ਹੁੱਡਾ ਘਰ ‘ਤੇ ਹੀ ਹਨ ਮੌਜੂਦ
ਰੋਹਤਕ, ਸੱਚ ਕਹੂੰ ਨਿਊਜ਼। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਦੇ ਰੋਹਤਕ ਸਥਿਤ ਨਿਵਾਸ ‘ਤੇ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਸ਼ੁੱਕਰਵਾਰ ਨੂੰ ਛਾਪੇ ਦੀ ਕਾਰਵਾਈ ਸ਼ੁਰੂ ਕੀਤੀ। ਸ੍ਰੀ ਹੁੱਡਾ ਇਸ ਦੌਰਾਨ ਆਪਣੇ ਘਰ ‘ਤੇ ਹੀ ਹਨ। ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਕਿਸ ਵਜ੍ਹਾ ਨਾਲ ਛਾਪਾ ਮਾਰਿਆ ਗਿਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਉਪਰ ਜੋ ਆਰੋਪ ਹਨ ਉਸ ਨਾਲ ਸਬੰਧਿਤ ਮਾਮਲੇ ‘ਚ ਇਹ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਰੋਹਤਕ ਸਥਿਤ ਹੁੱਡਾ ਨਿਵਾਸ ‘ਤੇ ਲਗਭਗ ਇੱਕ ਘੰਟੇ ਤੋਂ ਸੀਬੀਆਈ ਦੀ ਛਾਪੇਮਾਰੀ ਚੱਲ ਰਹੀ ਹੈ। ਸ੍ਰੀ ਹੁੱਡਾ ਪਿਛਲੇ ਕੁਝ ਦਿਨਾਂ ਤੋਂ ਜੀਂਦ ਉਪ ਚੋਣਾਂ ‘ਚ ਪ੍ਰਚਾਰ ਲਈ ਰੋਹਤਕ ‘ਚ ਸਨ। ਉਹ ਇਨੀਂ ਦਿਨੀਂ ਕਾਂਗਰਸ ਉਮੀਦਵਾਰ ਰਣਦੀਪ ਸੁਰਜੇਵਾਲਾ ਦੇ ਪੱਖ ‘ਚ ਪ੍ਰਚਾਰ ਕਰ ਰਹੇ ਹਨ। ਸ੍ਰੀ ਹੁੱਡਾ ਨੂੰ ਹਾਲ ਹੀ ਵਿੱਚ ਭੂਮੀ ਉਪਯੋਗ ਲਾਇਸੰਸ ਮਾਮਲੇ ‘ਚ ਰਾਹਤ ਮਿਲੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।