ਸਾਡੇ ਨਾਲ ਸ਼ਾਮਲ

Follow us

16.5 C
Chandigarh
Tuesday, February 17, 2026
More
    Home Breaking News ਡਰੱਗ ਰੈਕੇਟ ਮਾ...

    ਡਰੱਗ ਰੈਕੇਟ ਮਾਮਲਾ: ਜਗਦੀਸ਼ ਭੋਲੇ ਨੂੰ ਕੋਰਟ ਨੇ ਸੁਣਾਈ 10 ਸਾਲ ਦੀ ਸਜ਼ਾ

    Drug, Racket, Jagdish, Bhola, 10years, Jail

    ਚੰਡੀਗੜ੍ਹ। ਮੋਹਾਲੀ ਦੀ ਸੀ .ਬੀ. ਆਈ. ਅਦਾਲਤ ਨੇ ਭੋਲਾ ਡਰੱਗ ਰੈਕੇਟ ਦੇ ਮਾਮਲੇ ‘ਚ ਸੁਣਵਾਈ ਕਰਦੇ ਹੋਏ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਗਦੀਸ਼ ਭੋਲਾ ਨੂੰ ਸੀ. ਬੀ. ਆਈ. ਕੋਰਟ ਵੱਲੋਂ 3 ਕੇਸਾਂ ‘ਚ ਦੋਸ਼ੀ ਕਰਾਰ ਦੇਣ ਤੋਂ ਬਾਅਦ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਭੋਲਾ ਨੂੰ ਇਕ ਹੋਰ ਮਾਮਲੇ ‘ਚ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਜਗਦੀਸ਼ ਚਹਿਲ ਨੂੰ ਵੀ ਇਕ ਕੇਸ ‘ਚ 10 ਸਾਲ ਦੀ ਸਜ਼ਾ ਅਤੇ ਦੂਜੇ ਮਾਮਲੇ ‘ਚ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਮਨਪ੍ਰੀਤ ਅਤੇ ਗੱਬਰ ਨੂੰ ਵੀ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਗਦੀਸ਼ ਭੋਲਾ ਤੋਂ ਇਲਾਵਾ ਅਨੂਪ ਕਾਹਲੋਂ, ਕੁਲਵਿੰਦਰ ਰੌਕੀ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਸਾਲ 2013 ‘ਚ 6 ਹਜ਼ਾਰ ਕਰੋੜ ਰੁਪਏ ਦਾ ਕੌਮਾਂਤਰੀ ਡਰੱਗ ਰੈਕੇਟ ਦਾ ਇਹ ਵੱਡਾ ਮਾਮਲਾ ਸਾਹਮਣੇ ਆਇਆ ਸੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here