ਟੂਰਨਾਮੈਂਟ ਛੇ ਅਗਸਤ ਤੋਂ ਲੈ ਕੇ 1 ਸਤੰਬਰ ਤੱਕ ਇੰਗਲੈਂਡ ‘ਚ ਖੇਡਿਆ ਜਾਵੇਗਾ
ਏਜੰਸੀ
ਨਵੀਂ ਦਿੱਲੀ, 29 ਜੂਨ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਦੀਪਤੀ ਸ਼ਰਮਾ ਮਹਿਲਾ ਕ੍ਰਿਕਟ ਸੂਪਰ ਲੀਗ ‘ਚ ਵੇਸਟਰਨ ਸਟੋਰਮ ਟੀਮ ਲਈ ਖੇਡਦੀ ਨਜ਼ਰ ਆਵੇਗੀ ਦੀਪਤੀ ਤੋਂ ਪਹਿਲਾਂ ਭਾਰਤੀ ਟੀਮ ਦੀ ਸ੍ਰਿਮਤੀ ਮੰਧਾਨਾ ਵੀ ਪਿਛਲੇ ਸਾਲ ਇਸ ਟੀਮ ਲਈ ਖੇਡੀ ਸੀ ਇਹ ਟੂਰਨਾਮੈਂਟ 6 ਅਗਸਤ ਤੋਂ ਲੈ ਕੇ 1 ਸਤੰਬਰ ਤੱਕ ਇੰਗਲੈਂਡ ‘ਚ ਖੇਡਿਆ ਜਾਵੇਗਾ ਸੂਤਰਾਂ ਅਨੁਸਾਰ ਦੀਪਤੀ ਇਸ ਟੂਰਨਾਮੈਂਟ ‘ਚ ਹਿੱਸਾ ਲੈਣ ਲਈ 28 ਜੁਲਾਈ ਨੂੰ ਇੰਗਲੈਂਡ ਰਵਾਨਾ ਹੋਵੇਗੀ ਦੀਪਤੀ ਨੇ ਕਿਹਾ , ‘ਮੈਂ ਕੇਆਈਏ ਸੂਪਰ ਲੀਗ ‘ਚ ਖੇਡਣ ਲਈ ਕਾਫ਼ੀ ਉਤਸੂਕ ਹਾਂ ਸਾਰੇ ਖਿਡਾਰੀ ਇਸ ‘ਚ ਖੇਡਣਾ ਚਹੁੰਦੇ ਹਨ ਅਤੇ ਇਹ ਖੇਡਣਾ ਮੇਰੇ ਲਈ ਇੱਕ ਚੰਗਾ ਮੌਕਾ ਹੈ ਮੈਂ ਸ੍ਰਿਮਤੀ ਨਾਲ ਵੇਸਟਰਨ ਸਟੋਰਮ ਦੇ ਬਾਰੇ ‘ਚ ਕਾਫ਼ੀ ਚੰਗੀਆਂ ਗੱਲਾਂ ਸੁਣੀਆਂ ਹਨ ਅਤੇ ਮੈਂ ਟੀਮ ਦਾ ਹਿੱਸਾ ਬਣਨ ਲਈ ਇਤਜਾਰ ਨਹੀਂ ਕਰ ਪਾ ਰਹੀ ਹਾਂ 21 ਸਾਲਾਂ ਦੀਪਤੀ ਨੇ 2014 ‘ਚ ਆਪਣਾ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਉਹ ਇਸ ਸਮੇਂ ਇੱਕ ਰੋਜਾ ਰੈਂਕਿੰਗ ‘ਚ ਨੰਬਰ ਦੋ ਆਲਰਾਊੁਂਡਰ ਹੈ ਉਨ੍ਹਾਂ ਨੇ ਹੁਣ ਤੱਕ 30 ਟੀ-20 ਮੈਚ ਖੇਡੇ ਹਨ ਅਤੇ 28 ਵਿਕਟਾਂ ਹਾਸਲ ਕੀਤੀਆਂ ਹਨ ਵੇਸਟਰਨ ਸਟੋਰਮ ਦੇ ਕੋਚ ਟਰੇਵਰ ਗ੍ਰਿਫ਼ਿਨ ਨੇ ਕਿਹਾ, ‘ਦੀਪਤੀ ਇੱਕ ਬਿਹਤਰੀਨ ਅਤੇ ਤਜ਼ਰਬੇਕਾਰ ਖਿਡਾਰੀ ਹੈ ਉਨ੍ਹਾਂ ਦੇ ਟੀਮ ‘ਚ ਸਾਮਲ ਹੋਣ ਨਾਲ ਟੀਮ ‘ਚ ਬਦਲਾਅ ਆਵੇਗਾ ਉਹ ਭਲੇ ਹੀ ਸਿਰਫ਼ 21 ਸਾਲ ਦੀ ਹੈ ਪਰ ਉਨ੍ਹਾਂ ‘ਚ ਕਾਫ਼ੀ ਤਜ਼ਰਬਾ ਹੈ ਅਤੇ ਖੇਡ ਦੀ ਚੰਗੀ ਸਮਝ ਹੈ ਉਹ ਫਿਲਹਾਲ ਆਈਸੀਸੀ ਰੈਂਕਿਗ ‘ਚ ਦੋ ਨੰਬਰ ਦੀ ਆਲਰਾਊੁਂਡਰ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।