ਰਾਹੁਲ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ: ਰਹਿਮਾਨ ਮਲਿਕ
ਰਾਫੇਲ ਸੌਦੇ ‘ਚ ਘਪਲਿਆਂ ਦਾ ਖੁਲਾਸਾ ਕਰਨ?ਦਾ ਸਿਹਰਾ ਦਿੱਤਾ
ਏਜੰਸੀ, ਇਸਲਾਮਾਬਾਦ
ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭਾਰਤ ਦੇ ਜੈਟ ਗੇਟ ਘਪਲੇ ਦਾ ਖੁਲਾਸਾ ਕਰਨ ਦਾ ਸਿਹਰਾ ਦਿੰਦਿਆਂ ਕਿਹਾ ਹੈ ਕਿ ਉਹ ਗੁਆਂਢੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਵਾਲੇ ਹਨ ਮਲਿਕ ਨੇ ਟਵੀਟ ਕਰਕੇ ਗਾਂਧੀ ਨੂੰ ਰਾਫੇਲ ਲੜਾਕੂ ਜਹਾਜ਼ ਸੌਦੇ ‘ਚ ਘਪਲਿਆਂ ਦਾ ਖੁਲਾਸਾ ਕਰਨ ਦਾ ਸਿਹਰਾ ਦਿੱਤਾ ਅਤੇ ਕਿਹਾ ਕਿ ਉਹ ਨਾ ਸਿਰਫ ਜੈਟ ਗੇਟ ਘਪਲੇ ‘ਚ ਸਗੋਂ ਅਗਲੀਆਂ ਚੋਣਾਂ ‘ਚ ਵੀ ਭਾਰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਵਾਲੇ ਹਨ
ਉਨ੍ਹਾਂ ਨੇ ਨਸੀਹਤ ਦੇਣ ਵਾਲੇ ਅੰਦਾਜ਼ ‘ਚ ਕਿਹਾ ਕਿ ਉਹ (ਗਾਂਧੀ) ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਹਨ, ਇਸ ਲਈ ਲੋਕਾਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਗਾਂਧੀ ਆਪਣੀਆਂ ਕਾਨਫਰੰਸਾਂ ‘ਚ ਅਰਥਪੂਰਨ ਗੱਲਾਂ ਕਰਦੇ ਹਨ ਮੋਦੀ ਉਨ੍ਹਾਂ ਤੋਂ ਡਰੇ ਹੋਏ ਹਨ ਉਨ੍ਹਾਂ ਦੇ ਟਵੀਟ ਦਾ ਤਮਾਮ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਕੁਝ ਲੋਕਾਂ ਨੇ ਤਾਂ ਗਲਤ ਭਾਸ਼ਾ ਦੀ ਵੀ ਵਰਤੋਂ ਕੀਤੀ
ਜੈਦੀਪ ਬਾਪਟ ਨਾਮਕ ਟਵੀਟਰ ਹੈਂਡਲ ਤੋਂ ਇੱਥੋਂ ਤੱਕ ਲਿਖਿਆ ਗਿਆ, ਜੇਕਰ ਤੁਸੀਂ ਰਾਹੁਲ ਗਾਂਧੀ ਨੂੰ ਇੰਨਾ ਪਿਆਰ ਕਰਦੇ ਹੋ ਤਾਂ ਉਨ੍ਹਾਂ ਨੂੰ ਤੋਹਫਾ ਸਮਝ ਕੇ ਆਪਣੇ ਦੇਸ਼ ਲੈ ਜਾਓ ਅਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਾਓ ਸਾਡੇ ਕੋਲ ਇੱਕ ਬਿਹਤਰੀਨ ਪ੍ਰਧਾਨ ਮੰਤਰੀ ਹੈ ਅਤੇ ਤੁਹਾਡੇ ਤੋਂ ਕੋਈ ਸੁਝਾਅ ਨਹੀਂ ਚਾਹੀਦਾ ਮਲਿਕ ਨੇ ਇਸ ‘ਤੇ ਕਿਹਾ ਕਿ ਮੋਦੀ ਸਮਰਥਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਉਨ੍ਹਾਂ ਦਾ ਨਾ ਤਾਂ ਕੋਈ ਆਤਮਸਨਮਾਨ ਹੈ ਅਤੇ ਨਾ ਹੀ ਕੌਮੀ ਆਗੂ ਰਾਹੁਲ ਗਾਂਧੀ ਉਨ੍ਹਾਂ ਦੇ ਆਪਣੇ ਹਨ ਗਾਂਧੀ ਨੂੰ ਉਹ ਪਾਕਿਸਤਾਨ ਭੇਜਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਰਾਫੇਲ ਸੌਦੇ ਦੇ ਘਪਲਿਆਂ ਦਾ ਖੁਲਾਸਾ ਕੀਤਾ ਹੈ ਗਾਂਧੀ ਜੇਕਰ ਜੈਟ ਗੇਟ ਮਾਮਲੇ ਨੂੰ ਸਹੀ ਤਰੀਕੇ ਨਾਲ ਚੁੱਕਦੇ ਰਹਿਣਗੇ ਤਾਂ ਉਹ ਅਗਲੇ ਪ੍ਰਧਾਨ ਮੰਤਰੀ ਬਣਨਗੇ
ਰਾਹੁਲ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਚੱਲ ਰਹੀ ਹੈ ਮੁਹਿੰਮ: ਭਾਜਪਾ
ਨਵੀਂ ਦਿੱਲੀ ਰਾਫੇਲ ਜਹਾਜ਼ ਸੌਦੇ ਸਬੰਧੀ ਲਗਾਤਾਰ ਵਿਰੋਧੀ ਧਿਰ ਦੇ ਹਮਲਿਆਂ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਮੁਹਿੰਮ ਚਲਾਈ ਜਾ ਰਹੀ ਹੈ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਟਵੀਟ ਕਰਕੇ ਪ੍ਰਧਾਨ ਮੰਤਰੀ ਨੂੰ ਛੋਟਾ ਆਦਮੀ ਦੱਸ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।