ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More

    ਨਿੱਡਰਤਾ

    Fearlessness

    ਗੁਜਰਾਤ ਦੇ ਪਿੰਡ ਮਹੇਲਾਵ ‘ਚ ਧੋਰੀਭਾਈ ਨਾਂਅ ਦਾ ਵਿਅਕਤੀ ਰਹਿੰਦਾ ਸੀ, ਜੋ ਇੱਕ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ ਉਸ ਦਾ ਇੱਕ ਚਾਰ ਸਾਲ ਦਾ ਪੁੱਤਰ ਸੀ ਡੂੰਗਰ ਰਾਤ ਨੂੰ ਸੌਣ ਤੋਂ ਪਹਿਲਾਂ ਧੋਰੀਭਾਈ ਉਸ ਨੂੰ ਰਾਮਾਇਣ ਅਤੇ ਭਾਗਵਤ ਦੀਆਂ ਕਥਾਵਾਂ ਸੁਣਾਉਂਦਾ ਹੁੰਦਾ ਸੀ ।

    ਇੱਕ ਦਿਨ ਕਹਾਣੀ ਸੁਣਦੇ-ਸੁਣਦੇ ਡੂੰਗਰ ਗੂੜ੍ਹੀ ਨੀਂਦ ਸੌਂ ਗਿਆ ਧੋਰੀਭਾਈ ਆਪਣੇ ਘਰੋਂ ਕੁਝ ਦੂਰੀ ‘ਤੇ ਪੈਂਦੇ ਖੇਤ ਵੱਲ ਚੱਲ ਪਏ ਲਗਭਗ ਅੱਧੀ ਰਾਤ ਲੰਘਣ ‘ਤੇ ਡੂੰਗਰ ਦੀ ਅੱਖ ਖੁੱਲ੍ਹੀ, ਤਾਂ ਵੇਖਿਆ ਕਿ ਮੰਜੇ ‘ਤੇ ਪਿਤਾ ਜੀ ਨਹੀਂ ਸਨ ਡੂੰਗਰ ਨੇ ਸੋਚਿਆ ਕਿ ਪੱਕਾ ਹੀ ਪਿਤਾ ਜੀ ਖੇਤ ਵੱਲ ਗਏ ਹੋਣਗੇ ਮੈਂ ਵੀ ਉਨ੍ਹਾਂ ਦੇ ਮਗਰ ਹੀ ਜਾਂਦਾ ਹਾਂ  ਡੂੰਗਰ ਹੱਥ ‘ਚ ਇੱਕ ਸੋਟੀ ਫੜ੍ਹ ਕੇ ਖੇਤ ਵੱਲ ਚੱਲ ਪਿਆ ਪਿੰਡੋਂ ਬਾਹਰ ਹੁੰਦਿਆਂ ਹੀ ਸਾਹਮਣੇ ਜੰਗਲ ਸੀ ਅੱਧੀ ਰਾਤ ਦਾ ਸਮਾਂ ਸੀ, ਚਾਰੇ ਪਾਸੇ ਚੁੱਪ ਪੱਸਰੀ ਹੋਈ ਸੀ ਰਾਹ ‘ਚ ਡੂੰਗਰ ਨੂੰ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਕਿਤੇ ਉੱਲੂਆਂ ਦੀ ਡਰਾਉਣੀ ਖੰਭਾਂ ਦੀ ਫੜਫੜਾਹਟ ਤਾਂ ਕਿਤੇ ਗਿੱਦੜਾਂ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਫਿਰ ਵੀ ਅਜਿਹੇ ਭਿਆਨਕ ਵਾਤਾਵਰਨ ਪਿੱਛੋਂ ਡੂੰਗਰ ਖੇਤ ਪਹੁੰਚ ਗਿਆ ਡੂੰਗਰ ਨੂੰ ਖੇਤ ‘ਚ ਵੇਖ ਕੇ ਧੋਰੀਭਾਈ ਹੈਰਾਨ ਹੋ ਗਿਆ ਤੇ ਉਸ ਨੇ ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਲਿਆ ਧੋਰੀਭਾਈ ਨੇ ਪਿਆਰ ਨਾਲ ਪੁੱਛਿਆ, ‘ਪੁੱਤਰ! ਐਨੀ ਰਾਤ ਨੂੰ ਇਕੱਲੇ ਆਉਂਦਿਆਂ ਤੈਨੂੰ ਕੋਈ ਡਰ ਤਾਂ ਨਹੀਂ ਲੱਗਾ?’ ਡੂੰਗਰ ਨੇ ਕਿਹਾ, ‘ਮੈਨੂੰ ਕਾਹਦਾ ਡਰ ਪਿਤਾ ਜੀ! ਤੁਸੀਂ ਹੀ ਤਾਂ ਸਿਖਾਇਆ ਹੈ ਕਿ ਭਗਤੀ ਕਰਨ ਨਾਲ ਹਰ ਤਰ੍ਹਾਂ ਦਾ ਡਰ ਆਪਣੇ-ਆਪ ਭੱਜ ਜਾਂਦਾ ਹੈ ਸੋ ਇਸ ਲਈ ਮੈਂ ਨਿੱਡਰਤਾ ਨਾਲ ਤੁਹਾਡੇ ਮਗਰ ਹੀ ਆ ਗਿਆ’।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here