ਡੇਰਾ ਸੱਚਾ ਸੌਦਾ ਅਤੇ ਸੁਖਬੀਰ ਬਾਦਲ ਵਿਚਕਾਰ ਡੀਲ ਦੇ ਦੋਸ਼ਾਂ ਨੂੰ ਨਕਾਰਿਆ
ਕਿਹਾ, ਮੇਰੇ ਘਰ ਨਾ ਕੋਈ ਮੀਟਿੰਗ ਹੋਈ ਤੇ ਨਾ ਹੀ ਕਦੇ ਗੁਰੂ ਜੀ ਨੂੰ ਮਿਲਿਆ
ਸਿੱਟ ਵੱਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਦਿੱਤਾ ਸਪੱਸ਼ਟੀਕਰਨ
ਅਸ਼ਵਨੀ ਚਾਵਲਾ, ਚੰਡੀਗੜ੍ਹ
ਬੇਅਦਬੀ ਤੇ ਬਰਗਾੜੀ ਮਾਮਲੇ ‘ਚ ਜਾਂਚ ਕਰ ਰਹੀ ਸਿੱਟ ਵੱਲੋਂ ਸੰਮਨ ਭੇਜੇ ਜਾਣ ‘ਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਇਸ ਗੱਲ ਦਾ ਸਖ਼ਤ ਸ਼ਬਦਾਂ ‘ਚ ਖੰਡਨ ਕੀਤਾ ਹੈ ਕਿ ਉਸ ਦੇ ਮੁੰਬਈ ਸਥਿੱਤ ਘਰ ‘ਚ ਕਦੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਕੋਈ ਮੀਟਿੰਗ ਹੋਈ ਸੀ ਪਿਛਲੇ ਦਿਨੀਂ ਬਰਗਾੜੀ ਤੇ ਹੋਰ ਮਾਮਲਿਆਂ?’ਚ ਕੁਝ ਕਾਂਗਰਸੀ ਆਗੂਆਂ ਵੱਲੋਂ ਇਹ ਦੋਸ਼ ਲਾਏ ਗਏ ਸਨ ਕਿ ਸੁਖਬੀਰ ਬਾਦਲ ਅਤੇ ਡੇਰਾ ਸੱਚਾ ਸੌਦਾ ਦਰਮਿਆਨ ਫਿਲਮ ਐੱਮਐੱਸਜੀ ਨੂੰ ਪੰਜਾਬ ‘ਚ ਰਿਲੀਜ਼ ਕਰਾਉਣ ਲਈ ਡੀਲ ਹੋਈ ਸੀ
ਪੰਜਾਬ ਸਰਕਾਰ ਵੱਲੋਂ ਬਰਗਾੜੀ ਤੇ ਕੋਟਕਪੂਰਾ ਦੀਆਂ ਘਟਨਾਵਾਂ ਦੇ ਮਾਮਲੇ ‘ਚ ਬਣਾਈ ਗਈ ਸਪੈਸ਼ਲ ਜਾਂਚ ਟੀਮ ਵੱਲੋਂ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਸੰਮਨ ਭੇਜੇ ਜਾਣ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ ਇਨ੍ਹਾਂ ਖਬਰਾਂ ਤੋਂ?ਬਾਅਦ ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਫ਼ ਸ਼ਬਦਾਂ ‘ਚ ਸਪੱਸ਼ਟੀਕਰਨ ਦਿੰਦੇ ਹੋਏ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਨ੍ਹਾਂ ਦੇ ਜੁਹੂ ਵਿਖੇ ਆਪਣੇ ਘਰ ‘ਚ ਕੋਈ ਮੀਟਿੰਗ ਨਹੀਂ ਹੋਈ ਅਤੇ ਇਹ ਸਾਰਾ ਕੁਝ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ
ਉਨ੍ਹਾਂ ਲਿਖਿਆ ਕਿ ਮੀਟਿੰਗ ਕਰਾਉਣੀ ਤਾਂ ਦੂਰ, ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਕਦੇ ਮਿਲੇ ਤੱਕ ਨਹੀਂ ਉਨ੍ਹਾਂ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਇਹ ਸਭ ਝੂਠ ਹੈ ਅਤੇ ਜੇਕਰ ਕੋਈ ਕਹਿੰਦਾ ਹੈ ਤਾਂ ਉਹ ਸਾਬਤ ਕਰਕੇ ਦਿਖਾਵੇ ਅਕਸ਼ੈ ਕੁਮਾਰ ਨੇ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਆਂ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਸਿੱਖ ਧਰਮ ਵਿੱਚ ਪੂਰੀ ਸ਼ਰਧਾ ਵੀ ਹੈ, ਇਸ ਨਾਲ ਹੀ ਉਨ੍ਹਾਂ ਨੇ ਕਈ ਫਿਲਮਾਂ ਵੀ ਕੀਤੀਆਂ ਹਨ।
ਸੁਰੱਖਿਆ ਏਜੰਸੀਆਂ ਦਾ ਰਿਕਾਰਡ ਐ ਗਵਾਹ, ਨਹੀਂ ਹੋਈ ਮੀਟਿੰਗ : ਸੁਖਬੀਰ ਬਾਦਲ
ਅਦਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਕੋਲ ਪਿਛਲੇ ਕਾਫ਼ੀ ਸਮੇਂ ਤੋਂ ਜੈਡ ਪਲੱਸ ਸੁਰੱਖਿਆ ਹੈ ਅਤੇ ਉਹ ਜੇਕਰ ਇੱਕ ਕਿਲੋਮੀਟਰ ਵੀ ਸਫ਼ਰ ਕਰਦੇ ਹਨ ਤਾਂ ਸੁਰੱਖਿਆ ਏਜੰਸੀਆਂ ਇੱਕ-ਇੱਕ ਮਿੰਟ ਦਾ ਰਿਕਾਰਡ ਰੱਖਦੀਆਂ ਹਨ। ਇਸ ਲਈ ਪੰਜਾਬ ਪੁਲਿਸ ਦੇ ਨਾਲ ਹੀ ਜੈਡ ਪਲੱਸ ਸੁਰੱਖਿਆ ਦੇ ਰਹੀ ਸੀਆਈਐਸਐਫ਼ ਦਾ ਸਾਰਾ ਰਿਕਾਰਡ ਦੀ ਦੇਖਿਆ ਜਾ ਸਕਦਾ ਹੈ ਕਿ ਉਹ ਮੁੰਬਈ ਹੀ ਉਨ੍ਹਾਂ ਦਿਨਾਂ ਵਿੱਚ ਨਹੀਂ ਗਏ ਸਨ, ਜਿਨ੍ਹਾਂ ਦਿਨਾਂ ਬਾਰੇ ਮੀਟਿੰਗ ਹੋਣ ਦੀ ਗੱਲ ਕਹੀ ਜਾ ਰਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਝੂਠ ਹੈ ਅਤੇ ਇਸ ਸਬੰਧੀ ਸੁਰੱਖਿਆ ਏਜੰਸੀਆਂ ਖ਼ੁਦ ਗਵਾਹ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।