ਬਰਫ ਖਿਸਕਣ ਨਾਲ ਕਸ਼ਮੀਰ ਰਾਜਮਾਰਗ ਤੀਜੇ ਦਿਨ ਵੀ ਬੰਦ

Kashmir Highway, Avalanche, Closed, Third Day

ਵੱਖ-ਵੱਖ ਸਥਾਨਾਂ ‘ਤੇ ਸੈਂਕੜੇ ਵਾਹਨ ਫਸੇ

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ‘ਚ ਲਗਾਤਾਰ ਬਰਫ ਖਿਸਕਣ ਅਤੇ ਜ਼ਮੀਨ ਖਿਸਕਣ ਕਾਰਨ 300 ਕਿਲੋਮੀਟਰ ਲੰਬਾ ਸ੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ਬੁੱਧਵਾਰ ਨੂੰ ਤੀਜੇ ਦਿਨ ਵੀ ਬੰਦ ਰਿਹਾ। ਇਸ ਕਾਰਨ ਰਾਜਮਾਰਗ ਦੇ ਵੱਖ-ਵੱਖ ਸਥਾਨਾਂ ‘ਤੇ ਸੈਂਕੜੇ ਵਾਹਨ ਖਾਸ ਕਰਕੇ ਟਰੱਕ ਅਤੇ ਤੇਲ ਟੈਂਕਰ ਫਸੇ ਹੋਏ ਹਨ। ਬਰਫਬਾਰੀ ਕਾਰਨ ਲੱਦਾਖ ਖੇਤਰ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ, ਇਤਿਹਾਸਕ ਮੁਗਲ ਰੋਡ ਅਤੇ ਹੋਰ ਸੜਕਾਂ ਦੀ ਬੰਦ ਹਨ।

ਟ੍ਰੈਫਿਕ ਪੁਲਿਸ ਦੇ ਅਧਿਕਾਰੀ ਨੇ ਇਸ ਸਬੰਧੀ ਦੱਸਿਆ ਕਿ ਕਸ਼ਮੀਰ ਘਾਟੀ ਨੂੰ ਹਰ ਮੌਸਮ ‘ਚ ਦੇਸ਼ ਹੋਰ ਹਿੱਸਿਆਂ ਨਾਲ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਅੱਜ ਤੀਜੇ ਦਿਨ ਵੀ ਬੰਦ ਹੈ। ਉਹਨਾਂ ਦੱਸਿਆ ਕਿ ਭਾਰੀ ਬਰਫਬਾਰੀ ਹੋਣ ਕਾਰਨ ਜਵਾਹਰ ਸੁਰੰਗ ਦਾ ਇੱਕ ਦਰਵਾਜਾ ਨੁਕਸਾਨਿਆ ਗਿਆ ਹੈ। ਉਹਨਾਂ ਦੱਸਿਆ ਕਿ ਰਾਮਬਨ ਅਤੇ ਰਾਮਸੂ ਦਰਮਿਆਨ ਕਈ ਥਾਂਵਾਂ ‘ਤੇ ਜ਼ਮੀਨ ਖਿਸਕੀ ਅਤੇ ਪਹਾੜਾਂ ਤੋਂ ਚੱਟਾਨਾਂ ਹੇਠਾਂ ਡਿੱਗ ਰਹੀਆਂ ਹਨ। ਉਹਨਾਂ ਦੱਸਿਆ ਕਿ ਰਾਜਮਾਰਗ ਦੀ ਦੇਖਭਾਲ ਕਰਨ ਵਾਲੇ ਸੀਮਾ ਸੜਕ ਸੰਗਠਨ ਅਤੀ ਆਧੁਨਿਕ ਮਸ਼ੀਨਾਂ ਅਤੇ ਮਜਦੂਰਾਂ ਦੀ ਸਹਾਇਤਾ ਨਾਲ ਸੜਕ ‘ਤੇ ਪਏ ਮਲਬੇ ਨੂੰ ਹਟਾ ਕੇ ਮਾਰਗ ਦੀ ਮੁਰੰਮਤ ਕਰਨ ਚ ਜੁਟੇ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।