317 ‘ਚੋਂ 200 ਨੇ ਦਿੱਤੀ ਵੋਟ
ਲੰਦਨ (ਏਜੰਸੀ)। ਬ੍ਰਿਟੇਨ ਦੀ ਪ੍ਰਧਨ ਮੰਤਰੀ ਥੇਰੇਸਾ ਮੇ ਨੇ ਭਾਰੀ ਵੋਟਾਂ ਦੇ ਅੰਤਰ ਨਾਲ ਬੁੱਧਵਾਰ ਨੂੰ ਵਿਸ਼ਵਾਸ ਮੱਤ ਜਿੱਤ ਲਿਆ। ਸੰਸਦ ‘ਚ ਅਵਿਸ਼ਵਾਸ ਪ੍ਰਸਤਾਵ ‘ਤੇ ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ ਗੁਪਤ ਮਤਦਾਨ ਸ਼ੁਰੂ ਹੋਇਆ ਅਤੇ ਦੋ ਘੰਟੇ ਬਾਅਦ ਰਾਤ ਅੱਠ ਵਜੇ ਸਮਾਪਤ ਹੋਇਆ। ਇਸ ਦੌਰਾਨ 317 ਸਾਂਸਦਾਂ ‘ਚੋਂ 200 ਸਾਂਸਦਾਂ ਲੇ ਮੇ ਦੇ ਪੱਖ ‘ਚ ਮਤਦਾਨ ਕੀਤਾ ਅਤੇ ਉਹਨਾਂ ਨੇ ਪਾਰਟੀ ਦਾ ਨੇਤਾ ਬਣੇ ਰਹਿਣ ਦਾ ਸਮਰਥਨ ਕੀਤਾ। (Theresa may)
1922 ਕਮੇਟੀ (ਕੰਜਰਵੇਟਿਵ ਪਾਰਟੀ ਦੇ ਨਿੱਜੀ ਮੈਂਬਰਾਂ ਦੀ ਕਮੇਟੀ) ਦੇ ਮੁੱਖ ਗ੍ਰਾਹਮ ਬ੍ਰੈਡੀ ਨੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੰਸਦੀ ਦਲ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੇ ਨੂੰ ਨੇਤਾ ਬਣੇ ਰਹਿਣ ‘ਚ ਵਿਸ਼ਵਾਸ ਪ੍ਰਗਟਾਇਆ ਹੈ। ਜ਼ਿਕਰਯੋਗ ਹੈ ਕਿ ਕੰਜਰਵੇਟਿਵ ਪਾਰਟੀ ਦੇ 48 ਮੈਂਬਰਾਂ ਨੇ ਸ੍ਰੀਮਤੀ ਮੇ ਦੇ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਜਕੇਰ ਸ੍ਰੀਮਤੀ ਮੇ ਬੇਭਰੋਸਗੀ ਭਰੋਸਾ ਹਾਰ ਜਾਂਦੀ ਹੈ, ਤਾਂ ਉਨ੍ਹਾਂ ਨੂੰ ਪਾਰਟੀ ਦੀ ਨੇਤਾ ਤੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ੀ ਦੇਣਾ ਪੈਂਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।