ਰਾਹੁਲ ਵਰਗੀ ਹਿੰਮਤ ਬਹੁਤ ਘੱਟ ਲੋਕਾਂ ‘ਚ: ਪ੍ਰਿਯੰਕਾ
ਨਵੀਂ ਦਿੱਲੀ, ਏਜੰਸੀ। ਕਾਂਗਰਸ ਦੀ ਪੂਰਬੀ ਉਤਰ ਪ੍ਰਦੇਸ਼ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣੇ ਭਰਾ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਪਾਰਟੀ ਵਰਕਰਾਂ ਨੂੰ ਖੁੱਲ੍ਹਾ ਪੱਤਰ ਲਿਖ ਕੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ‘ਤੇ ਵੀਰਵਾਰ ਨੂੰ ਉਹਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਜੋ ਕੀਤਾ, ਉਸ ਦੀ ਹਿੰਮਤ ਬਹੁਤ ਘੱਟ ਲੋਕਾਂ ‘ਚ ਹੁੰਦੀ ਹੈ। ਸ੍ਰੀਮਤੀ ਵਾਡਰਾ ਨੇ ਕਿਹਾ ਕਿ ‘ਰਾਹੁਲ ਗਾਂਧੀ ਤੁਸੀਂ ਜੋ ਕੀਤਾ, ਉਸ ਦੀ ਹਿੰਮਤ ਬਹੁਤ ਹੀ ਘੱਟ ਲੋਕਾਂ ‘ਚ ਹੁੰਦੀ ਹੈ। ਤੁਹਾਡੇ ਫੈਸਲੇ ਦਾ ਤਹਿ ਦਿਲੋਂ ਸਨਮਾਨ ਕਰਦੇ ਹਾਂ।’
ਜਿਕਰਯੋਗ ਹੈ ਕਿ ਸ੍ਰੀ ਗਾਂਧੀ ਨੇ ਬੁੱਧਵਾਰ ਨੂੰ ਪਾਰਟੀ ਵਰਕਰਾਂ ਦੇ ਨਾਂਅ ਇੱਕ ਪੱਤਰ ਜਾਰੀ ਕਰਦਿਆਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਦੀ ਜਿੰਮੇਵਾਰੀ ਲੈਂਦੇ ਹੋਏ ਉਹ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਉਹ ਹੁਣ ਕਾਂਗਰਸ ਪ੍ਰਧਾਨ ਨਹੀਂ ਹਨ। ਇਸ ਲਈ ਕਾਰਜ ਸਮਿਤੀ ਨੂੰ ਤੁਰੰਤ ਬੈਠਕ ਬੁਲਾ ਕੇ ਆਪਣੇ ਨਵੇਂ ਪ੍ਰਧਾਨ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਉਹ ਇਸ ਪ੍ਰਕਿਰਿਆ ‘ਚ ਪਾਰਟੀ ਦਾ ਪੂਰਾ ਸਹਿਯੋਗ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।