ਬ੍ਰਾਜ਼ੀਲ ਨੇ ਜਿੱਤ ਨਾਲ ਅਰਜਨਟੀਨਾ ਨੇ ਕੀਤਾ ਹਿਸਾਬ ਬਰਾਬਰ

ਆਖ਼ਰੀ ਸਮੇਂ ‘ਚ ਮਿਰਾਂਡਾ ਦੇ ਗੋਲ ਨੇ ਪੁਰਾਣੇ ਵਿਰੋਧੀਆਂ ਬ੍ਰਾਜ਼ੀਲ-ਅਰਜਨਟੀਨਾ ਮੈਚ ਦਾ ਕੀਤਾ ਫੈਸਲਾ

1-0 ਦੀ ਜਿੱਤ ਨਾਲ ਬ੍ਰਾਜ਼ੀਲ ਨੇ  ਅਰਜਨਟੀਨਾ ਹੱਥੋਂ ਸਾਲ ਪੁਰਾਣੀ ਹਾਰ ਦਾ ਬਦਲਾ ਲਿਆ

ਸਊਦੀ ਅਰਬ, 17 ਅਕਤੂਬਰ।

ਕ੍ਰਿਕਟ ਦੀ ਦੁਨੀਆਂ ‘ਚ ਜਿਸ ਤਰ੍ਹਾਂ ਭਾਰਤ-ਪਾਕਿਸਤਾਨ ਦਰਮਿਆਨ ਜੰਗ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਜੰਗ ਮੰਨਿਆ ਜਾਂਦਾ ਹੈ ਵੈਸੇ ਹੀ ਫੁੱਟਬਾਲ ਦੀ ਦੁਨੀਆਂ ‘ਚ ਲਾਤਿਨ ਅਮਰੀਕਾ ਦੇ ਦੇਸ਼ ਬ੍ਰਾਜ਼ੀਲ ਅਤੇ ਅਰਜਨਟੀਨਾ ਦਰਮਿਆਨ ਜੰਗ ਸੁਰਖ਼ੀਆਂ ‘ਚ ਰਹਿੰਦੀ ਹੈ ਇਹ ਦੋਵੇਂ ਦੇਸ਼ ਦੁਨੀਆਂ ਦੇ ਕਿਸੇ ਵੀ ਮੈਦਾਨ ‘ਤੇ ਖੇਡਣ, ਇਹਨਾਂ ਦੇ ਖਿਡਾਰੀਆਂ ਦਰਮਿਆਨ ਟੱਕਰ ਕਿਸੇ ਵੀ ਮਹਾਂਮੁਕਾਬਲੇ ਤੋਂ ਘੱਟ ਨਹੀਂ ਹੁੰਦੀ

 
ਅਜਿਹੇ ਹੀ ਇੱਕ ਦੋਸਤਾਨਾ ਮੁਕਾਬਲੇ ‘ਚ ਬ੍ਰਾਜ਼ੀਲ ਨੇ ਅਰਜਨਟੀਨਾ ਨੂੰ 1-0 ਨਾਲ ਮਾਤ ਦੇ ਦਿੱਤੀ ਪਰ ਇਹ ਮੁਕਾਬਲਾ ਰੋਮਾਂਚ ਦੇ ਸਿਖ਼ਰ ‘ਤੇ ਪਹੁੰਚ ਕੇ ਖ਼ਤਮ ਹੋਇਆ ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਮੈਚ ਡਰਾਅ ਹੋ ਜਾਵੇਗਾ ਪਰ ਮਿਰਾਂਡਾ ਦੇ ਦੂਸਰੇ ਅੱਧ ਦੇ ਇੰਜ਼ਰੀ ਸਮੇਂ ‘ਚ ਕੀਤੇ ਗਏ ਗੋਲ ਦੇ ਦਮ ‘ਤੇ ਬ੍ਰਾਜ਼ੀਲ ਨੇ ਜੇਦਾਹ ਦੇ ਖ਼ਚਾਖ਼ਚ ਭਰੇ ਸਟੇਡੀਅਮ ‘ਚ ਅਰਜਨਟੀਨਾ ‘ਤੇ 1-0 ਦੀ ਨਾਟਕੀ ਜਿੱਤ ਦਰਜ ਕਰ ਲਈ ਇੱਕ ਸਮੇਂ ਲੱਗ ਰਿਹਾ ਸੀ ਕਿ ਦੱਖਣੀ ਅਫ਼ਰੀਕਾ ਦੀਆਂ ਇਹਨਾਂ ਪੁਰਾਣੀਆਂ ਵਿਰੋਧੀ ਟੀਮਾਂ ਦਰਮਿਆਨ ਮੈਚ ਡਰਾਅ ਰਹੇਗਾ ਪਰ ਇੰਟਰ ਮਿਲਾਨ ਵੱਲੋਂ ਖੇਡਣ ਵਾਲੇ ਸੈਂਟਰ ਬੈਕ ਮਿਰਾਂਡਾ ਨੇ 93ਵੇਂ ਮਿੰਟ ‘ਚ ਨੇਮਾਰ ਦੇ ਕਾਰਨਰ ‘ਤੇ ਹੈਡਰ ਨਾਲ ਗੋਲ ਕਰ ਦਿੱਤਾ

 
ਇਸ ਨਾਕਾਮੀ ਤੋਂ ਇਲਾਵਾ ਅਰਜਨਟੀਨਾ ਦੀ ਰੱਖਿਆ ਕਤਾਰ ਨੇ ਚੰਗੀ ਖੇਡ ਦਿਖਾਈ ਅਤੇ ਬ੍ਰਾਜ਼ੀਲ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਇਹ 105ਵਾਂ ਮੌਕਾ ਸੀ ਜਦੋਂ ਦੱਖਣੀ ਅਫ਼ਰੀਕਾ ਦੀਆਂ ਇਹ ਦੋਵੇਂ ਟੀਮਾਂ ਆਮ੍ਹਣੇ ਸਾਮ੍ਹਣੇ ਸਨ ਇਹਨਾਂ ਵਿੱਚ ਬ੍ਰਾਜ਼ੀਲ ਨੇ 41 ਅਤੇ ਅਰਜਨਟੀਨਾ ਨੇ 38 ਮੈਚ ਜਿੱਤੇ ਹਨ ਜਦੋਂਕਿ 26 ਮੈਚ ਡਰਾਅ ਰਹੇ ਹਨ ਇਹਨਾਂ ਦੋਵਾਂ ਟੀਮਾਂ ਦਰਮਿਆਨ ਇਸ ਤੋਂ ਪਹਿਲਾਂ ਜੂਨ 2017 ‘ਚ ਮੈਚ ਹੋਇਆ ਸੀ ਜਿਸਨੂੰ ਅਰਜਨਟੀਨਾ ਨੇ 1-0 ਨਾਲ ਜਿੱਤਿਆ ਸੀ