ਯਮਨ ‘ਚ ਨਾਗਰਿਕਾਂ ਦੀ ਮੌਤ ਨੂੰ ਰੋਕਣ ਲਈ ਕਦਮ ਉਠਾ ਰਿਹਾ ਸਾਊਦੀ: ਅਮਰੀਕਾ

Saudi, America, Taking Steps, Stop Death, Civilians, Yemen, top news

ਵਾਸ਼ਿੰਗਟਨ, ਏਜੰਸੀ

ਯਮਨ ‘ਚ ਹੌਤੀ ਬਾਗੀਆਂ ਖਿਲਾਫ ਲੜ ਰਹੀ ਸਾਊਦੀ ਅਰਬ ਦੇ ਲੀਡਰਸ਼ਿਪ ਵਾਲੀ ਗਠਬੰਧਨ ਫੌਜ ਅਜਿਹੇ ਕਦਮ ਉਠਾ ਰਹੀ ਹੈ ਜਿਸ ਨਾਲ ਸੰਘਰਸ਼ ਕਾਰਨ ਆਮ ਨਾਗਰਿਕਾਂ ਦੀ ਮੌਤ ਅਤੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਅਮਰੀਕਾ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੀਥਰ ਨੌਅਰਟ ਨੇ ਸ਼ੁੱਕਰਵਾਰ ਨੂੰ ਇਸ ਗੰਲ ਦੀ ਜਾਣਕਾਰੀ ਦਿੰਦੇ ਹੋਇਆ ਕਿਹਾ ਅਮਰੀਕਾ ਸਰਕਾਰ ਅਤੇ ਇਸ ਪ੍ਰਸ਼ਾਸਨ ਦੇ ਵਿਚਾਰ ‘ਚ ਉਹ ਸਹੀ ਦਿਸ਼ਾਂ ‘ਚ ਕਦਮ ਉਠਾ ਰਹੇ ਹਨ।

ਅਸੀਂ ਉਨ੍ਹਾਂ ਨੂੰ ਅਜਿਹੇ ਕਦਮ ਉਠਾਉਂਦੇ ਦੇਖ ਸਕਦੇ ਹਾਂ। ਕੀ ਇਹ ਕਦਮ ਕਾਫੀ ਹੈ, ਬਿਲਕੁਲ ਨਹੀਂ। ਕੀ ਅਸੀਂ ਉਨ੍ਹਾਂ ਨੂੰ ਅਜਿਹੇ ਕਦਮ ਉਠਾਉਂਦੇ ਦੇਖ ਸਕਦੇ ਹਾਂ ਜਿਸ ਨਾਲ ਆਮ ਨਾਗਰਿਕਾਂ ਦੀ ਮੌਤ ਅਤੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਬਿਲਕੁਲ ਅਸੀਂ ਉਨ੍ਹਾਂ ਨੂੰ ਅਜਿਹਾ ਕਰਦੇ ਦੇਖ ਸਕਦੇ ਹਾਂ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਇਸ ਤੋਂ ਇਕ ਦਿਨ ਪਹਿਲਾਂ ਵਿਦੇਸ਼ ਮੰਰਤੀ ਮਾਈਕ ਪੋਮਪਿਓ ਨੇ ਅਮਰੀਕਾ ਕਾਂਗਰਸ ਨੂੰ ਦੱਸਿਆ ਕਿ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਯਮਨ ‘ਚ ਜਾਰੀ ਸੰਘਰਸ਼ ਕਾਰਨ ਨਾਗਰਿਕਾਂ ਦੀਆਂ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੀ ਦਿਸ਼ਾਂ ‘ਚ ਕਦਮ ਉਠਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।