ਹੈਡਲਾਈਟ ਠੀਕ ਕਰਨ ‘ਤੇ ਪਿੱਛੋਂ ਟਰੱਕ ਨੇ ਮਾਰੀ ਟੱਕਰ
ਅਲੀਗੜ (ਏਜੰਸੀ)
ਉੱਤਰ ਪ੍ਰਦੇਸ਼ ‘ਚ ਅਲੀਗੜ ਜਿਲ੍ਹੇ ਦੇ ਗਭਾਨਾ ਹਲਕੇ ‘ਚ ਤੇਜ ਰਫਤਾਰ ਟਰੱਕ ਨੇ ਸੜਕ ‘ਤੇ ਖੜੇ ਯਾਤਰੀਆਂ ਨੂੰ ਰਗੜਦੇ ਹੋਏ ਬਸ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਮਹਿਲਾ ਸਮੇਤ ਛੇ ਯਾਤਰੀਆਂ ਦੀ ਮੌਤ ਹੋ ਗਈ ਅਤੇ ਦਸ ਜਖ਼ਮੀ ਹੋ ਗਏ। ਪੁਲਿਸ ਪ੍ਰਧਾਨ (ਨਗਰ) ਅਤੁਲ ਸ਼੍ਰੀਵਾਸਤਵ ਨੇ ਅੱਜ ਇੱਥੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਫੱਰੁਖਾਬਾਦ ਡਿੱਪੋ ਦੀ ਬੱਸ ਦਿੱਲੀ ਜਾ ਰਹੀ ਸੀ। ਰਾਤ ਕਰੀਬ ਸਾਢੇ ਦਸ ਵਜੇ ਦਰਮਿਆਨ ਗਭਾਨਾ ਇਲਾਕੇ ‘ਚ ਹਾਈਵੇ ‘ਤੇ ਬੁਲੰਦਹਸ਼ਹਿਰ ਵੱਲ ਰਾਜਾ ਨਗਲਿਆ ਬਾਰਡਰ ‘ਤੇ ਬਸ ਦੀ ਹੇਡਲਾਈਟ ਖ਼ਰਾਬ ਹੋ ਗਈ। ਡਰਾਈਵਰ ਨੇ ਬਸ ਸੜਕ ਕਿਨਾਰੇ ਖੜੀ ਕਰ ਦਿੱਤੀ ਅਤੇ ਲਾਇਟ ਠੀਕ ਕਰਨ ਲੱਗੇ।
ਇਸ ਦਰਮਿਆਨ ਕੁਝ ਯਾਰਤੀ ਬੱਸ ਤੋਂ ਹੇਠਾਂ ਉਤਰ ਆਏ। ਉਦੋਂ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਕੈਂਟਰ ਨੇ ਸੜਕ ‘ਤੇ ਖੜੇ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਲਿਆ ਅਤੇ ਬੱਸ ਨੂੰ ਟੱਕਰ ਮਾਰਦੇ ਬੱਸ ਖੱਡ ਵਿੱਚ ਪਲਟ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਮੌਕੇ ‘ਤੇ ਹੀ ਇੱਕ ਮਹਿਲਾ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਇੱਕ ਵਿਅਕਤੀ ਨੇ ਦਮ ਤੋੜ ਦਿੱਤਾ। ਦੇਹਾਂ ‘ਚ ਚਾਰ ਦੀ ਪਹਿਚਾਣ ਹੋਈ ਜਿਸ ਵਿੱਚ ਰਵਿਕਾਂਤ (23) ਜੋਜਾਨ ਬੇਗਮ (28) ਅਸ਼ੀਸ਼ ਕੁਮਾਰ (23) ਤੇ 28 ਸਾਲ ਦੀ ਸ਼੍ਰੀਮਤੀ ਸ਼ਹਿਦ ਸ਼ਾਮਲ ਹਨ। ਦੋ ਲੋਕਾਂ ਦੀ ਸ਼ਿਨਾਖਤ ਕਰਾਈ ਜਾ ਰਹੀ ਹੈ। ਸ਼ਰੀਵਾਸਤ ਨੇ ਦੱਸਿਆ ਕਿ ਹਾਦਸੇ ਵਿੱਚ ਜਖ਼ਮੀ ਛੇ ਲੋਕਾਂ ਨੂੰ ਅਲੀਗੜ ਅਤੇ ਚਾਰ ਨੂੰ ਬੁਲੰਦਸ਼ਹਿਰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਜਖ਼ਮੀਆਂ ਵਿੱਚ ਕੁੱਝ ਦੀ ਹਾਲਤ ਗੰਭੀਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।