ਏਜੰਸੀ, ਨਵੀਂ ਦਿੱਲੀ
ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਆਜ਼ਮ ਖਾਨ ਨੇ ਲੋਕ ਸਭਾ ‘ਚ ਆਪਣੀਆਂ ਮਹਿਲਾ ਵਿਰੋਧੀ ਟਿੱਪਣੀਆਂ ਲਈ ਅੱਜ ਪੂਰੇ ਸਦਨ ਤੋਂ ਮਾਫੀ ਮੰਗੀ ਇਸ ਦੇ ਨਾਲ ਹੀ ਪਿਛਲੇ ਹਫਤੇ ਸ਼ੁਰੂ ਹੋਏ ਇਸ ਵਿਵਾਦ ਦਾ ਹੱਲ ਹੋ ਗਿਆ ਸਵੇਰੇ 11 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਖਾਨ ਦਾ ਨਾਂਅ ਬੋਲਿਆ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੱਤਾ ਪੱਖ ਅਤੇ ਵਿਰੋਧੀ ਧਿਰ ਦੀਆਂ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਇੱਕ ਸੁਰ ‘ਚ ਖਾਨ ਖਿਲਾਫ ਅਜਿਹੇ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਸੀ ਜੋ ਭਵਿੱਖ ਲਈ ਇੱਕ ਨਜ਼ੀਰ ਬਣ ਸਕੇ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸਾਂਸਦ ਆਜਮ ਖਾਨ ਨੇ ਕਿਹਾ ਕਿ ਟਿੱਪਣੀ ਕਰਦੇ ਸਮੇਂ ਉਨ੍ਹਾਂ ਦੇ ਮਨ ‘ਚ ਆਸਨ ਪ੍ਰਤੀ ਕੋਈ ਗਲਤ ਭਾਵਨਾ ਬਿਲਕੁਲ ਨਹੀਂ ਸੀ ਉਨ੍ਹਾਂ ਨੇ ਕਿਹਾ ਕਿ ਉਹ ਸੂਬੇ ‘ਚ ਦੋ ਵਾਰ ਸੰਸਦੀ ਕਾਰਜ ਮੰਤਰੀ ਰਹੇ ਹਨ ਇਸ ਦੇ ਨਾਲ ਇੱਕ ਵਾਰ ਰਾਜ ਸਭਾ ਮੈਂਬਰ ਅਤੇ 9 ਵਾਰ ਵਿਧਾਇਕ ਰਹੇ ਹਨ ਉਹ ਗਲਤ ਭਾਵਨਾ ਵਾਲਾ ਬਿਆਨ ਕਦੇ ਨਹੀਂ ਦੇ ਸਕਦੇ ਹਨ ਉਨ੍ਹਾਂ ਨੇ ਕਿਹਾ ਕਿ ਫਿਰ ਵੀ ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਮਾਫੀ ਮੰਗਦਾ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।