6 ਮਹੀਨਿਆਂ ਅੰਦਰ ਗਵਾਹਾਂ ਦੇ ਬਿਆਨ ਦਰਜ ਹੋਣ
ਏਜੰਸੀ, ਨਵੀਂ ਦਿੱਲੀ
ਅਯੁੱਧਿਆ ਦੇ ਬਾਬਰੀ ਮਸਜਿਦ ਢਾਂਚੇ ਨੂੰ ਢਾਹੇ ਜਾਣ ਦੀ ਸਾਜਿਸ਼ ਦੇ ਅਪਰਾਧਿਕ ਮਾਮਲੇ ‘ਚ ਹੇਠਲੀ ਅਦਾਲਤ 9 ਮਹੀਨਿਆਂ ਅੰਦਰ ਫੈਸਲਾ ਸੁਣਾਏਗੀ। ਇਸ ਮਾਮਲੇ ‘ਚ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ ਆਦਿ ਆਗੂ ਮੁਲਜ਼ਮ ਹਨ। ਸੁਪਰੀਮ ਕੋਰਟ ਨੇ ਅੱਜ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਨਿਰਦੇਸ਼ ਦਿੱਤਾ ਕਿ ਅਪਰਾਧਿਕ ਸਾਜਿਸ਼ ਨਾਲ ਜੁੜੇ ਮਾਮਲੇ ‘ਚ ਛੇ ਮਹੀਨਿਆਂ ਅੰਦਰ ਗਵਾਹਾਂ ਦੇ ਬਿਆਨ ਦਰਜ ਹੋ ਜਾਣੇ ਚਾਹੀਦੇ ਹਨ ਜਦੋਂਕਿ 9 ਮਹੀਨਿਆਂ ਅੰਦਰ ਫੈਸਲਾ ਸੁਣਾ ਦਿੱਤਾ ਜਾਣਾ ਚਾਹੀਦਾ ਹੈ। ਜਸਟਿਸ ਰੋਹਿੰਗਟਨ ਤੇ ਜਸਟਿਸ ਸੂਰੀਆਕਾਂਤ ਦੀ ਬੈਂਚ ਨੇ ਨਿਰਦੇਸ਼ ਦਿੱਤਾ ਕਿ ਇਸ ਮਾਮਲੇ ‘ਚ ਅੱਜ ਦੀ ਤਾਰੀਕ ਤੋਂ 9 ਮਹੀਨਿਆਂ ਦੇ ਅੰਦਰ ਫੈਸਲਾ ਦਿੱਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰ ਰਹੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਵਿਸ਼ੇਸ਼ ਜੱਜ ਐਸ. ਕੇ. ਯਾਦਵ ਦਾ ਕਾਰਜਕਾਲ ਫੈਸਲਾ ਆਉਣ ਤੱਕ ਵਧਾਉਣ ਦਾ ਵੀ ਉੱਤਰ ਪ੍ਰਦੇਸ਼ ਸਰਕਾਰ ਨੂੰ ਨਿਰਦੇਸ਼ ਦਿੱਤਾ। ਯਾਦਵ 30 ਸਤੰਬਰ ਨੂੰ ਸੇਵਾ ਮੁਕਤ ਹੋਣ ਵਾਲੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।