਾਰੀ, ਹਰ ਸਮੇਂ ਇੱਕ ਅੱਗ ਉਸਦੇ ਅੰਦਰ ਧੁਖ਼ਦੀ ਰਹਿੰਦੀ ਹੈ ਉਹ ਵਿਸ਼ੇ-ਵਿਕਾਰਾਂ ਵਿਚ ਡੁੱਬਿਆ ਹੋਇਆ ਹਰ ਮਾੜਾ ਕੰਮ ਕਰਦਾ ਹੈ ਇੱਕ-ਦੂਸਰੇ ਨੂੰ ਲਾਲਚ ਦਿੰਦਾ ਹੈ ਤਰ੍ਹਾਂ-ਤਰ੍ਹਾਂ ਦੇ ਗੁਨਾਹ, ਪਾਪ ਇਨਸਾਨ ਕਰਦਾ ਰਹਿੰਦਾ ਹੈ ਇਸ ਤੋਂ ਬਚਣ ਦਾ ਇੱਕੋ-ਇੱਕ ਉਪਾਅ ਅੱਲ੍ਹਾ, ਵਾਹਿਗੁਰੂ, ਰਾਮ ਦੀ ਭਗਤੀ-ਇਬਾਦਤ ਹੈ ਸੱਚੇ ਦਿਲੋਂ ਉਸਨੂੰ ਯਾਦ ਕਰੋ, ਸੱਚੇ ਦਿਲੋਂ ਉਸਦੀ ਭਗਤੀ ਕਰੋ ਤਾਂ ਤੁਸੀਂ ਇਨ੍ਹਾਂ ਬੁਰਾਈਆਂ ਤੋਂ ਬਚ ਸਕਦੇ ਹੋ, ਨਹੀਂ ਤਾਂ ਇਹ ਬੁਰਾਈਆਂ ਕੋਈ ਨਾ ਕੋਈ ਬਹਾਨਾ ਬਣਾ ਕੇ ਤੁਹਾਨੂੰ ਉਡਾ ਲੈ ਜਾਂਦੀਆਂ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹੇ ਬਹੁਤ ਸਾਰੇ ਜੀਵਾਂ ਨੂੰ ਦੇਖਿਆ ਹੈ ਜੋ ਕਾਮ-ਵਾਸਨਾ, ਕ੍ਰੋੋਧ, ਲੋਭ, ਮੋਹ-ਮਾਇਆ ਦੇ ਜਾਲ ਵਿਚ ਉਲਝੇ ਹੋਏ ਆਪਣੇ ਦਿਆਲ ਨੂੰ, ਆਪਣੇ ਪਰਮਾਤਮਾ ਨੂੰ ਭੁਲਾ ਦਿੰਦੇ ਹਨ ਹਰ ਸਮੇਂ ਉਨ੍ਹਾਂ ਦਾ ਖਿਆਲ ਵਿਸ਼ੇ-ਵਿਕਾਰਾਂ ਵਿਚ, ਹਰ ਸਮੇਂ ਉਨ੍ਹਾਂ ਦਾ ਖਿਆਲ ਲੋਭ-ਲਾਲਚ ਵਿਚ ਡੁੱਬਿਆ ਰਹਿੰਦਾ ਹੈ ਤਾਂ ਅਜਿਹੇ ਇਨਸਾਨ ਨਿੰਦਿਆ ਕਰਦੇ ਹਨ, ਬੁਰਾਈਆਂ ਗਾਉਂਦੇ ਹਨ ਅਜਿਹੇ ਲੋਕ ਖੁਦ ਦਾ ਤੇ ਆਪਣੇ ਪਰਿਵਾਰ ਦਾ ਬੁਰਾ ਕਰ ਲੈਂਦੇ ਹਨ ਇਨਸਾਨ ਇਨ੍ਹਾਂ ਬੁਰਾਈਆਂ ਤੋਂ ਬਾਜ਼ ਆ ਜਾਵੇ ਕਿਉਂਕਿ ਇਹ ਬੁਰਾਈਆਂ ਦੂਜੀਆਂ ਬੁਰਾਈਆਂ ਨੂੰ ਜਨਮ ਦਿੰਦੀਆਂ ਹਨ। (Saint Dr. MSG)
ਇਹ ਵੀ ਪੜ੍ਹੋ : ਦੇਸ਼ ਲਈ ਇਤਿਹਾਸਕ ਦਿਨ
ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਸਿਰ ਚੁੱਕ ਕੇ ਖੜ੍ਹੀਆਂ ਹੋ ਜਾਂਦੀਆਂ ਹਨ ਕਾਮ-ਵਾਸਨਾ ਲਈ ਇਨਸਾਨ ਆਪਣੀ ਯਾਰੀ-ਦੋਸਤੀ ਵਿਚ ਵਿਸ਼ਵਾਸਘਾਤ ਕਰਦਾ ਹੈ ਇਨਸਾਨ ਹਰ ਤਰ੍ਹਾਂ ਨਾਲ ਗਿਰ ਜਾਂਦਾ ਹੈ ਜੋ ਖੁਦ ਗਿਰੇ ਹੋਏ ਹੁੰਦੇ ਹਨ ਉਨ੍ਹਾਂ ਨੂੰ ਸਾਹਮਣੇ ਵਾਲਾ ਵੀ ਗਿਰਿਆ ਹੋਇਆ ਦਿਖਾਈ ਦਿੰਦਾ ਹੈ ਚਾਹੇ ਕੋਈ ਭਗਤ ਹੋਵੇ, ਮਾਲਕ ਦਾ ਨਾਮ ਲੈਣ ਵਾਲਾ ਹੋਵੇ, ਸੰਤ ਹੋਵੇ ਜਾਂ ਅੱਲ੍ਹਾ, ਵਾਹਿਗੁਰੂ, ਰਾਮ ਹੋਵੇ, ਉਹ ਕਹਿੰਦਾ ਹੈ ਕਿ ਜਦੋਂ ਮੈਂ ਐਨਾ ਬੁਰਾ ਹਾਂ, ਘਟੀਆ ਹਾਂ ਤਾਂ ਹਰ ਇਨਸਾਨ ਉਸਨੂੰ ਘਟੀਆ ਹੀ ਨਜ਼ਰ ਆਉਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੂਜਿਆਂ ਨੂੰ ਮਾੜਾ ਕਹਿਣਾ, ਆਪਣੇ-ਆਪ ਨੂੰ ਨੀਚਾ ਦਿਖਾਉਣਾ ਹੁੰਦਾ ਹੈ ਕਿਉਂਕਿ ਇਸਦਾ ਮਤਲਬ, ਤੁਸੀਂ ਹਮੇਸ਼ਾ ਮਾੜਾ ਸੋਚਦੇ ਹੋ ਹਮੇਸ਼ਾ ਤੁਹਾਡੇ ਅੰਦਰ ਬੁਰਾਈ ਦੀ ਸੋਚ ਰਹਿੰਦੀ ਹੈ ਅਤੇ ਇਸ ਸੋਚ ਨੂੰ ਬਦਲਣ ਲਈ ਰਾਮ-?ਨਾਮ ਦਾ ਸਿਮਰਨ ਬਹੁਤ ਜ਼ਰੂਰੀ ਹੈ ਬਿਨਾ ਰਾਮ-ਨਾਮ ਦੇ ਇਹ ਸੋਚ ਖ਼ਤਮ ਨਹੀਂ ਹੋ ਸਕਦੀ ਚਾਹੇ ਤੁਸੀਂ ਬਜ਼ੁਰਗ ਹੋ ਜਾਓ, ਜਵਾਨ ਹੋ ਜਾਓ, ਅਧਖੜ ਉਮਰ ਦੇ ਹੋ ਜਾਓ ਜਦੋਂ ਤੱਕ ਸਿਮਰਨ ਨਹੀਂ ਕਰੋਗੇ ਮਨ ਜਵਾਨ ਹੀ ਰਹਿੰਦਾ ਹੈ ਇਹ ਗੁੰਮਰਾਹ ਕਰਦਾ ਰਹਿੰਦਾ ਹੈ ਵਿਸ਼ੇ-ਵਿਕਾਰਾਂ ਦਾ ਚੋਗਾ ਪਾਈ ਰੱਖਦਾ ਹੈ ਤੁਸੀਂ ਮਾਲਕ ਦੀਆਂ ਖੁਸ਼ੀਆਂ ਹਾਸਲ ਕਰਨਾ ਚਾਹੁੰਦੇ ਹੋ, ਮਾਲਕ ਦੀ ਦਇਆ-ਮਿਹਰ ਨੂੰ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਮਾਲਕ ਦਾ ਨਾਮ ਜਪਿਆ ਕਰੋ। (Saint Dr. MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀ ਬਣਾਈ ਹੋਈ ਔਲਾਦ ਦਾ ਭਲਾ ਕਰਨਾ, ਭਲਾ ਮੰਗਣਾ, ਇਨਸਾਨ ਨੂੰ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਕਰ ਦਿੰਦਾ ਹੈ ਇਸ ਲਈ ਸਿਮਰਨ ਦੁਆਰਾ, ਭਗਤੀ-ਇਬਾਦਤ ਦੁਆਰਾ ਆਪਣੇ ਵਿਚਾਰਾਂ ’ਤੇ ਕਾਬੂ ਪਾਉਣਾ ਸਿੱਖੋ ਤਾਂ ਹੀ ਮਾਲਕ ਦੀ ਕ੍ਰਿਪਾ ਹੋਵੇਗੀ, ਤਾਂ ਹੀ ਉਸਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣੋਗੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਤੁਹਾਡੇ ਕਦਮ ਚੁੰਮਣਗੀਆਂ ਮਾਲਕ ਦੇ ਨਾਮ ਵਿਚ ਉਹ ਬਰਕਤ ਹੈ, ਮਾਲਕ ਦੇ ਨਾਮ ’ਚ ਉਹ ਸ਼ਕਤੀ ਹੈ ਜੋ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਬਖ਼ਸ਼ ਦਿੰਦਾ ਹੈ ਇੱਥੇ ਦੁੱਖ-ਪਰੇਸ਼ਾਨੀਆਂ ਤੋਂ ਮੁਕਤੀ ਦਿਵਾਉਂਦਾ ਹੈ ਅਤੇ ਅਗਲੇ ਜਹਾਨ ਵਿਚ ਆਤਮਾ ਜਨਮ-ਮਰਨ ਤੋਂ ਆਜ਼ਾਦ ਹੋ ਕੇ ਮਾਲਕ ਦੀ ਗੋਦ ਵਿਚ ਨਿੱਜਧਾਮ, ਸੱਚਖੰਡ, ਸਤਿਲੋਕ, ਅਨਾਮੀ ਚਲੀ ਜਾਂਦੀ ਹੈ।