2020 ਟੀ20 ਨੂੰ ਧਿਆਨ ਂਚ ਰੱਖ ਲਿਆ ਫੈਸਲਾ
ਨਵੀਂ ਦਿੱਲੀ, 29 ਅਕਤੂਬਰ
ਮਹਿੰਦਰ ਸਿੰਘ ਧੋਨੀ ਨੂੰ ਵੈਸਟਇੰਡੀਜ਼-ਆਸਟਰੇਲੀਆ ਵਿਰੁੱਧ ਟੀ20 ਤੋਂ ਬਾਹਰ ਕੀਤੇ ਜਾਣ ਦੇ ਬਾਅਦ ਹਰ ਕ੍ਰਿਕਟ ਪ੍ਰੇਮੀ ਹੈਰਾਨ ਹੈ ਅਤੇ ਇਹ ਖ਼ਬਰ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਸ਼ੁੱਕਰਵਾਰ ਰਾਤ ਤੋਂ ਸਵਾਲਾਂ ‘ਚ ਘਿਰੇ ਐਮਐਸਕੇ ਪ੍ਰਸਾਦ ਨੇ ਹੁਣ ਇੱਕ ਵੱਡਾ ਖ਼ੁਲਾਸਾ ਕੀਤਾ ਹੈ ਕਿ ਧੋਨੀ ਨੂੰ ਟੀਮ ਤੋਂ ਬਾਹਰ ਰੱਖਣ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ ਪ੍ਰਸਾਦ ਅਨੁਸਾਰ ਮੈਂ ਖ਼ੁਦ ਇਸ ਬਾਰੇ ਧੋਨੀ ਨਾਲ ਗੱਲ ਕੀਤੀ ਸੀ ਅਤੇ ਉਹਨਾਂ ਖ਼ੁਸੀ-ਖੁਸ਼ੀ ਇਸ ਗੱਲ ਨੂੰ ਮੰਨ ਲਿਆ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਸਾਨੂੰ ਹੁਣ ਦੂਸਰੇ ਵਿਕਟਕੀਪਰ ਦੀ ਤਲਾਸ਼ ਕਰਨੀ ਚਾਹੀਦੀ ਹੈ ਤਾਂ ਉਹਨਾਂ ਖੁਸ਼ੀ ਨਾਲ ਮੇਰੀ ਗੱਲ ਦਾ ਸਮਰਥਨ ਕੀਤਾ
ਪ੍ਰਸਾਦ ਨੇ ਇਹ ਵੀ ਕਿਹਾ ਕਿ ਅਸੀਂ ਇਹ ਫੈਸਲਾ 2020 ਦੇ ਟੀ20 ਵਿਸ਼ਵ ਕੱਪ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।