ਅਮਰੀਕਾ ਤੇ ਇਰਾਨ ਦਰਮਿਆਨ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ ਬੀਤੇ ਦਿਨ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ ‘ਤੇ ਹਮਲਾ ਹੋਇਆ ਸਾਉੂਦੀ ਅਰਬ ਇਰਾਨ ਦਾ ਕੱਟੜ ਵਿਰੋਧੀ ਹੈ ਇਸ ਲਈ ਉਪਰੋਕਤ ਹਮਲੇ ਲਈ ਅਮਰੀਕਾ ਤੇ ਸਾਊੁਦੀ ਅਰਬ ਇਰਾਨ ਵੱਲ ਇਸ਼ਾਰੇ ਕਰ ਰਹੇ ਹਨ ਅਮਰੀਕਾ ਪਹਿਲਾਂ ਹੀ ਇਸ ਤਰ੍ਹਾਂ ਦੀ ਸ਼ੰਕਾ ਜ਼ਾਹਰ ਕਰ ਚੁੱਕਾ ਸੀ ਕਿ ਸਮੁੰਦਰੀ ਆਵਾਜਾਈ ‘ਤੇ ਹਮਲਾ ਹੋ ਸਕਦਾ ਹੈ ਦਰਅਸਲ ਸਾਊਦੀ ਅਰਬ ਆਪਣਾ ਤੇਲ ਅਮਰੀਕਾ ਨੂੰ ਭੇਜਦਾ ਹੈ ਤੇ ਉਸ ਦਾ ਕੱਟੜ ਵਿਰੋਧੀ ਇਰਾਨ ਸਾਊਦੀ ਦੇ ਤੇਲ ਟੈਂਕਰਾਂ ‘ਤੇ ਹਮਲਾ ਕਰਕੇ ਅਸਿੱਧੇ ਤੌਰ ‘ਤੇ ਅਮਰੀਕਾ ਖਿਲਾਫ਼ ਗੁੱਸਾ ਕੱਢ ਰਿਹਾ ਹੈ ਇਹ ਘਟਨਾਵਾਂ ਨਾ ਸਿਰਫ਼ ਅਮਨ-ਅਮਾਨ ਲਈ ਸਗੋਂ ਵਪਾਰ ਲਈ ਵੀ ਖਤਰਨਾਕ ਹਨ ਅਮਰੀਕਾ ਪਰਮਾਣੂ ਹਥਿਆਰਾਂ ਦੇ ਨਾਂਅ ‘ਤੇ ਇਰਾਨ ਖਿਲਾਫ਼ ਪਾਬੰਦੀਆਂ ਲਾ ਚੁੱਕਾ ਹੈ ਜਿਸ ਨਾਲ ਇਰਾਨ ਦੀ ਆਰਥਿਕਤਾ ‘ਤੇ ਬੁਰਾ ਅਸਰ ਪੈਣਾ ਲਾਜ਼ਮੀ ਹੈ ਜੇਕਰ ਇਹ ਪਾਬੰਦੀਆਂ ਲੰਮਾ ਸਮਾਂ ਚੱਲੀਆਂ ਤਾਂ ਇਰਾਨ ‘ਚ ਹਾਲਾਤ ਖਰਾਬ ਹੋ ਸਕਦੇ ਹਨ ਜੋ ਅੱਗੇ ਜਾ ਕੇ ਜੰਗ ਦਾ ਰੂਪ ਵੀ ਧਾਰਨ ਕਰ ਸਕਦੇ ਹਨ ਇਹ ਟਕਰਾਓ ਤੇਲ ਦੀਆਂ ਕੀਮਤਾਂ ‘ਚ ਵੀ ਉਛਾਲ ਲਿਆ ਸਕਦਾ ਹੈ ਤੇਲ ਉਤਪਾਦਨ ਤੇ ਢੋਆ-ਢੁਆਈ ਰੁਕਣ ਨਾਲ ਤੇਲ ਆਯਾਤ ਕਰਨ ਵਾਲੇ ਮੁਲਕਾਂ ‘ਚ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ ਜਿਸ ਨਾਲ ਵਿਕਾਸਸ਼ੀਲ ਮੁਲਕਾਂ ਦੇ ਪ੍ਰਾਜੈਕਟ ਰੁਕ ਸਕਦੇ ਹਨ ਦਰਅਸਲ ਤੇਲ ਪੈਦਾ ਕਰਨ ਵਾਲੇ ਮੁਲਕਾਂ ਬਾਰੇ ਅਮਰੀਕਾ, ਰੂਸ ਤੇ ਚੀਨ ਦੀਆਂ ਨੀਤੀਆਂ ‘ਤੇ ਹੀ ਸਵਾਲ ਉੱਠ ਰਹੇ ਹਨ ਅਮਰੀਕਾ ਸਮੇਤ ਹੋਰ ਤਾਕਤਵਰ ਮੁਲਕਾਂ ਨੇ ਇਹਨਾਂ ਮੁਲਕਾਂ ਨੂੰ ਆਪਣੀ ਮੁੱਠੀ ‘ਚ ਰੱਖਣ ਲਈ ਉੱਥੋਂ ਦੀ ਸਿਆਸਤ ‘ਚ ਅਜਿਹੀ ਸੰਨ੍ਹ ਲਾਈ ਹੈ ਕਿ ਲਗਭਗ ਹਰ ਤੇਲ ਉਤਪਾਦਕ ਮੁਲਕ ‘ਚ ਦੋ ਸਿਆਸੀ ਤਾਕਤਾਂ ਵੱਡੀਆਂ ਫੌਜਾਂ ਦੇ ਰੂਪ ‘ਚ ਲੜਾਈ ਲੜ ਰਹੀਆਂ ਹਨ ਅਮਰੀਕਾ ਨੂੰ ਪਰਮਾਣੂ ਹਥਿਆਰਾਂ ਦੇ ਨਾਂਅ ‘ਤੇ ਦੂਸਰੇ ਮੁਲਕਾਂ ‘ਤੇ ਆਪਣੀ ਚੌਧਰ ਵਿਖਾਉਣ ਦੀ ਕੂਟਨੀਤੀ ਛੱਡਣੀ ਚਾਹੀਦੀ ਹੈ ਜੇਕਰ ਇਹੀ ਹਾਲ ਰਿਹਾ ਤਾਂ ਸੰਸਾਰ ਜੰਗ ਦੇ ਖਤਰੇ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਅਮਰੀਕਾ ਦਾ ਵਿਰੋਧੀ ਉੱਤਰੀ ਕੋਰੀਆ ਵੀ ਨਿੱਤ ਨਵੀਆਂ ਮਿਜ਼ਾਈਲਾਂ ਦੀ ਪਰਖ ਦਾ ਮੌਕਾ ਨਹੀਂ ਗੁਆ ਰਿਹਾ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਤੇ ਤੇਵਰ ਅਮਰੀਕਾ ਲਈ ਨੁਕਸਾਨਦੇਹ ਹੀ ਸਿੱਧ ਹੋਏ ਹਨ ਉਹ ਪਿਛਲੇ ਚਾਰ ਦਹਾਕਿਆਂ ‘ਚ ਹੋਏ ਰਾਸ਼ਟਰਪਤੀਆਂ ‘ਚੋਂ ਸਭ ਤੋਂ ਵੱਧ ਵਿਵਾਦਿਤ ਰਾਸ਼ਟਰਪਤੀ ਹਨ ਅਮਨ ਲਈ ਜੰਗ ਜ਼ਰੂਰੀ ਹੁੰਦਾ ਹੈ ਪਰ ਸਿਰਫ਼ ਅੜੀ ਲਈ ਜੰਗ ਫਾਲਤੂ ਤੇ ਮਾਨਵਤਾ ਦੇ ਖਿਲਾਫ਼ ਜ਼ੁਰਮ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।