ਕਸ਼ਮੀਰ ’ਤੇ ਵਿਚੋਲਗੀ ਸਵੀਕਾਰ ਨਹੀਂ : ਮੋਦੀ

No Mediation Allowed, Kashmir, Modi

ਕਿਹਾ, ਭਾਰਤ ਤੇ ਪਾਕਿ ਦਰਮਿਆਨ ਸਾਰੇ ਮੁੱਦੇ ਦੋਪੱਖੀ, ਕਿਸੇ ਤੀਜੇ ਦੇਸ਼ ਦੀ ਲੋੜ ਨਹੀਂ

ਏਜੰਸੀ, ਬਿਆਰਿਤਜ (ਫਰਾਂਸ) ਕਸ਼ਮੀਰ ’ਤੇ ਅਮਰੀਕਾ ਤੋਂ ਵਿਚੋਲਗੀ ਦੀ ਉਮੀਦ ਲਾਈ ਬੈਠੇ ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਝਟਕਾ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜ਼ੂਦਗੀ ’ਚ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਸਾਰੇ ਮੁੱਦੇ ਦੁਵੱਲੇ ਹਨ ਤੇ ਇਨ੍ਹਾਂ ’ਚ ਕਿਸੇ ਤੀਜੀ ਧਿਰ ਦੀ ਕੋਈ ਲੋੜ ਨਹੀਂ ਹੈ

ਮੋਦੀ ਨੇ ਜੀ-7 ਦੇਸ਼ਾਂ ਦੇ ਸਿਖਰ ਸੰਮੇਲਨ ’ਚ ਟਰੰਪ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਕਿਹਾ, ਭਾਰਤ ਤੇ ਪਾਕਿਸਤਾਨ ਦਰਮਿਆਨ ਸਾਰੇ ਮੁੱਦੇ ਦੋਪੱਖੀ ਹਨ ਤੇ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਖੇਚਲ ਨਹੀਂ ਦੇਣਾ ਚਾਹੁੰਦੇ ਹਾਂ ਮੈਨੂੰ ਭਰੋਸਾ ਹੈ ਕਿ ਭਾਰਤ ਤੇ ਪਾਕਿਸਤਾਨ ਜੋ 1947 ਤੋਂ ਪਹਿਲਾਂ ਇੱਕ ਹੀ ਸਨ, ਮਿਲ ਕੇ ਸਾਰੇ ਮੁੱਦਿਆਂ ’ਤੇ ਚਰਚਾ ਵੀ ਕਰ ਸਕਦੇ ਹਨ ਤੇ ਉਨ੍ਹਾਂ ਦਾ ਹੱਲ ਵੀ ਕਰ ਸਕਦੇ ਹਨ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਦੀ ਪੇਸ਼ਕਸ਼ ਕਰ ਚੁੱਕੇ ਟਰੰਪ ਨੇ ਮੋਦੀ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਆਪਣੇ ਮੁੱਦੇ ਖੁਦ ਸੁਲਝਾ ਲੈਣਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਚੋਣ ਜਿੱਤਣ ਦੇ ਸਮੇਂ ਉਨ੍ਹਾਂ ਟੈਲੀਫੋਨ ’ਤੇ ਉਨ੍ਹਾਂ ਨੂੰ ਕਿਹਾ ਸੀ ਕਿ ਪਾਕਿਸਤਾਨ ਤੇ ਭਾਰਤ ਦੋਵਾਂ ਨੇ ਗਰੀਬੀ, ਅਨਪੜ੍ਹਤਾ ਤੇ ਬਿਮਾਰੀ ਨਾਲ ਲੜਨਾ ਹੈ ਦੋਵੇਂ ਦੇਸ਼ ਮਿਲ ਕੇ ਗਰੀਬੀ ਤੇ ਹੋਰ ਸਮੱਸਿਆਵਾਂ ਖਿਲਾਫ਼ ਲੜੇ ਦੋਵਾਂ ਦੀ ਜਨਤਾ ਦੀ ਭਲਾਈ ਲਈ ਮਿਲ ਕੇ ਕੰਮ ਕਰਨ।

ਕੀ ਕਿਹਾ ਟਰੰਪ ਨੇ

ਮੀਡੀਆ ਨਾਲ ਗੱਲ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, ‘ਅਸੀਂ (ਪੀਐਮ ਮੋਦੀ ਨਾਲ) ਪਿਛਲੀ ਰਾਤ ਕਸ਼ਮੀਰ ਮਸਲੇ ’ਤੇ ਗੱਲ ਕੀਤੀ ਪੀਐਮ ਮੋਦੀ ਨੇ ਕਿਹਾ ਕਿ ਚੀਜ਼ਾਂ ਪੂਰੀ ਤਰ੍ਹਾਂ ਕੰਟਰੋਲ ’ਚ ਹਨ ਮੈਨੂੰ ਉਮੀਦ ਹੈ ਕਿ ਉਹ ਕੁਝ ਚੰਗਾ ਕਰਨ ’ਚ ਕਾਮਯਾਬ ਹੋਣਗੇ, ਜੋ ਬਹੁਤ ਚੰਗਾ ਹੋਵੇਗਾ ਟਰੰਪ ਨੇ ਕਿਹਾ, ਮੈਨੂੰ ਉਮੀਦ ਹੈ ਕਿ ਭਾਰਤ ਤੇ ਪਾਕਿਸਤਾਨ ਮਿਲ ਕੇ ਸਮੱਸਿਆਵਾਂ ਨੂੰ ਸੁਲਝਾ ਲੈਣਗੇ ਪਹਿਲਾਂ ਤੋਂ ਹੀ ਦੁਨੀਆ ਭਰ ’ਚ ਮੂੰਹ ਦੀ ਖਾਣ ਵਾਲਾ ਪਾਕਿਸਤਾਨ ਹੁਣ ਟਰੰਪ ਦੇ ਯੂ-ਟਰਨ ਲੈਣ ਤੋਂ ਹੋਰ ਬੌਖਲਾ ਸਕਦਾ ਹੈ।