ਮਿਤਾਲੀ ਨਾਲ ਪੋਵਾਰ ਨੂੰ ਪੰਗਾ ਪਿਆ ਮਹਿੰਗਾ, ਹੋਈ ਛੁੱਟੀ

ਬੀਸੀਸੀਆਈ ਨੇ ਮੰਗੇ ਨਵੇਂ ਨਾਂਅ

ਨਵੀਂ ਦਿੱਲੀ, 30 ਨਵੰਬਰ

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਰਮੇਸ਼ ਪੋਵਾਰ ਹੁਣ ਟੀਮ ਦੇ ਕੋਚ ਨਹੀਂ ਰਹੇ ਮਿਤਾਲੀ ਰਾਜ ਨਾਲ ਉਹਨਾਂ ਦੇ ਵਿਵਾਦ ਤੋਂ ਬਾਅਦ ਉਹਨਾਂ ਦਾ ਕਰਾਰ ਨਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਮਹਿਲ ਾ ਵਿਸ਼ਵ ਕੱਪ ਟੀ20 ਦੇ ਸੈਮੀਫਾਈਨਲ ਮੁਕਾਬਲੇ ‘ਚ ਮਿਤਾਲੀ ਰਾਜ ਨੂੰ ਪਲੇਈਂਗ ਇਲੈਵਨ ‘ਚ ਮੌਕਾ ਨਹੀਂ ਮਿਲਿਆ ਸੀ ਅਤੇ ਭਾਰਤ ਨੂੰ ਉਸ ਮੈਚ ‘ਚ ਇੰਗਲੈਂਡ ਤੋਂ ਹਾਰ ਮਿਲੀ ਉਸ ਤੋਂ ਬਾਅਦ ਹੀ ਕੋਚ ਅਤੇ ਟੀਮ ਮੈਨੇਜਮੈਂਟ ‘ਤੇ ਸਵਾਲ ਖੜੇ ਹੋ ਰਹੇ ਹਨ

 

 
ਰਮੇਸ਼ ਪੋਵਾਰ ਨੂੰ ਅਹੁਦੇ ਤੋਂ ਹਟਾਉਣ ਦੇ ਨਾਲ ਹੀ ਨਵੀਆਂ ਅਰਜੀਆਂ ਮੰਗੀਆਂ ਹਨ ਬੀਸੀਸੀਆਈ ਨੇ ਆਪਣੀ ਵੈਬਸਾਈਟ ‘ਤੇ ਇਸ ਨੂੰ ਲੈ ਕੇ ਸੂਚਨਾ ਵੀ ਪਾ ਦਿੱਤੀ ਹੈ ਕੋਚ ਅਹੁਦੇ ਲਈ ਅਰਜੀਆਂ ਕਰਨ ਵਾਲੇ ਵਿਅਕਤੀ ਕੋਲ ਅੰਤਰਰਾਸ਼ਟਰੀ ਕ੍ਰਿਕਟ ਜਾਂ ਫਿਰ 50 ਪ੍ਰਥਮ ਸ਼੍ਰੇਣੀ ਮੈਚਾਂ ਦਾ ਤਜ਼ਰਬਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਵਿਅਕਤੀ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਇਸ ਲਈ ਅਰਜੀਆਂ ਦੀ ਆਖ਼ਰੀ ਤਾਰੀਖ 14 ਦਸੰਬਰ ਤੱਕ ਰੱਖੀ ਗਈ ਹੈ ਉੱਥੇ ਇਸ ਲਈ 20 ਦਸੰਬਰ ਨੂੰ ਮੁੰਬਈ ‘ਚ ਇੰਟਰਵਿਊ ਹੋਵੇਗੀ

 

 
ਪੋਵਾਰ ਦਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨਾਲ ਕਰਾਰ 30 ਨਵੰਬਰ ਨੂੰ ਸਮਾਪਤ ਹੋ ਰਿਹਾ ਸੀ ਅਤੇ ਬੀਸੀਸੀਆਈ ਨੇ ਹੁਣ ਉਹਨਾਂ ਦੇ ਕਰਾਰ ਨੂੰ ਨਾ ਵਧਾਉਣ ਦਾ ਫੈਸਲਾ ਕੀਤਾ ਹੈ ਉਹਨਾਂ ਨੂੰ ਕੁਝ ਮਹੀਨੇ ਪਹਿਲਾਂ ਹੀ ਭਾਰਤੀ ਟੀਮ ਦਾ ਕੋਚ ਬਣਾਇਆ ਗਿਆ ਸੀ

 

 
ਮਿਤਾਲੀ ਤੋਂ ਇਲਾਵਾ ਟੀਮ ਦੇ ਹੋਰ ਖਿਡਾਰੀਆਂ ਨੂੰ ਉਹਨਾਂ ਦੇ ਕੰਮ ਦਾ ਤਰੀਕਾ ਪਸੰਦ ਆ ਰਿਹਾ ਹੈ ਪਰ ਮਿਤਾਲੀ  ਨਾਲ ਵਿਵਾਦ ਕਾਰਨ ਕੋਚ ਦੇ ਤੌਰ ‘ਤੇ ਉਹਨਾਂ ਦਾ ਕਰੀਅਰ ਸ਼ੁਰੂ ਹੁੰਦੇ ਹੀ ਖ਼ਤਮ ਹੋ ਗਿਆ ਹੈ ਹਾਲਾਂਕਿ ਮਿਤਾਲੀ ਨੂੰ ਸੈਮੀਫਾਈਨਲ ‘ਚ ਬਾਹਰ ਕਰਨ ਦੇ ਫੈਸਲੇ ਨੂੰ ਕਪਤਾਨ ਹਰਮਨਪ੍ਰ੍ਰੀਤ ਕੌਰ ਦੀ ਵੀ ਸਹਿਮਤੀ ਮਿਲੀ ਸੀ ]

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।