ਦੱਖਣੀ ਅਫ਼ਰੀਕਾ ਨੇ ਸ੍ਰੀਲੰਕਾ ਨੂੰ ਦਿੱਤਾ ਝਟਕਾ

South Africa, Thrash, Sri Lanka

ਏਜੰਸੀ, 
ਚੈਸਟਰ-ਲੀ-ਸਟਰੀ  29 ਜੂਨ

ਆਈਸੀਸੀ ਵਿਸ਼ਵਕੱਪ ਦੇ ਸੈਮੀਫਾਇਨਲ ਦੀ ਦੌੜ ‘ਚੋਂ ਬਾਹਰ ਹੋ ਚੁੱਕੇ ਦੱਖਣੀ ਅਫ਼ਰੀਕਾ ਨੇ ਸ਼ਾਨਦਾਰ ਗੇਂਦਬਾਜੀ ਦਾ ਪ੍ਰਦਰਸ਼ਨ ਕਰਨ ਤੋਂ ਬਾਦ ਆਪਣੇ ਓਪਨਰ ਹਾਸ਼ਿਮ ਅਮਲਾ ਅਤੇ ਕਪਤਾਨ ਫਾਫ ਡੂ ਪਲੇਸਿਸ ਦੇ ਨਾਬਾਦ ਅਰਧ ਸੈਂਕੜੇ ਨਾਲ ਸ੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾ ਕੇ ਉਸਦੀਆਂ ਉਮੀਦਾਂ ਨੂੰ ਡੁੰਘਾ ਝਟਕਾ ਦਿੱਤਾ ਹੈ ਦੱਖਣੀ ਅਫ਼ਰੀਕਾ ਨੇ ਇਸ ਮੁਕਾਬਲੇ ‘ਚ ਸ੍ਰੀਲੰਕਾ ਨੂੰ 49.3 ਓਵਰਾਂ ‘ਚ 203 ਦੌੜਾਂ ‘ਤੇ ਢੇਰ ਕਰਨ ਤੋਂ ਬਾਦ 37.2 ਓਵਰਾਂ ‘ਚ ਮਾਤਰ ਇੱਕ ਵਿਕਟ ਦੇ ਨੁਕਸਾਨ ‘ਤੇ 206 ਦੌੜਾਂ ਬਣਾ ਕੇ ਮੁਕਾਬਲਾ ਆਸਾਨੀ ਨਾਲ ਜਿੱਤ ਲਿਆ ਦੱਖਣੀ ਅਫ਼ਰੀਕਾ ਨੇ ਖੇਡ ਦੇ ਤਿੰਨਾਂ ਵਿਭਾਗਾਂ ‘ਚ ਸ਼ਾਨਦਾਰ ਪ੍ਰਦਰਸ਼ਨ ਉਦੋਂ ਕੀਤਾ ਜਦੋਂ ਟੀਮ ਸੈਮੀਫਾਇਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ ਦੱਖਣੀ ਅਫ਼ਰੀਕਾ ਦੀ ਅੱਠ ਮੈਚਾਂ ‘ਚ ਇਹ ਦੂਜੀ ਜਿੱਤ ਹੈ ਅਤੇ ਉਸਦੇ ਪੰਜ ਅੰਕ ਹੋ ਗਏ ਹਨ ਦੱਖਣੀ ਅਫ਼ਰੀਕਾ ਅੰਕ ਸੂਚੀ ‘ਚ ਵਿੰਡੀਜ਼ ਨੂੰ ਪਿੱਛੇ ਛੱਡ ਕੇ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ ਸ੍ਰੀਲੰਕਾ ਲਈ ਇਹ ਮਹੱਤਵਪੂਰਨ ਮੁਕਾਬਲਾ ਸੀ ਅਤੇ ਇਸ ਹਰ ਨਾਲ ਉਸਨੂੰ ਡੁੰਘਾ ਝਟਕਾ ਲੱਗਿਆ ਹੈ ਸ੍ਰੀਲੰਕਾ ਦੀ ਸੱਤ ਮੈਚਾਂ ‘ਚ ਇਹ ਤੀਜੀ ਹਾਰ ਹੈ ਅਤੇ ਉਸਦੇ ਖਾਤੇ ‘ਚ ਛੇ ਅੰਕ ਹਨ ਸੈਮੀਫਾਇਨਲ ‘ਚ ਜਾਣ ਲਈ ਸ੍ਰੀਲੰਕਾ ਨੂੰ ਆਪਣੇ ਬਾਕੀ ਰਹਿੰਦੇ ਦੋਵੇਂ ਮੈਚ ਜਿੱਤਣੇ ਹੋਣਗੇ ਨਾਲ ਹੀ ਦੂਜੀਆਂ ਟੀਮਾਂ ਦੇ ਨਤੀਜਿਆਂ ‘ਤੇ ਨਜ਼ਰ ਰੱਖਣੀ ਹੋਵੇਗੀ ਕਿੰਵਟਨ ਡੀ ਕਾਕ (15) ਦਾ ਵਿਕਟ 31 ਦੇ ਸਕੋਰ ‘ਤੇ ਡਿੱਗਣ ਤੋਂ ਬਾਦ ਅਮਲਾ ਅਤੇ ਡੂ ਪਲੇਸਿਸ ਨੇ ਦੂਜੇ ਵਿਕਟ ਲਈ 175 ਦੌੜਾਂ ਦੀ ਮੈਚ ਜੇਤੂ ਸਾਂਝੀਦਾਰੀ ਕਰਕੇ ਦੱਖਣੀ ਅਫ਼ਰੀਕਾ ਦਾ ਖੋਇਆ ਹੋਇਆ ਸਨਮਾਨ ਵਾਪਸ ਕਰਨ ਕੀਤਾ ਡੂ ਪਲੇਸਿਸ ਨੇ ਇਸ ਵਿਸ਼ਵ ਕੱਪ ਦਾ ਅਪਣਾ ਚੌਥਾ ਅਰਧ ਸੈਂਕੜਾ ਬਣਾਇਆ ਜਦੋਂ ਕਿ ਅਮਲਾ ਨੇ ਇਸ ਵਿਸ਼ਵ ਕੱਪ ਦਾ ਆਪਣਾ ਦੂਜਾ ਅਰਧ ਸੈਂਕੜਾ ਬਣਾਇਆ ਅਮਲਾ ਨੇ 105 ਗੇਂਦਾਂ ‘ਤੇ ਨਾਬਾਦ 80 ਦੌੜਾਂ ‘ਚ ਪੰਜ ਚੌਕੇ ਲਾਏ ਜਦੋਂ ਕਿ ਡੂ ਪਲੇਸਿਸ ਨੇ 103 ਗੇਂਦਾਂ ‘ਤੇ ਨਾਬਾਦ 96 ਦੌੜਾਂ ‘ਚ 10 ਚੌਕੇ ਅਤੇ 1 ਛੱਕਾ ਲਾਇਆ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।