ਓਲੰਪਿਕ ਚੈਂਪੀਅਨ ਲਿਨ ਡੈਨ ਨੂੰ ਸਖ਼ਤ ਸੰਘਰਸ਼ ‘ਚ 18-21, 21-17, 21-16 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਕੇ ਕੁਆਰਟਰ ਫਾਈਨਲ ‘ਚ
ਓਡੇਂਸੇ, 19 ਅਕਤੂਬਰ
ਪਿਛਲੇ ਚੈਂਪੀਅਨ ਸ਼੍ਰੀਕਾਂਤ ਨੇ ਦੋ ਵਾਰ ਦੇ ਓਲੰਪਿਕ ਚੈਂਪੀਅਨ ਚੀਨ ਦੇ ਲਿਨ ਡੈਨ ਨੂੰ ਤਿੰਨ ਗੇਮਾਂ ‘ਚ ਸਖ਼ਤ ਸੰਘਰਸ਼ ‘ਚ ਉਲਟਫੇਰ ਦਾ ਸ਼ਿਕਾਰ ਬਣਾ ਕੇ ਇੱਥੇ ਚੱਲ ਰਹੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ
ਸੱਤਵਾਂ ਦਰਜਾ ਸ਼੍ਰੀਕਾਂਤ ਨੇ ਡੈਨ ਨੂੰ 18-21, 21-17, 21-16 ਨਾਲ ਹਰਾ ਕੇ ਪੁਰਸ਼ ਸਿੰਗਲ ਕੁਆਰਟ ਫਾਈਨਲ ‘ਚ ਜਗ੍ਹਾ ਬਣਾਈ ਵਿਸ਼ਵ ਦੇ ਛੇਵਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਦੇਰ ਰਾਤ ਹੋਏ ਮੈਚ ‘ਚ ਤਿੰਨ ਗੇਮਾਂ ਤੱਕ ਸੰਘਰਸ਼ ਕਰਕੇ ਇੱਕ ਘੰਟੇ 3 ਮਿੰਟ ‘ਚ ਜਿੱਤ ਆਪਣੇ ਨਾਂਅ ਕੀਤੀ
ਸ਼੍ਰੀਕਾਂਤ ਪਹਿਲੀ ਗੇਮ 18-21 ਨਾਲ ਹਾਰਨ ਦੇ ਬਾਵਜ਼ੂਦ ਠਰੰਮੇ ਨਾਲ ਖੇਡਦੇ ਰਹੇ ਅਤੇ ਬਾਕੀ ਦੋਵੇਂ ਗੇਮਾਂ ‘ਚ ਜ਼ਬਰਦਸਤ ਵਾਪਸੀ ਕੀਤੀ ਭਾਰਤੀ ਖਿਡਾਰੀ ਨੇ ਕਰੀਅਰ ‘ਚ ਇੱਕੋ ਇੱਕ ਵਾਰ ਡੈਨ ਨੂੰ ਚਾਰ ਸਾਲ ਪਹਿਲਾਂ ਸਾਬਕਾ ਚਾਈਨਾ ਓਪਨ 2014 ‘ਚ ਹਰਾ ਕੇ ਪਹਿਲਾ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ ਸੀ ਰਿਓ ਓਲੰਪਿਕ 2016 ਖੇਡਾਂ ‘ਚ ਰੋਮਾਂਚਕ ਤਿੰਨ ਗੇਮਾਂ ਦੇ ਮੈਚ ‘ਚ ਡੈਨ ਲੇ ਆਖ਼ਰੀ ਵਾਰ ਸ਼੍ਰੀਕਾਂਤ ਨੂੰ ਹਰਾਇਆ ਸੀ ਮੌਜ਼ੂਦਾ 14ਵੀਂ ਰੈਂਕ ਡੈਨ ਵਿਰੁੱਧ ਹੁਣ ਸ਼੍ਰੀਕਾਂਤ ਦਾ ਰਿਕਾਰਡ 3-2 ਹੋ ਗਿਆ ਹੈ
ਦੂਸਰੀ ਗੇਮ ‘ਚ ਦੋਵਾਂ ਖਿਡਾਰੀਆਂ ਨੇ ਲੰਮੀਆਂ ਰੈਲੀਆਂ ਖੇਡੀਆਂ ਸ਼੍ਰੀਕਾਤ ਨੇ ਇਸ ਮੈਚ ‘ਚ ਲਗਾਤਾਰ ਪੰਜ ਅੰਕ ਲਏ ਅਤੇ ਗੇਮ ਜਿੱਤ ਸਕੋਰ 1-1 ਨਾਲ ਬਰਾਬਰ ਕਰ ਲਿਆ ਜਦੋਂਕਿ ਫ਼ੈਸਲਾਕੁਨ ਗੇਮ ‘ਚ ਇਸ ਲੈਅ ਨੂੰ ਬਰਕਰਾਰ ਰੱਖਦੇ ਹੋਏ ਗੇਮ 21-16 ਨਾਲ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।