ਐੱਫ਼ਡਬਲਿਊਆਈਸੀਈ ਨੇ ਕਿਹਾ ਜਵਾਬ ਤੋਂ ਸੰਤੁਸ਼ਟ ਨਹੀਂ
ਮੁੰਬਈ (ਏਜੰਸੀ)। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (ਐੱਫ਼ ਡਬਲਿਊ ਆਈ ਸੀ ਈ) ਨੇ ਜ਼ਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਲੋਕ ਨਾਥ ਤੇ ਸਾਜਿਦ ਖਾਨ ਨੂੰ ਨੋਟਿਸ ਦੇਣ ਦਾ ਫੈਸਲਾ ਲਿਆ ਹੈ। ਐੱਫ਼ ਡਬਲਿਊ ਆਈ ਸੀ ਈ ਨੇ ਸੋਮਵਾਰ ਨੂੰ ਕਿਹਾ ਕਿ ਆਲੋਕ ਨਾਥ ਤੇ ਸਾਜਿਦ ਖਾਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜ਼ਰੂਰੀ ਕਾਰਵਾਈ ਕਰਨਗੇ। ਦੋਹਾਂ ‘ਤੇ ਜ਼ਬਰ ਜਨਾਹ ਦ ਦੋਸ਼ ਹੈ।
ਐੱਫ਼ ਡਬਲਿਊ ਆਈ ਸੀ ਈ ਨੇ ਇਕ ਬਿਆਨ ‘ਚ ਕਿਹਾ ਕਿ ਆਲੋਕ ਨਾਥ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਜਾਵੇਗਾ, ਕਿਉਂਕਿ ਸੰਸਥਾ ਤੋਂ IFTDA ਨੇ ਉਨ੍ਹਾਂ ਦੇ ਜਵਾਬ ਨੂੰ ਤਸੱਲੀਬਖਸ਼ ਨਹੀਂ ਪਾਇਆ। ਉੱਥੇ ਹੀ ਸਾਜਿਦ ਖਾਨ ਨੇ ਆਈ. ਐੱਫ. ਟੀ. ਡੀ. ਏ. ਨੂੰ ਪੱਤਰ ਦਾ ਜਵਾਬ ਨਹੀਂ ਦਿੱਤਾ ਹੈ। ਆਈ. ਐੱਫ. ਟੀ. ਡੀ. ਏ. ਨੇ ਫਿਲਮ ਜਗਤ ਦੀਆਂ ਕਈ ਮਹਿਲਾਵਾਂ ਵਲੋਂ ਜ਼ਬਰ ਜਨਾਹ ਤੇ ਛੇਡ਼ਛਾਡ਼ ਦਾ ਇਲਜ਼ਾਮ ਲਾਏ ਜਾਣ ਤੋਂ ਬਾਅਦ ਦੋਹਾਂ ਨੂੰ ਨੋਟਿਸ ਭੇਜਿਆ ਸੀ।
ਬਿਆਨ ਮੁਤਾਬਕ ਆਈ. ਐੱਫ. ਟੀ. ਡੀ. ਏ. ਦੇ ਨਾਲ-ਨਾਲ ਐੱਫ਼ ਡਬਲਿਊ ਆਈ ਸੀ ਈ ਵੀ ਪੂਰੀ ਮਜ਼ਬੂਤੀ ਨਾਲ ਜ਼ਬਰ ਜਨਾਹ ਪੀਡ਼ਤਾਂ ਦਾ ਸਮਰਥਨ ਕਰਦਾ ਹੈ। ਆਈ. ਐੱਫ. ਟੀ. ਡੀ. ਏ. ਅਤੇ ਐੱਫ਼ ਡਬਲਿਊ ਆਈ ਸੀ ਈ ਦੇ ਅਧਿਕਾਰੀਆਂ ਵਿਚਕਾਰ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।