ਠੰਢ ਨੇ ਫਿਰ ਫੜਿਆ ਜ਼ੋਰ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਪੰਜਾਬ ਵਿੱਚ ਅੱਜ ਸਵੇਰੇ ਕਈ ਥਾਈਂ ਆਸਮਾਨ ‘ਚ ਛਾਏ ਕਾਲੇ ਬੱਦਲਾਂ ਕਾਰਨ ਦਿਨ ਵੇਲੇ ਹੀ ਰਾਤ ਹੋ ਗਈ ਤੇ ਚਾਰੇ ਪਾਸੇ ਘੁੱਪ ਹਨ੍ਹੇਰਾ ਛਾ ਗਿਆ। ਕਈ ਥਾਂਈਂ ਬਾਰਸ਼ ਦੇ ਨਾਲ ਗੜੇਮਾਰੀ ਦੀਆਂ ਵੀ ਖਬਰਾਂ ਹਨ। ਬਾਰਸ਼ ਦੇ ਨਾਲ ਗੜੇਮਾਰੀ ਕਾਰਨ ਠੰਢ ‘ਚ ਹੋਰ ਵਾਧਾ ਹੋ ਗਿਆ ਹੈ। (Hail)
ਅੱਜ ਸਵੇਰੇ ਚੰਗੀਗੜ੍ਹ ਵਿੱਚ ਇਕਦਮ ਕਾਲੇ ਬੱਦਲ ਛਾ ਗਏ, ਜਿਸ ਕਾਰਨ ਦਿਨ ਵੇਲੇ ਹੀ ਰਾਤ ਹੋ ਗਈ। ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਫਿਰੋਜ਼ਪੁਰ ਵਿਖੇ ਗੜੇਮਾਰੀ ਹੋਈ ਜਿਸ ਕਾਰਨ ਠੰਢ ਨੇ ਹੋਰ ਜੋਰ ਫੜ ਲਿਆ ਹੈ। ਮੌਸਮ ‘ਚ ਇਕਦਮ ਆਈ ਤਬਦੀਲੀ ਕਾਰਨ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਹੈ ਤੇ ਬਹੁਤ ਹੀ ਘੱਟ ਲੋਕ ਘਰਾਂ ‘ਚੋਂ ਬਾਹਰ ਦਿਸੇ ਤੇ ਇਸ ਬਾਰਸ਼ ਤੇ ਗੜੇਮਾਰੀ ਕਾਰਨ ਸਕੂਲੀ ਬੱਚਿਆਂ ਤੇ ਆਪਣੇ ਕੰਮਾਂ ਕਾਰਾਂ ‘ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਇੱਕ ਦੋ ਦਿਨਾਂ ਤੱਕ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।