ਘਰੇਲੂ ਰਸੋਈ ਗੈਸ ਸਿਲੰਡਰ ‘ਚ 62.50 ਰੁਪਏ ਦੀ ਗਿਰਾਵਟ
ਨਵੀਂ ਦਿੱਲੀ, (ਏਜੰਸੀ)। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਗੈਸ ਦੀਆਂ ਕੀਮਤਾਂ ‘ਚ ਆਈ ਗਿਰਾਵਟ ਤੋਂ ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਵਿੱਚ 62.50 ਰੁਪਏ ਦੀ ਗਿਰਾਵਟ ਆਈ ਹੈ। ਦਿੱਲੀ ਵਿੱਚ 14.2 ਕਿੱਲੋਗ੍ਰਾਮ ਦਾ ਗੈਰ ਸਬਸਿਡੀ ਰਸੋਈ ਗੈਸ ਸਿਲੰਡਰ ਵੀਰਵਾਰ ਤੋਂ 574 . 50 ਰੁਪਏ ਦਾ ਮਿਲੇਗਾ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਗੈਰ ਸਬਸਿਡੀ ਵਾਲਾ ਸਿਲੰਡਰ ਸਸਤਾ ਹੋਇਆ ਹੈ। ਜੁਲਾਈ ਵਿੱਚ ਕੀਮਤ 100.50 ਰੁਪਏ ਘੱਟ ਹੋਈ ਸੀ। (Cooking Gas Cylinder)
ਇਸ ਤਰ੍ਹਾਂ ਦੋ ਮਹੀਨਿਆਂ ਵਿੱਚ ਕੀਮਤਾਂ 163 ਰੁਪਏ ਘੱਟ ਹੋਈਆਂ ਹਨ। ਕੋਲਕਾਤਾ ਵਿੱਚ ਕੀਮਤ ਘਟਕੇ 601 ਰੁਪਏ ਅਤੇ ਮੁੰਬਈ ਵਿੱਚ 546.50 ਰੁਪਏ ਰਹਿ ਗਈ , ਚੇਨੱਈ ਵਿੱਚ ਕੀਮਤ 590.50 ਰੁਪਏ ਹੋਵੇਗੀ। ਘਰੇਲੂ ਰਸੋਈ ਗੈਸ ਖਪਤਕਾਰ ਨੂੰ ਇੱਕ ਵਿੱਤੀ ਸਾਲ ਵਿੱਚ 14.2 ਕਿੱਲੋਗ੍ਰਾਮ ਦੇ 12 ਸਿਲੰਡਰ ਸਬਸਿਡੀ ਦਰ ‘ਤੇ ਮਿਲਦੇ ਹਨ। ਇਸ ਤੋਂ ਜਿਆਦਾ ਲੈਣ ‘ਤੇ ਗੈਰ ਸਬਸਿਡੀ ਦਾ ਮੁੱਲ ਚੁਕਾਉਣਾ ਹੁੰਦਾ ਹੈ। ਸਬਸਿਡੀ ਅਤੇ ਗੈਰ ਸਬਸਿਡੀ ਦੀ ਕੀਮਤ ਦਾ ਫਰਕ ਖਪਤਕਾਰ ਦੇ ਬੈਂਕ ਖਾਤੇ ਵਿੱਚ ਸਿੱਧੇ ਟਰਾਂਸਫਰ ਕੀਤਾ ਜਾਂਦਾ ਹੈ।