2014 ‘ਚ ਵਿਨੋਦ ਖੰਨਾ ਗੁਰਦਾਸਪੁਰ ਹਲਕੇ ਤੋਂ ਰਹੇ ਸਨ ਜੇਤੂ
ਸੱਚ ਕਹੂੰ ਨਿਊਜ਼, ਗੁਰਦਾਸਪੁਰ
ਭਾਜਪਾ ਆਪਣੇ ਕੋਟੇ ਦੀ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਮਰਹੂਮ ਸਾਂਸਦ ਵਿਨੋਦ ਖੰਨਾ ਦੇ ਪਰਿਵਾਰ ‘ਚੋਂ ਕਿਸੇ ਮੈਂਬਰ ਨੂੰ ਟਿਕਟ ਦੇ ਸਕਦੀ ਹੈ। ਸੂਤਰਾਂ ਅਨੁਸਾਰ ਪੰਜਾਬ ਭਾਜਪਾ ਵੱਲੋਂ ਗੁਰਦਾਸਪੁਰ ਸੀਟ ਲਈ ਮਰਹੂਮ ਸਾਂਸਦ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਜਾਂ ਬੇਟੇ ਅਕਸ਼ੈ ਖੰਨਾ ਵਿਚੋਂ ਕਿਸੇ ਇੱਕ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲਈ ਉਮੀਦਵਾਰ ਬਣਾਉਣ ਦੀ ਤਿਆਰੀ ਕਰ ਲਈ ਗਈ ਹੈ। ਇਹੀ ਮੰਨਿਆ ਜਾ ਰਿਹਾ ਹੈ ਕਿ ਇਸ ਸਬੰਧੀ ਪੰਜਾਬ ਭਾਜਪਾ ਪ੍ਰਧਾਨ ਸਵੇਤ ਮਲਿਕ ਨੂੰ ਦਿੱਲੀ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਮਿਲ ਕੇ ਜਾਣਕਾਰੀ ਦੇਣਗੇ।
ਜ਼ਿਕਰਯੋਗ ਹੈ ਕਿ 2014 ‘ਚ ਵਿਨੋਦ ਖੰਨਾ ਗੁਰਦਾਸਪੁਰ ਤੋਂ ਚੋਣ ਜਿੱਤ ਗਏ ਸਨ ਪਰ ਲੰਮੀ ਬਿਮਾਰੀ ਕਾਰਨ ਵਿਨੋਦ ਖੰਨਾ ਦੇ ਦੇਹਾਂਤ ਤੋਂ?ਬਾਅਦ ਇਹ ਸੀਟ ਖਾਲੀ ਐਲਾਨ ਦਿੱਤੀ ਗਈ ਸੀ। ਜ਼ਿਮਨੀ ਚੋਣ ‘ਚ ਭਾਜਪਾ ਵੱਲੋਂ ਬਿਜਨਸਮੈਨ?ਸਵਰਨ ਸਲਾਰੀਆ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ। ਕਾਂਗਰਸ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉਮੀਦਵਾਰ ਬਣਾਏ ਗਏ ਸਨ। ਇਸ ਮੁਕਾਬਲੇ ‘ਚ ਸੁਨੀਲ ਜਾਖੜ ਨੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ। ਫਿਲਹਾਲ ਭਾਜਪਾ ਵੱਲੋਂ ਇਸ ਸੀਟ ਤੋਂ ਸੁਝਾਏ ਗਏ ਲੀਡਰਾਂ ਵਿਚੋਂ ਮਾਸਟਰ ਮੋਹਨ ਲਾਲ, ਭਾਜਪਾ ਤੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੂਬਾ ਉਪ ਸਕੱਤਰ ਨਰਿੰਦਰ ਪਰਮਾਰ ਦਾ ਨਾਂਅ ਵੀ ਸ਼ਾਮਲ ਹੈ ਜਦੋਂਕਿ ਜ਼ਿਮਨੀ ਚੋਣ ਲੜਨ ਵਾਲੇ ਸਲਾਰੀਆ ਦਾ ਨਾਂਅ ਸ਼ਾਮਲ ਨਹੀਂ ਕੀਤਾ ਗਿਆ। ਭਾਜਪਾ ਵਿਨੋਦ ਖੰਨਾ ਦੇ ਦੇਹਾਂਤ ਕਾਰਨ ਹਮਦਰਦੀ ਦਾ ਫਾਇਦਾ ਲੈਣਾ ਚਾਹੁੰਦੀ ਹੈ। ਦੂਜੇ ਪਾਸੇ ਕਾਂਗਰਸ ਵੱਲੋਂ ਇਸ ਸੀਟ ਤੋਂ ਆਪਣੇ ਮੌਜ਼ੂਦਾ ਸਾਂਸਦ ਸੁਨੀਲ ਜਾਖੜ ਨੂੰ ਦੁਬਾਰਾ ਉਤਾਰਨ ਦੀ ਚਰਚਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।