ਇੱਕ ਅਰਬ ਤੋਂ ਜ਼ਿਆਦਾ ਲੋਕਾਂ ਨੇ ਵੇਖਿਆ ਭਾਰਤ-ਪਾਕਿ ਮੁਕਾਬਲਾ
ਏਜੰਸੀ, ਨਵੀਂ ਦਿੱਲੀ
ਸਖ਼ਤ ਵਿਰੋਧੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਈਸੀਸੀ ਕ੍ਰਿਕਟ ਵਿਸ਼ਵ ਕੱਪ ‘ਚ ਮੈਨਚੇਸਟਰ ‘ਚ ਖੇਡੇ ਗਏ ਮੁਕਾਬਲੇ ਨੂੰ ਦੁਨੀਆ ਭਰ ‘ਚ ਇਕ ਅਰਬ ਤੋਂ ਜ਼ਿਆਦਾ ਲੋਕਾਂ ਨੇ ਵੇਖਿਆ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਮੁਕਾਬਲਾ ਵੇਖਣ ਲਈ ਕੁੱਲ 7 ਲੱਖ 50 ਹਜ਼ਾਰ ਲੋਕਾਂ ਦੀ ਅਪੀਲ ਆਈ ਸੀ। ਹਾਲਾਂਕਿ ਮੈਨਚੇਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਚ ਕੁੱਲ 23000 ਲੋਕਾਂ ਦੇ ਹੀ ਬੈਠਣ ਦੀ ਸਮਰੱਥਾ ਹੈ। ਭਾਰਤ ਨੇ ਇਹ ਮੁਕਾਬਲਾ ਡਕਵਰਥ ਲੁਈਸ ਨਿਯਮ ਤਹਿਤ 89 ਦੌੜਾਂ ਨਾਲ ਜਿੱਤਿਆ ਸੀ। ਕ੍ਰਿਕਟ ਦੇ ਇਨ੍ਹਾਂ ਦੋ ਸਖ਼ਤ ਵਿਰੋਧੀ ਦੇਸ਼ਾਂ ਦਰਮਿਆਨ ਦੋਪੱਖੀ ਕ੍ਰਿਕਟ ਸਬੰਧੀ ਪਿਛਲੇ ਕੁਝ ਸਾਲਾਂ ਤੋਂ ਟੁੱਟੇ ਪਏ ਹਨ ਅਤੇ ਉਨ੍ਹਾਂ ਦਰਮਿਆਨ ਆਈਸੀਸੀ ਟੂਰਨਾਮੈਂਟਾਂ ‘ਚ ਹੀ ਮੁਕਾਬਲਾ ਹੁੰਦਾ ਹੈ।
ਇਹੀ ਕਾਰਨ ਹੈ ਕਿ ਇਸ ਮੈਚ ਨੂੰ ਵੇਖਣ ਦਾ ਜਨੂੰਨ ਹੱਦਾਂ ਪਾਰ ਕਰ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ 2015 ਦੇ ਵਿਸ਼ਵ ਕੱਪ ‘ਚ ਅਸਟਰੇਲੀਆ ਦੇ ਐਡੀਲੇਡ ‘ਚ ਖੇਡੇ ਗਏ ਮੁਕਾਬਲੇ ਨੂੰ ਦੁਨੀਆਂ ਭਰ ‘ਚ 50 ਕਰੋੜ ਲੋਕਾਂ ਨੇ ਵੇਖਿਆ ਸੀ। ਇਹ ਮੈਚ 29 ਲੱਖ ਟਵੀਟ ਨਾਲ ਸਭ ਤੋਂ ਜ਼ਿਆਦਾ ਟਵੀਟ ਹੋਣ ਵਾਲਾ ਵੰਨਡੇ ਬਣ ਗਿਆ, ਜਿੱਥੋਂ ਤੱਕ ਭਾਰਤੀ ਕ੍ਰਿਕਟਰਾਂ ਅਤੇ ਪਾਕਿਸਤਾਨੀ ਕ੍ਰਿਕਟਰਾਂ ਬਾਰੇ ਟਵੀਟ ਦੀ ਗੱਲ ਹੈ ਤਾਂ ਇਸ ‘ਚ ਭਾਰਤੀ ਪੱਖ ਨੇ ਬਾਜ਼ੀ ਮਾਰ ਲਈ ਹੈ। ਫੀਸਦੀ ਦੇ ਨਜਰੀਏ ਨਾਲ 73 ਫੀਸਦੀ ਭਾਰਤੀਆਂ ਨੇ ਟਵੀਟ ਕੀਤੇ ਜਦੋਂਕਿ 27 ਫੀਸਦੀ ਪਾਕਿਸਤਾਨੀਆਂ ਨੇ ਟਵੀਟ ਕੀਤੇ। ਇਸ ਮੁਕਾਬਲੇ ‘ਚ ਸਭ ਤੋਂ ਤੇਜ਼ 11 ਹਜ਼ਾਰੀ ਬਣਨ ਦੀ ਉਪਲੱਬਧੀ ਹਾਸਲ ਕਰਨ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ।
ਇਸ ਮੁਕਾਬਲੇ ਦੌਰਾਨ ਸਭ ਤੋਂ ਜ਼ਿਆਦਾ ਟਵੀਟ ਕੀਤੇ ਜਾਣ ਵਾਲੇ ਖਿਡਾਰੀ ਬਣੇ ਜਦੋਂਕਿ 24ਵਾਂ ਵੰਨਡੇ ਸੈਂਕੜਾ ਬਣਾਉਣ ਵਾਲੇ ਭਾਰਤੀ ਓਪਨਰ ਦੂਜੇ ਸਥਾਨ ‘ਤੇ ਰਹੇ ਪਾਕਿਸਤਾਨੀ ਕਪਤਾਨ ਸਰਫਰਾਜ ਅਹਿਮਦ ਤੀਜੇ, ਆਲਰਾਊਂਡਰ ਸ਼ੋਇਬ ਮਲਿਕ ਚੌਥੇ ਅਤੇ ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਪੰਜਵੇਂ ਸਥਾਨ ‘ਤੇ ਰਹੇ। ਭਾਰਤੀ ਆਲਰਾਊਂਡਰ ਵਿਜੈ ਸ਼ੰਕਰ ਦਾ ਆਪਣੀ ਪਹਿਲੀ ਵਿਸ਼ਵ ਕੱਪ ਗੇਂਦ ‘ਤੇ ਵਿਕਟ ਲੈਣਾ ਸਭ ਤੋਂ ਜ਼ਿਆਦਾ ਟਵੀਟ ਕੀਤੇ ਜਾਣ ਵਾਲਾ ਪਲ ਰਿਹਾ। ਇਸ ਮਾਮਲੇ ‘ਚ ਰੋਹਿਤ ਸ਼ਰਮਾ ਦੂਜੇ ਅਤੇ ਭਾਰਤੀ ਪਾਰੀ ‘ਚ ਮੀਂਹ ਦੀ ਰੁਕਾਵਟ ਨੂੰ ਤੀਜਾ ਸਥਾਨ ਮਿਲਿਆ। ਰੋਹਿਤ ਦਾ ਆਪਣੇ ਸੈਂਕੜੇ ਤੋਂ ਬਾਅਦ ਟਵੀਟ ਸਭ ਤੋਂ ਜ਼ਿਆਦਾ ਰਿਟਵੀਟ ਕਰਨ ਵਾਲਾ ਟਵੀਟ ਬਣ ਗਿਆ। ਪ੍ਰਸੰਸਕਾਂ ਨੇ ਰੋਹਿਤ ਦੇ ਵੰਦੇ ਮਾਤਰਮ ਦੇ ਇਸ ਟਵੀਟ ਨੂੰ ਕਾਫੀ ਪਸੰਦ ਕੀਤਾ ਵਿਰਾਟ ਦਾ ਪ੍ਰਸੰਸਕਾਂ ਨੂੰ ਧੰਨਵਾਦ ਦੇਣ ਵਾਲਾ ਟਵੀਟ ਦੂਜਾ ਨੰਬਰ ‘ਤੇ ਅਤੇ ਸਚਿਨ ਤੇਂਦੁਲਕਰ ਦਾ ਟਵੀਟ ਤੀਜੇ ਨੰਬਰ ‘ਤੇ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।