ਕਿਹਾ, ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ
ਇਸਲਾਮਾਬਾਦ ਅੱਤਵਾਦੀਆਂ ਦੀ ਪਨਾਹਗਾਹ ਵਜੋਂ ਬਦਨਾਮ ਹੋ ਚੁੱਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਸਾਡੀ ਜ਼ਮੀਨ ਦੀ ਵਰਤੋਂ ਬਾਹਰ ਅੱਤਵਾਦ ਫੈਲਾਉਣ ‘ਚ ਹੋਵੇ, ਇਹ ਉਨ੍ਹਾਂ ਦੇ ਦੇਸ਼ ਦੇ ਹਿੱਤ ‘ਚ ਵੀ ਨਹੀਂ ਹੈ ਮੁੰਬਈ ਹਮਲੇ ਦੇ ਗੁਨਾਹਗਾਰ ਹਾਫਿਜ ਸਇਅਦ ਤੇ ਮੋਸਟ ਵਾਟੇਂਡ ਅੱਤਵਾਦੀ ਦਾਊਦ ਇਬਰਾਹੀਮ ਸਬੰਧੀ ਪੁੱਛੇ ਜਾਣ ‘ਤੇ ਪਾਕਿ ਪੀਐੱਮ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਇਹ ਮਸਲੇ ਵਿਰਾਸਤ ‘ਚ ਮਿਲੇ ਹਨ
ਉਨ੍ਹਾਂ ਕਿਹਾ ਕਿ ਅਤੀਤ ਲਈ ਮੈਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ ਇਮਰਾਨ ਖਾਨ ਨੇ ਅੱਗੇ ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬੇ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਨਾਲ ਮੁਲਾਕਾਤ ਤੇ ਗੱਲ ਕਰਨ ‘ਚ ਉਨ੍ਹਾਂ ਖੁਸ਼ੀ ਹੋਵੇਗੀ ਦਰਅਸਲ, ਖਾਨ ਭਾਰਤ ਦੇ ਉਸ ਰੁਖ ਸਬੰਧੀ ਬੋਲ ਰਹੇ ਸਨ, ਜਿਸ ‘ਚ ਸਾਫ਼ ਕਰ ਦਿੱਤਾ ਗਿਆ ਹੈ ਕਿ ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ ਹਨ
ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਉਦੋਂ ਤੱਕ ਗੱਲ ਨਹੀਂ ਹੋ ਸਕਦੀ ਜਦੋਂ ਤੱਕ ਕਿ ਉਹ ਸਰਹੱਦ ‘ਤੇ ਅੱਤਵਾਦ ਨੂੰ ਹਮਾਇਤ ਤੇ ਸੁਰੱਖਿਆ ਦੇਣਾ ਬੰਦ ਨਹੀਂ ਕਰ ਦਿੰਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ