ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਵਰਕਰ ਸਨ ਨਿਸ਼ਾਨੇ ‘ਤੇ
ਨਵੀਂ ਦਿੱਲੀ, ਏਜੰਸੀ। ਦੱਖਣ ਭਾਰਤ ਦੇ ਸਮਾਜਿਕ ਅਤੇ ਧਾਰਮਿਕ ਸੰਗਠਨ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਇੱਕ ਵਿਦੇਸ਼ੀ ਨਾਗਰਿਕ ਸਮੇਤ ਤਿੰਨ ਲੋਕਾਂ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਉਪਾਯੁਕਤ (ਵਿਸ਼ੇਸ ਸ਼ਾਖਾ) ਪ੍ਰਮੋਦ ਸਿੰਘ ਕੁਸ਼ਵਾਹਾ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਗ੍ਰਿਫ਼ਤਫਾਰ ਕੀਤੇ ਗਏ ਲੋਕਾਂ ਦੀ ਪਹਿਚਾਣ ਅਫਗਾਨਿਸਤਾਨ ਦੇ ਨਾਗਰਿਕ ਵਲੀ ਮੁਹੰਮਦ ਸਾ ਵਾਈਫੀ ਅਤੇ ਸ਼ੇਖ ਰਿਆਜੂਦੀਨ ਉਰਫ ਰਾਜਾ ਅਤੇ ਮੋਹਤਸ਼ਿਮ ਸੀਐਮ ਉਰਫ ਤਸਲੀਮ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਅਤੇ ਪੁੱਛ ਗਿੱਛ ‘ਚ ਪਤਾ ਲੱਗਿਆ ਹੈ ਕਿ ਦੱਖਣੀ ਭਾਰਤ ਦੇ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਮੁਖੀ ਇਹਨਾਂ ਦੇ ਨਿਸ਼ਾਨੇ ‘ਤੇ ਸਨ ਅਤੇ ਇਹਨਾਂ ਦੀ ਹੱਤਿਆ ਕਰਕੇ ਦੇਸ਼ ‘ਚ ਸਨਸਨੀ ਫੈਲਾਉਣਾ ਚਾਹੁੰਦੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।