ਭੁਪਿੰਦਰ ਹੁੱਡਾ ਨੇ ਅਲਾਪੇ ਬਾਗੀ ਸੁਰ

Bhupinder Hooda, Plays Alpa, Bagi Sur

ਕਿਹਾ, ਪਹਿਲਾਂ ਵਾਲੀ ਨਹੀਂ ਰਹੀ ਕਾਂਗਰਸ, ਨਵੇਂ ਮੰਚ ਜਾਂ ਪਾਰਟੀ ਬਣਾਉਣ ਦੇ ਸੰਕੇਤ

  • 25 ਮੈਂਬਰੀ ਕਮੇਟੀ ਗਠਿਤ, ਚੰਡੀਗੜ੍ਹ ‘ਚ ਫੈਸਲਾ ਲੈਣ ਦਾ ਐਲਾਨ
  • ਚੋਣ ਵਾਅਦਾ ਪੱਤਰ ਵੀ ਕੀਤਾ ਜਾਰੀ

ਨਵੀਨ ਮਲਿਕ, (ਰੋਹਤਕ) ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਆਪਣੀ ਹੀ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਹਾਈ ਕਮਾਨ ਨੂੰ?ਚਿਤਾਵਨੀ ਦਿੱਤੀ ਕਿ ਜੇਕਰ 10 ਸਤੰਬਰ ਤੱਕ ਉਨ੍ਹਾਂ ਨੂੰ ਸੂਬੇ ‘ਚ ਪਾਰਟੀ ਦੀ ਕਮਾਨ ਨਾ ਸੌਂਪੀ ਗਈ ਤਾਂ ਉਹ ਕੋਈ ਵੀ ਫੈਸਲਾ ਲੈ ਲੈਣਗੇ ਹੁੱਡਾ ਵੱਲੋਂ ਇਹ ਐਲਾਨ ਰੋਹਤਕ ‘ਚ ਰੱਖੀ ਮਹਾਂ ਪਰਿਵਰਤਨ ਰੈਲੀ ‘ਚ ਕੀਤਾ ਗਿਆ।

ਭਾਵੇਂ ਭੁਪਿੰਦਰ ਸਿੰਘ ਹੁੱਡਾ ਨੇ ਰੈਲੀ ‘ਚ ਕਿਸੇ ਵੀ ਕਾਂਗਰਸੀ ਆਗੂ ਦਾ ਨਾਂਅ ਨਹੀਂ ਲਿਆ ਪਰ ਉਨ੍ਹਾਂ ਨੇ ਪਾਰਟੀ ਨੂੰ ਰਗੜੇ ਲਾਉਣ ‘ਚ ਕੋਈ ਕਸਰ ਨਾ ਛੱਡੀ ਧਾਰਾ 370 ਦੇ ਮਾਮਲੇ ‘ਤੇ ਪਾਰਟੀ ‘ਤੇ ਵਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਰਾਹ ਤੋਂ ਭਟਕ ਗਈ ਹੈ ਅਤੇ ਪਹਿਲਾਂ ਵਰਗੀ ਪਾਰਟੀ ਨਹੀਂ ਰਹਿ ਗਈ ਇਹ ਰੈਲੀ ਹੁੱਡਾ ਦਾ ਸ਼ਕਤੀ ਪ੍ਰਦਰਸ਼ਨ ਹੀ ਸੀ ਭਾਵੇਂ ਅੱਜ ਉਨ੍ਹਾਂ ਨੇ ਕਿਸੇ ਨਵੀਂ ਪਾਰਟੀ ਦਾ ਐਲਾਨ ਨਹੀਂ ਕੀਤਾ ਪਰ ਉਨ੍ਹਾਂ ਦੇ ਬਾਗੀ ਤੇਵਰਾਂ ਤੋਂ ਇਹ ਸਪੱਸ਼ਟ ਹੈ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਦੀ ਕਮਾਨ ਨਾ ਸੌਂਪੀ ਗਈ ਤਾਂ ਉਹ ਕੋਈ ਨਵਾਂ ਸਿਆਸੀ ਮੰਚ ਜਾਂ ਪਾਰਟੀ ਬਣਾਉਣ ਤੋਂ ਸੰਕੋਚ ਨਹੀਂ ਕਰਨਗੇ ਹੁੱਡਾ ਨੇ ਇਸ ਮੌਕੇ 25 ਮੈਂਬਰੀ ਕਮੇਟੀ ਦਾ ਵੀ ਐਲਾਨ ਕੀਤਾ ਜਿਹੜੀ 10 ਤਰੀਕ ਤੱਕ ਕੋਈ ਅਗਲਾ ਫੈਸਲਾ ਲਵੇਗੀ ਇਸ ਕਮੇਟੀ ‘ਚ 13 ਵਿਧਾਇਕ ਅਤੇ 12 ਸੀਨੀਅਰ ਆਗੂ ਹੋਣਗੇ ਰੈਲੀ ਨੂੰ?ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਦੇ ਨਾਲ-ਨਾਲ ਸੂਬਾ ਸਰਕਾਰ ਨੂੰ?ਵੀ ਰਗੜੇ ਲਾਏ ਉਨ੍ਹਾਂ ਕਿਹਾ ਕਿ ਭਾਵੇਂ ਉਹ ਧਾਰਾ 370 ਤੋੜਨ ਦਾ ਸਮਰਥਨ ਕਰਦੇ ਹਨ ਪਰ ਸੂਬੇ ‘ਚ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਦਾ ਪੂਰਾ ਹਿਸਾਬ ਲੈਣਗੇ।

ਚੋਣ ਵਾਅਦਾ ਪੱਤਰ

  1. ਸਰਕਾਰ ‘ਚ ਹੋਣਗੇ 4 ਉਪ ਮੁੱਖ ਮੰਤਰੀ, ਇੱਕ ਪੱਛੜੇ ਵਰਗ ਤੋਂ, ਦੂਜਾ ਦਲਿਤ, ਤੀਜਾ ਬ੍ਰਾਹਮਣ, ਚੌਥਾ ਹੋਰ ਜਾਤੀ ਤੋਂ
  2. ਕਿਸਾਨਾਂ ਦਾ ਕਰਜ਼ ਮਾਫ ਕੀਤਾ ਜਾਵੇਗਾ
  3. ਜ਼ਮੀਨ ਹੀਣ ਕਿਸਾਨ ਦਾ ਵੀ ਕਰਜ਼ ਮਾਫ ਹੋਵੇਗਾ
  4. ਦੋ ਏਕੜ ਜ਼ਮੀਨ ਵਾਲੇ ਕਿਸਾਨ ਨੂੰ ਬਿਜਲੀ ਮੁਫਤ ਮਿਲੇਗੀ
  5. ਆਂਗਣਵਾੜੀ, ਆਸ਼ਾ ਵਰਕਰ ਦਾ ਭੱਤਾ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਹੋਵੇਗਾ