ਪੁਜਾਰਾ ਦੇ ਸੈਂਕੜੇ ਨੇ ਸੰਭਾਲਿਆ ਭਾਰਤ

India's Cheteshwar Pujara celebrates after reaching a century during the first cricket test between Australia and India in Adelaide, Australia,Thursday, Dec. 6, 2018. (AP Photo/James Elsby)

ਪੁਜਾਰਾ ਨੇ 246 ਗੇਂਦਾਂ ‘ਤੇ ਨਾਬਾਦ 123 ਦੌੜਾਂ ‘ਚ ਸੱਤ ਚੌਕੇ ਅਤੇ ਦੋ ਛੱਕੇ ਲਾਏ

ਪਹਿਲੇ ਦਿਨ ਸਟੰਪਸ ਤੱਕ 9 ਵਿਕਟਾਂ ‘ਹਤੇ 250 ਦੌੜਾਂ

12ਵੇਂ 5 ਹਜਾਰੀ ਬਣੇ ਪੁਜਾਰਾ

 

ਐਡੀਲੇਡ, 6 ਦਸੰਬਰ

ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (123) ਦੀ ਜੁਝਾਰੂ ਪਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਵਿਰੁੱਧ ਇੱਥੇ ਐਡੀਲੇਡ ਓਵਲ ‘ਚ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਖ਼ਰਾਬ ਸ਼ਰੂਆਤ ਤੋਂ ਉੱਭਰਦੇ ਹੋਏ ਸਟੰਪਸ ਤੱਕ 9 ਵਿਕਟਾਂ ‘ਹਤੇ 250 ਦੌੜਾਂ ਬਣਾ ਲਈਆਂ

 

 ਕਰੀਅਰ ਦਾ 16ਵਾਂ ਸੈਂਕੜਾ

ਪੁਜਾਰਾ ਨੇ ਆਪਣੇ ਟੈਸਟ ਕਰੀਅਰ ਦਾ 16ਵਾਂ ਸੈਂਕੜਾ ਬਣਾਇਆ ਅਤੇ 65ਵੇਂ ਟੈਸਟ ‘ਚ ਆਪਣੀਆਂ 5000 ਦੌੜਾਂ ਵੀ ਪੂਰੀਆਂ ਕਰ ਲਈਆਂ ਪੁਜਾਰਾ ਨੇ ਇੱਕ ਪਾਸਾ ਸੰਭਾਲ ਕੇ ਬੱਲੇਬਾਜ਼ੀ ਕਰਦੇ ਹੋਏ 246 ਗੇਂਦਾਂ ‘ਤੇ ਨਾਬਾਦ 123 ਦੌੜਾਂ ‘ਚ ਸੱਤ ਚੌਕੇ ਅਤੇ ਦੋ ਛੱਕੇ ਲਾਏ ਪੁਜਾਰਾ ਨੌਂਵੇਂ ਬੱਲੇਬਾਜ਼ ਦੇ ਤੌਰ ‘ਤੇ ਦਿਨ ਦੇ 88ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਰਨ ਆਊਟ ਹੋਏ ਅਤੇ ਇਸ ਦੇ ਨਾਲ ਹੀ ਦਿਨ ਦੀ ਖੇਡ ਸਮਾਪਤ ਹੋ ਗਈ ਆਸਟਰੇਲੀਆ ‘ਚ ਇਤਿਹਾਸ ਰਚਣ ਦੀ ਦਾਅਵੇਦਾਰ ਮੰਨੀ ਜਾ ਰਹੀ ਦੁਨੀਆਂ ਦੀ ਨੰਬਰ ਇੱਕ ਟੀਮ ਦਾ ਪਹਿਲੇ ਟੈਸਟ ਦੇ ਪਹਿਲੇ ਹੀ ਦਿਨ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸਿਰਫ਼ 86 ਦੌੜਾਂ ‘ਤੇ ਅੱਧੀ ਟੀਮ ਗੁਆਉਣ ਤੋਂ ਬਾਅਦ ਭਰੋਸੇਮੰਦ ਬੱਲੇਬਾਜ਼ ਪੁਜਾਰਾ ਦੀ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਆਪਣੀ ਸਾਖ਼ ਬਚਾਈ ਸਟੰਪਸ ਸਮੇਂ ਮੁਹੰਮਦ ਸ਼ਮੀ 6 ਅਤੇ ਆਖ਼ਰੀ ਬੱਲੇਬਾਜ਼ ਜਸਪ੍ਰੀਤ ਬੁਮਰਾਹ ਮੈਦਾਨ ‘ਤੇ ਨਿੱਤਰਨਗੇ

ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਨੇ  ਲਈਆਂ 6 ਵਿਕਟਾਂ

ਭਾਰਤ ਦੇ ਸਟਾਰ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਟੀਮ ਦੇ ਸਭ ਤੋਂ ਵੱਡੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 3, ਲੋਕੇਸ਼ ਰਾਹੁਲ 2, ਮੁਰਲੀ ਵਿਜੇ 11, ਅਜਿੰਕੇ ਰਹਾਣੇ 13, ਟੀਮ ‘ਚ ਵਾਪਸੀ ਵਾਲੇ ਰੋਹਿਤ ਸ਼ਰਮਾ 37, ਰਿਸ਼ਭ ਪੰਤ 25 ਅਤੇ ਅਸ਼ਵਿਨ 25 ਦੌੜਾਂ ਬਣਾ ਕੇ ਆਊਟ ਹੋਏ ਮੇਜ਼ਬਾਨ ਟੀਮ ਨੇ ਘਰੇਲੂ ਮੈਦਾਨ ‘ਤੇ ਬਿਹਤਰੀਨ ਗੇਂਦਬਾਜ਼ੀ ਕੀਤੀ ਅਤੇ ਲਗਾਤਾਰ ਫ਼ਰਕ ‘ਤੇ ਭਾਰਤੀ ਟੀਮ ਦੀਆ ਵਿਕਟਾਂ ਉਖਾੜੀਆਂ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁਡ ਅਤੇ ਪੈਟ ਕਮਿੰਸ ਦੀ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਨੇ ਆਸ ਅਨੁਸਾਰ ਖੇਡ ਦਿਖਾਉਂਦੇ ਹੋਏ 2-2 ਵਿਕਟਾਂ ਕੱਢੀਆਂ ਜਦੋਂਕਿ ਆਫ਼ ਸਪਿੱਨਰ ਨਾਥਨ ਲਿਓਨ ਨੂੰ ਵੀ ਦੋ ਵਿਕਟਾਂ ਮਿਲੀਆਂ

 

ਪੁਜਾਰਾ ਨੇ ਲਗਭੱਗ ਪੂਰਾ ਦਿਨ ਬੱਲੇਬਾਜ਼ੀ ਕੀਤੀ

ਇੱਕ ਪਾਸੇ ਟਿਕ ਕੇ ਖੇਡਣ ਵਾਲੇ ਪੁਜਾਰਾ ਨੇ ਲਗਭੱਗ ਪੂਰਾ ਦਿਨ ਬੱਲੇਬਾਜ਼ੀ ਕੀਤੀ ਕਮਿੰਸ ਨੇ ਪੁਜਾਰਾ ਦੂਸਰੇ ਓਵਰ ਦੀ ਆਖ਼ਰੀ ਗੇਂਦ ‘ਤੇ ਰਾਹੁਲ ਦੀ ਵਿਕਟ ਡਿੱਗਣ ‘ਤੇ ਮੈਦਾਨ ‘ਤੇ ਨਿੱਤਰੇ ਅਤੇ ਕਮਿੰਸ ਨੇ ਉਹਨਾਂ ਨੂੰ 9ਵੇਂ ਅਤੇ ਦਿਨ ਦੇ ਆਖ਼ਰੀ ਬੱਲੇਬਾਜ਼ ਦੇ ਤੌਰ ‘ਤੇ ਰਨ ਆਊਟ ਕਰਾਇਆ ਪੁਜਾਰਾ ਨੇ ਟੀਮ ਦੇ ਅੱਠ ਬੱਲੇਬਾਜ਼ਾਂ ਨਾਲ ਉਪਯੋਗੀ ਭਾਈਵਾਲੀਆਂ ਕੀਤੀਆਂ ਉਸਨੇ ਰਵਿਚੰਦਰਨ ਅਸ਼ਵਿਨ ਨਾਲ 62 ਦੌੜਾਂ ਦੀ ਇੱਕੋ ਇੱਕ ਅਰਧ ਸੈਂਕੜੇ ਵਾਲੀ ਭਾਈਵਾਲੀ ਕੀਤੀ ਅਸ਼ਵਿਨ ਪੁਜਾਰਾ ਤੋਂ ਬਾਅਦ ਦੇਰ ਤੱਕ ਟਿਕਣ ਦਾ ਜਜਬਾ ਦਿਖਾਉਣ ਵਾਲੇ ਦੂਸਰੇ ਬੱਲੇਬਾਜ਼ ਰਹੇ

 

ਪੁਜਾਰਾ ਤੋਂ ਬਾਅਦ ਅਸ਼ਵਿਨ ਨੇ ਮੈਦਾਨ ‘ਤੇ ਸਭ ਤੋਂ ਜ਼ਿਆਦਾ ਗੇਂਦਾਂ ਖੇਡੀਆਂ

 

ਪੁਜਾਰਾ ਤੋਂ ਬਾਅਦ ਅਸ਼ਵਿਨ ਨੇ ਮੈਦਾਨ ‘ਤੇ ਸਭ ਤੋਂ ਜ਼ਿਆਦਾ ਗੇਂਦਾਂ ਖੇਡੀਆਂ ਪਹਿਲੇ ਦਿਨ ਭਾਰਤ ਦੀ ਪਾਰੀ ‘ਚ ਦੂਸਰਾ ਵੱਡਾ ਸਕੋਰ ਰੋਹਿਤ ਸ਼ਰਮਾ(37) ਦਾ ਰਿਹਾ ਹਾਲਾਂਕਿ ਰੋਹਿਤ ਨੇ ਕਾਫ਼ੀ ਆਸਾਨੀ ਨਾਲ ਆਪਣੀ ਵਿਕਟ ਗੁਆਈ ਅਤੇ ਟੀਮ ‘ਚ ਵਾਪਸੀ ‘ਤੇ ਵੱਡੀ ਪਾਰੀ ਖੇਡਣ ਦਾ ਮੌਕਾ ਗੁਆ ਦਿੱਤਾ ਪੁਜਾਰਾ ਨੇ ਰਹਾਣੇ ਨਾਲ 22, ਰੋਹਿਤ ਨਾਲ 45, ਪੰਤ ਨਾਲ 41, ਇਸ਼ਾਂਤ ਨਾਲ 21 ਅਤੇ ਸ਼ਮੀ ਨਾਲ 40 ਦੌੜਾਂ ਦੀ ਕੀਮਤੀ ਭਾਈਵਾਲੀ ਕੀਤੀ

 

ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਪਿਆ ਮਹਿੰਗਾ

ਇਸ ਤੋਂ ਪਹਿਲਾਂ ਕਪਤਾਨ ਵਿਰਾਟ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਸ਼ੁਰੂਆਤ ਤੋਂ ਹੀ ਗਲਤ ਸਾਬਤ ਹੋਇਆ ਅਤੇ ਮਹਿਮਾਨ ਟੀਮ ਨੇ ਲੰਚ ਤੱਕ 4 ਵਿਕਟਾਂ 56 ਦੌੜਾਂ ‘ਤੇ ਅਤੇ ਚਾਹ ਤੱਕ 6 ਵਿਕਟਾਂ 143 ਦੌੜਾਂ ਜੋੜ ਕੇ ਗੁਆ ਦਿੱਤੀਆਂ ਓਪਨਰ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਦੀ ਓਪਨਿੰਗ ਜੋੜੀ ਸਸਤੇ ‘ਚ ਪੈਵੇਲਿਅਨ ਪਰਤ ਗਈ ਜਿਸ ਨਾਲ ਟੀਮ ਚੰਗੀ ਸ਼ੁਰੂਆਤ ਹਾਸਲ ਨਹੀਂ ਕਰ ਸਕੀ ਲਗਭੱਗ 12 ਮਹੀਨੇ ਬਾਅਦ ਟੈਸਟ ਟੀਮ ‘ਚ ਵਾਪਸੀ ਕਰਨ ਵਾਲੇ ਰੋਹਿਤ ਨੇ ਤਿੰਨ ਛੱਕੇ ਲਾਏ ਪਰ ਉਹ ਇਸ ਪਾਰੀ ਨੂੰ ਦੇਰ ਤੱਕ ਜਾਰੀ ਰੱਖਣ ‘ਚ ਨਾਕਾਮ ਰਹੇ

 

12ਵੇਂ 5 ਹਜਾਰੀ ਬਣੇ ਪੁਜਾਰਾ

ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਟੈਸਟ ਕ੍ਰਿਕਟ ‘ਚ 5000 ਦੌੜਾਂ ਪੂਰੀਆਂ ਕਰਨ ਵਾਲੇ 12ਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ ਪੁਜਾਰਾ ਨੇ ਆਸਟਰੇਲੀਆ ਵਿਰੁੱਧ ਐਡੀਲੇਡ ਓਵਲ ‘ਚ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਆਪਣੇ 65ਵੇਂ ਟੈਸਟ ‘ਚ ਇਸ ਪ੍ਰਾਪਤੀ ਨੂੰ ਹਾਸਲ ਕੀਤਾ ਪੁਜਾਰਾ ਦਾ ਇਹ 16ਵਾਂ ਅਤੇ ਆਸਟਰੇਲੀਆ ਵਿਰੁੱਧ ਤੀਸਰਾ ਟੈਸਟ ਸੈਂਕੜਾ ਸੀ ਪੁਜਾਰਾ ਦੇ ਹੁਣ 65 ਟੈਸਟ ਦੀਆਂ 108 ਪਾਰੀਆਂ ‘ਚ 50 ਦੀ ਔਸਤ ਨਾਲ 5028 ਦੌੜਾਂ ਹੋ ਗਈਆਂ ਹਨ 30 ਸਾਲਾ ਪੁਜਾਰਾ ਤੋਂ ਅੱਗੇ ਭਾਰਤੀ ਬੱਲੇਬਾਜ਼ਾਂ ‘ਚ ਹੁਣ ਕਪਿਲ ਦੇਵ5248, ਗੁੰਡੱਪਾ ਵਿਸ਼ਵਨਾਥ 6080, ਮੁਹੰਮਦ ਅਜ਼ਹਰੂਦੀਨ 6215, ਵਿਰਾਟ ਕੋਹਲੀ 6334, ਦਿਲੀਪ ਵੇਂਗਸਰਕਰ 6868, ਸੌਰਭ ਗਾਂਗੁਲੀ 7212, ਵਰਿੰਦਰ ਸਹਿਵਾਗ 8503, ਵੀਵੀਐਸ ਲਕਸ਼ਮਣ 8781, ਸੁਨੀਲ ਗਾਵਸਕਰ 10122, ਰਾਹੁਲ ਦ੍ਰਵਿੜ 13265 ਅਤੇ ਸਚਿਨ ਤੇਂਦੁਲਕਰ 15921 ਹਨ

 
ਭਾਰਤ ਪਹਿਲੀ ਪਾਰੀ
ਰਾਹੁਲ ਕਾ ਫਿੰਚ ਬੋ ਹੇਜ਼ਲਵੁਡ          2   8   0  0
ਮੁਰਲੀ ਕਾ ਪੇਨ ਬੋ ਸਟਾਰਕ           11   22  1 0
ਚੇਤੇਸ਼ਵਰ ਪੁਜਾਰਾ ਰਨ ਆਊਟ    123  246 7 2
ਕੋਹਲੀ ਕਾ ਖ਼ਵਾਜ਼ਾ ਬੋ ਕਮਿੰਸ         3    16   0 0
ਰਹਾਣੇ ਕਾ ਹੈਂਡਸਕੋਂਬ ਬੋ ਹੇਜ਼ਲਵੁਡ 13  31  0 1
ਰੋਹਿਤ ਕਾ ਪੇਨ ਬਾ ਲਿਓਨ          37    61  2 3
ਅਸ਼ਵਿਨ ਕਾ ਹੈਂਡਸਕੋਂਬ ਬੋ ਕਮਿੰਸ 25   38 2 1
ਪੰਤ ਕਾ ਪੇਨ ਬੋਲਿਓਨ                 25   76  1 0
ਇਸ਼ਾਂਤ ਸ਼ਰਮਾ ਬੋ ਸਟਾਰਕ            4    20  1 0
ਮੁਹੰਮਦ ਸ਼ਮੀ ਨਾਬਾਦ                   6    9   1 0
ਵਾਧੂ 1, ਕੁੱਲ 87.5 ਓਵਰਾਂ ‘ਚ 9 ਵਿਕਟਾਂ ‘ਤੇ 250, ਵਿਕਟ ਪਤਨ: 3-1, 15-2, 19-3, 41-4, 86-5, 127-6, 189-7, 210-8, 250-9, ਗੇਂਦਬਾਜ਼ੀ: ਮਿਸ਼ੇਲ ਸਟਾਰਕ 19-4-63-2, ਹੇਜ਼ਲਵੁਡ 19.5-3-52-2, ਪੈਟ ਕਮਿੰਸ 19-3-49-2, ਲਿਓਨ 28-2-83-2, ਹੇਡ 2-1-2-0

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।