13 ਅਪਰੈਲ 1919 ਨੂੰ ਬ੍ਰਿਟਿਸ਼ ਫੌਜੀਆਂ ਨੇ ਨਿਹੱਥੇ ਭਾਰਤੀਆਂ ‘ਤੇ ਚਲਾਈਆਂ ਸਨ ਗੋਲੀਆਂ
ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜੇਮਸ ਕੈਮਰਨ ਵੀ ਘਟਨਾ ਨੂੰ ਇਤਿਹਾਸ ਦੀ ਸ਼ਰਮਨਾਕ ਘਟਨਾ ਦੱਸ ਚੁੱਕੇ ਹਨ
ਲੰਦਨ, ਏਜੰਸੀ
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਜਲਿਆਂਵਾਲਾ ਬਾਗ ਕਤਲ ਕਾਂਡ ‘ਤੇ ਅਫ਼ਸੋਸ ਜ਼ਾਹਿਰ ਕੀਤਾ ਹੈ ਤੇ ਇਸ ਨੂੰ ਤੱਤਕਾਲੀਨ ਬ੍ਰਿਟਿਸ਼ ਸ਼ਾਸਨ ਲਈ ਸ਼ਰਮਨਾਕ ਧੱਬਾ ਕਰਾਰ ਦਿੱਤਾ ਹੈ ਹਾਲਾਂਕਿ ਉਨ੍ਹਾਂ ਕੋਈ ਮਾਫੀ ਨਹੀਂ ਮੰਗੀ ਹੈ ਥੇਰੇਸਾ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ 13 ਅਪਰੈਲ ਨੂੰ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਨੂੰ 100 ਸਾਲ ਪੂਰੇ ਹੋਣ ਵਾਲੇ ਹਨ।
ਥੇਰੇਸਾ ਨੇ ਬਿਆਨ ਜਾਰੀ ਕਰਕੇ ਇਸ ਘਟਨਾ ‘ਤੇ ਅਫਸੋਸ ਪ੍ਰਗਟਾਇਆ ਉਨ੍ਹਾਂ ਕਿਹਾ, ‘ਜੋ ਹੋਇਆ ਤੇ ਜੋ ਤਰਾਸਦੀ ਠੱਲਣੀ ਪਈ ਉਸ ‘ਤੇ ਸਾਨੂੰ ਅਫਸੋਸ ਹੈ ਉਨ੍ਹਾਂ ਅੱੇਗੇ ਕਿਹਾ, ‘1919 ਦੀ ਜਲਿਆਂਵਾਲਾ ਬਾਗ ਤਰਾਸਦੀ ਬ੍ਰਿਟਿਸ਼-ਭਾਰਤੀ ਇਤਿਹਾਸ ਲਈ ਸ਼ਰਮਨਾਕ ਧੱਬਾ ਹੈ ਜਿਵੇਂ ਕਿ ਮਹਾਰਾਣੀ ਐਲੀਜਾਬੈਥ ਦੂਜੇ ਨੇ 1997 ‘ਚ ਜਲਿਆਂਵਾਲਾ ਬਾਗ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਇਹ ਭਾਰਤ ਨਾਲ ਸਾਡੇ ਬੀਤੇ ਇਤਿਹਾਸ ਦਾ ਦੁਖਦਾਈ ਉਦਾਹਰਨ ਹੈ’ ਓਧਰ ਮੁੱਖ ਵਿਰੋਧੀ ਲੇਬਰ ਪਾਰਟੀ ਨੇ ਥੇਰੇਸਾ ਮੇ ਤੋਂ ਮੰਗ ਕੀਤੀ ਹੈ ਕਿ ਉਹ ਭਾਰਤ ‘ਚ ਬ੍ਰਿਟਿਸ਼ ਸ਼ਾਸਨ ਦੌਰਾਨ ਵਾਪਰੀ ਇਸ ਘਟਨਾ ਲਈ ਮਾਫ਼ੀ ਮੰਗਣ ਲੇਬਰ ਪਾਰਟੀ ਦੇ ਆਗੂ ਜੇਰੇਮੀ ਕਾਰਬਿਨ ਨੇ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਪੂਰਨ ਤੇ ਸਪੱਸ਼ਟ ਮਾਫੀ ਮੰਗਣੀ ਚਾਹੀਦੀ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2013 ‘ਚ ਤੱਤਕਾਲੀਨ ਪੀਐਮ ਡੇਵਿਡ ਕੈਮਰਨ ਨੇ ਭਾਰਤ ਦੌਰੇ ‘ਤੇ 100 ਪੁਰਾਣੀ ਇਸ ਤਰਾਸਦੀ ਨੂੰ ‘ਬੇਹੱਦ ਸ਼ਰਮਨਾਕ’ ਕਰਾਰ ਦਿੱਤਾ ਸੀ ਪਰ ਉਨ੍ਹਾਂ ਵੀ ਥੇਰੇਸਾ ਦੀ ਤਰ੍ਹਾਂ ਘਟਨਾ ‘ਤੇ ਮਾਫ਼ੀ ਨਹੀਂ ਮੰਗੀ ਸੀ।
ਰਾਜਪਾਲ ਪੰਜਾਬ ਐਲੀਜਾਬੈਥ ਦੇ ਜਨਮ ਦਿਨ ਦੇ ਜਸ਼ਨਾਂ ‘ਚ ਨਹੀਂ ਸ਼ਾਮਲ ਹੋਏ
ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਨੂੰ ਪੱਤਰ ਲਿਖ ਕੇ ਬ੍ਰਿਟਿਸ਼ ਹਾਈ ਕਮਿਸ਼ਨਰ ਚੰਡੀਗੜ੍ਹ ਵਿਖੇ ਬੁੱਧਵਾਰ ਸ਼ਾਮ ਨੂੰ ਇੰਗਲੈਂਡ ਦੀ ਮਹਾਰਾਣੀ ਐਲੀਜਾਬੈਥ ਦੇ ਜਨਮ ਦਿਨ ਸਬੰਧੀ ਹੋਣ ਵਾਲੇ ਜਸ਼ਨਾਂ ‘ਚ ਬਤੌਰ ਮੁੱਖ ਮਹਿਮਾਨ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਉਨ੍ਹਾਂ ਲਿਖਿਆ ਹੈ ਕਿ ਪ੍ਰੋਗਰਾਮ ‘ਚ ਸੱਦੇ ਲਈ ਉਹ ਇੰਗਲੈਂਡ ਸਰਕਾਰ ਦਾ ਧੰਨਵਾਦ ਕਰਦੇ ਹਨ ਪਰ ਦੇਸ਼ ਅੰਦਰ ਜਲਿਆਂ ਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਮਨਾਏ ਜਾਣ ਦੇ ਮੱਦੇਨਜ਼ਰ ਉਹ ਉਪਰੋਕਤ ਪ੍ਰੋਗਰਾਮ ‘ਚ ਹਿੱਸਾ ਨਹੀਂ ਲੈਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।