ਨਲਿਨੀ ਪੈਰੋਲ ‘ਤੇ ਵੇਲੂਲੁਰ ਜੇਲ੍ਹ ‘ਚੋਂ ਹੋਈ ਰਿਹਾਅ
ਏਜੰਸੀ, ਚੇੱਨਈ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕਾਂਡ ਮਾਮਲੇ ‘ਚ ਜੇਲ੍ਹ ‘ਚ ਸਜ਼ਾ ਕੱਟ ਰਹੀ ਦੋਸ਼ੀ ਨਲਿਨੀ (52) ਨੂੰ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਨੂੰ ਪੂਰਾ ਕਰਨ ਲਈ ਮਦਰਾਸ ਹਾਈਕੋਰਟ ਦੇ ਇੱਕ ਮਹੀਨੇ ਦਾ ਪੈਰੋਲ ਦਿੱਤੇ ਜਾਣ ‘ਤੇ ਅੱਜ ਵੇਲੂਲੁਰ ਜੇਲ੍ਹ ‘ਚੋਂ ਰਿਹਾਅ ਕੀਤਾ ਗਿਆ ਮਦਰਾਸ ਹਾਈਕੋਰਟ ਵੱਲੋਂ ਇੱਕ ਮਹੀਨੇ ਦੀ ਪੈਰੋਲ ਰਿਹਾਈ ਦਾ ਆਦੇਸ਼ ਦੇਣ ਤੋਂ ਬਾਅਦ ਜ਼ਰੂਰੀ ਕਾਰਵਾਈ ਪੂਰੀ ਕਰਦਿਆਂ ਨਲਿਨੀ ਨੂੰ ਸਖ਼ਤ ਸੁਰੱਖਿਆ ਦਰਮਿਆਨ ਸਵੇਰੇ 10 ਵਜੇ ਜੇਲ੍ਹ ‘ਚੋਂ ਬਾਹਰ ਲਿਆਂਦਾ ਗਿਆ ਉਸ ਦੀ ਧੀ ਫਿਲਹਾਲ ਲੰਦਨ ‘ਚ ਹੈ ਨਲਿਨੀ ਨੂੰ ਪੁਲਿਸ ਸੁਰੱਖਿਆ ‘ਚ ਵੇਲੂਲੁਰ ਦੇ ਰੰਗਾਪੁਰਮ ਸਥਿਤ ਸਥੁਵਚਾਰੀ ਪਿੰਡ ਲਿਜਾਇਆ ਗਿਆ ਜਿੱਥੇ ਉਹ ਪੈਰੋਲ ਦਾ ਸਮਾਂ ਬਤੀਤ ਕਰੇਗੀ ਜ਼ਿਕਰਯੋਗ ਹੈ ਕਿ ਅਦਾਲਤ ਨੇ ਨਲਿਨੀ ਨੂੰ ਇਸ ਸ਼ਰਤ ‘ਤੇ ਪੈਰੋਲ ਦਿੱਤੀ ਕਿ ਉਹ ਕਿਸੇ ਵੀ ਸਿਆਸੀ ਆਗੂ ਨਾਲ ਮੁਲਾਕਾਤ ਨਹੀਂ ਕਰੇਗੀ ਤੇ ਨਾ ਕਿਸੇ ਮੀਡੀਆ ਸੰਸਥਾਨ ਨੂੰ ਕੋਈ ਬਿਆਨ ਦੇਵੇਗੀ ਬੀਤੀ ਪੰਜ ਜੁਲਾਈ ਨੂੰ ਸੁਣਵਾਈ ਦੌਰਾਨ ਨਲਿਨੀ ਨੇ ਆਪਣਾ ਪੱਖ ਖੁਦ ਰੱਖਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।