ਆਖ਼ਰੀ ਪੜਾਅ ‘ਚ ਹੁਣ ਤੱਕ 12 ਫ਼ੀਸਦੀ ਵੋਟਿੰਗ
ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖ਼ਰੀ ਪੜਾਅ ‘ਚ ਸੱਤ ਸੂਬਿਆਂ ਦੀਆਂ 59 ਸੀਟਾਂ ਲਈ ਸਵੇਰੇ 10 ਵਜ਼ੇ ਤੱਕ 12 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ। ਸੂਬੇਵਾਰ ਅੰਕੜਿਆਂ ਮੁਤਾਬਿਕ ਵੋਟਿੰਗ ਦੇ ਸ਼ੁਰੂਆਤੀ ਸਮੇਂ ‘ਚ ਪੰਜਾਬ ‘ਚ 9.66 ਫ਼ੀਸਦੀ, ਬਿਹਾਰ ‘ਚ 10.65 ਫ਼ੀਸਦੀ, ਝਾਰਖੰਡ ‘ਚ 15.00 ਫ਼ੀਸਦੀ, ਮੱਦ ਪ੍ਰਦੇਸ਼ ‘ਚ 12.07 ਫ਼ੀਸਦੀ, ਪੱਛਮੀ ਬੰਗਾਲ ‘ਚ 14.22 ਫ਼ੀਸਦੀ, ਹਿਮਾਚਲ ਪ੍ਰਦੇਸ਼ ‘ਚ 3.64 ਫ਼ੀਸਦੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ‘ਚ 10.40 ਫ਼ੀਸਦੀ ਵੋਟਾਂ ਪਾਈਆਂ ਜਾ ਚੁੱਕੀਆਂ ਹਨ। ਚੋਣਾਂ ਦੇ ਮੱਦੇਨਜ਼ਰ ਸੱਤਾਂ ਸੂਬਿਆਂ ‘ਚ ਪੋਲਿੰਗ ਬੂਥਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਵਿੱਚ ਬਹੁਤੀਆਂ ਥਾਵਾਂ ‘ਤੇ ਮਾਡਰਨ ਪੋਲਿੰਗ ਬੂਥ ਵੀ ਬਣਾਏ ਗਏ ਹਨ ਜੋ ਵੋਟਰਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Vote