ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਅਮਰੀਕੀ ਦੌਰੇ ਦੌਰਾਨ ਜਿਸ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਉਹ ਇਤਿਹਾਸ ‘ਚ ਕਿਧਰੇ ਨਹੀਂ ਹੋਇਆ ਦੁਨੀਆ ਦੇ ਅਮੀਰ ਤੇ ਤਾਕਤਵਰ ਮੁਲਕ ਅਮਰੀਕਾ ‘ਚ ਕਥਿਤ ਪਰਮਾਣੂ ਹਥਿਆਰਾਂ ਵਾਲੇ ਮੁਲਕ ਪਾਕਿ ਦੇ ਪ੍ਰਧਾਨ ਮੰਤਰੀ ਦਾ ਉਹਨਾਂ ਦੇ ਅਹੁਦੇ ਦਾ ਪ੍ਰੋਟੋਕਾਲ ਮੁਤਾਬਕ ਇਸਤਕਬਾਲ ਨਹੀਂ ਹੋਇਆ ਪਾਕਿਸਤਾਨ ਆਪਣੀ ਕੰਗਾਲੀ ਕਾਰਨ ਅਮਰੀਕਾ ਦੀ ਹਰ ਸ਼ਰਤ ਮੰਨਣ ਲਈ ਤਿਆਰ ਹੈ ਇਸਦੇ ਬਾਵਜ਼ੂਦ ਇਮਰਾਨ ਕਸ਼ਮੀਰ ਮੁੱਦਾ ਭੁੱਲਣ ਲਈ ਤਿਆਰ ਨਹੀਂ ਡੋਨਾਲਡ ਟਰੰਪ ਦਾ ਬਿਆਨ ਚਰਚਾ ‘ਚ ਆਉਣ ਤੋਂ ਬਾਦ ਇਮਰਾਨ ਬੜੇ ਜ਼ੋਰ ਨਾਲ ਕਹਿ ਰਹੇ ਹਨ ਕਿ ਕਸ਼ਮੀਰ ਮੁੱਦਾ ਦੋਤਰਫ਼ੀ ਗੱਲਬਾਤ ਨਾਲ ਹੱਲ ਹੋਣ ਵਾਲਾ ਨਹੀਂ ਉਂਜ ਵਾਈਟ ਹਾਊਸ ਨੇ ਵੀ ਸਪੱਸ਼ਟ ਕੀਤਾ ਹੈ ਕਿ ਟਰੰਪ ਨੇ ਵਿਚੋਲਗੀ ਬਾਰੇ ਕੋਈ ਗੱਲ ਨਹੀਂ ਕੀਤੀ ਗਰੀਬੀ ਦੇ ਹਾਲਾਤਾਂ ‘ਚ ਵੀ ਪਾਕਿ ਦੇ ਹੁਕਮਰਾਨਾਂ ਦਾ ਕਸ਼ਮੀਰ ਕਾਰਾ ਹੈਰਾਨੀ ਭਰਿਆ ਹੈ ਤਕਨੀਕੀ ਪੱਖ ਤੋਂ ਵੀ ਤੀਜੀ ਧਿਰ ਦੀ ਵਿਚੋਲਗੀ ਸ਼ਿਮਲਾ ਸਮਝੌਤੇ ਦਾ ਉਲੰਘਣ ਹੈ ਜਿਸ ਵਿੱਚ ਦੋਵਾਂ ਮੁਲਕਾਂ ਨੇ ਕਸ਼ਮੀਰ ਸਮੇਤ ਸਾਰੇ ਮਸਲੇ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਸਮਝੌਤਾ ਕੀਤਾ ਹੈ ਇਸ ਲਈ ਪਾਕਿ ਦਾ ਵਿਚੋਲਗੀ ਲਈ ਕਹਿਣਾ ਤਕਨੀਕੀ ਤੌਰ ‘ਤੇ ਵੀ ਗਲਤ ਹੈ ਇਹ ਪਾਕਿਸਤਾਨ ਦਾ ਦੁਖਾਂਤ ਹੈ ਕਿ ਉੱਥੇ ਹਰ ਹੁਕਮਰਾਨ ਆਪਣੀ ਕੁਰਸੀ ਕਾਇਮ ਰੱਖਣ ਲਈ ਕਸ਼ਮੀਰ ਦਾ ਰਾਗ ਅਲਾਪਣਾ ਜਾਰੀ ਰੱਖਦਾ ਹੈ ਹਕੀਕਤ ਇਹ ਹੈ ਕਿ ਪਾਕਿਸਤਾਨ ਦੇ ਹੁਕਮਰਾਨ ਮੁਲਕ ਦੀ ਆਰਥਿਕਤਾ ਪਟੜੀ ‘ਤੇ ਲਿਆਉਣ ‘ਚ ਬਿਲਕੁਲ ਨਾਕਾਮ ਹੋ ਰਹੇ ਹਨ ਉਹ ਅਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕਸ਼ਮੀਰ ਦਾ ਮੁੱਦਾ ਉਠਾਉਂਦੇ ਹਨ ਤਾਜ਼ਾ ਹਾਲਾਤ ਤਾਂ ਬੇਹੱਦ ਸ਼ਰਮਨਾਕ ਹਨ ਪਾਕਿ ਨੂੰ ਇੰਟਰਨੈਸ਼ਨਲ ਮੁਦਰਾ ਫੰਡ ਤੋਂ ਬੜੀਆਂ ਸਖ਼ਤ ਸ਼ਰਤਾਂ ਤਹਿਤ ਕਰਜਾਂ ਮਿਲਿਆ ਹੈ ਜਿਸ ਕਾਰਨ ਸਰਕਾਰ ਦੀ ਮੁਲਕ ਅੰਦਰ ਬੜੀ ਫ਼ਜ਼ੀਹਤ ਹੋ ਰਹੀ ਹੈ ਉੱਤੋਂ ਅਮਰੀਕਾ ‘ਚ ਇਮਰਾਨ ਦਾ ਸਰਕਾਰੀ ਤੌਰ ‘ਤੇ ਸਵਾਗਤ ਨਾ ਹੋਣ ਨਾਲ ਪਾਕਿ ਨੂੰ ਆਪਣੀਆਂ ਨੀਤੀਆਂ ਦਾ ਖਾਮਿਆਜਾ ਭੁਗਤਣਾ ਪੈ ਰਿਹਾ ਹੈ ਦਰਅਸਲ ਕਸ਼ਮੀਰ ਮੁੱਦਾ ਹੱਲ ਨਾ ਹੋਣ ਦੀ ਅਸਲ ਵਜ੍ਹਾ ਅੱਤਵਾਦ ਹੈ ਭਾਰਤ ਹਿੰਸਾ ਖ਼ਤਮ ਹੋਣ ਤੋਂ ਪਹਿਲਾਂ ਗੱਲਬਾਤ ਲਈ ਤਿਆਰ ਨਹੀਂ ਤੇ ਪਾਕਿ ਸਰਕਾਰ ਅੱਤਵਾਦ ਖਿਲਾਫ਼ ਸਖ਼ਤ ਰੁਖ਼ ਨਹੀਂ ਅਪਣਾ ਰਹੀ ਪਾਕਿਸਤਾਨ ਕਿਸੇ ਹੋਰ ਦੇਸ਼ ਦੇ ਦਖ਼ਲ ਨਾਲੋਂ ਜ਼ਿਆਦਾ ਜ਼ੋਰ ਅੱਤਵਾਦ ਦੇ ਖਾਤਮੇ ‘ਤੇ ਲਾਏ ਤਾਂ ਕਿ ਆਰਥਿਕਤਾ ਪਟੜੀ ‘ਤੇ ਆ ਸਕੇ ਪਾਕਿ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਭਾਰਤ ਦੇ ਮੱਥੇ ਮੜ੍ਹਨ ਦੀ ਆਦਤ ਤੋਂ ਕਿਨਾਰਾ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।