ਮੁਕਾਬਲੇ ‘ਚ ਦੋ ਅੱਤਵਾਦੀ ਢੇਰ

Terrorist attack, Five Terrorists killed

ਹਿਜਬੁਲ ਮੁਜਾਹਿਦੀਨ ਮੁਖੀ ਸਲਾਹੁਦੀਨ ਦਾ ਦੂਜਾ ਪੁੱਤਰ ਗ੍ਰਿਫ਼ਤਾਰ | Terrorist

  • ਸੁਰੱਖਿਆ ਸਬੰਧੀ ਸ੍ਰੀਨਗਰ ‘ਚ ਕਰਫਿਊ ਜਿਹੀ ਪਾਬੰਦੀ | Terrorist

ਸ੍ਰੀਨਗਰ, (ਏਜੰਸੀ)। ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੇ ਹਾਜਿਨ ਖੇਤਰ ‘ਚ ਅੱਜ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਇਸ ਦੌਰਾਨ ਤਲਾਸ਼ੀ ਮੁਹਿੰਮ ਦਾ ਵਿਰੋਧ ਕਰ ਰਹੇ ਸਥਾਨਕ ਲੋਕਾਂ ਨੂੰ ਖਦੇੜਨ ਲਈ ਸੁਰੱਖਿਆ ਫੋਰਸਾਂ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਲਾਠੀਚਾਰਜ ਕਰਨਾ ਪਿਆ। ਅਧਿਕਾਰਕ ਸੂਤਰਾਂ ਅਨੁਸਾਰ ਜ਼ਿਲ੍ਹੇ ‘ਚ ਹਾਜਿਨ ਖੇਤਰ ਦੇ ਪਾਰੇ ਮੁਹੱਲਾ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਸੂਚਨਾ ‘ਤੇ 13 ਕੌਮੀ ਰਾਈਫਲਜ਼, ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਮੁਹਿੰਮ ਸਮੂਹ (ਐੱਸਓਜੀ) ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੀ 45ਵੀਂ ਬਟਾਲੀਅਨ ਦੇ ਜਵਾਨਾਂ ਨੇ ਵੀਰਵਾਰ ਸਵੇਰੇ ਪੰਜ ਵਜੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ।

ਉੱਥੇ ਕੌਮੀ ਜਾਂਚ ਏਜੰਸੀ (ਐਨਆਈਏ) ਨੇ 2011 ‘ਚ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ ‘ਚ ਹਿਜਬੁਲ ਮੁਜਾਹਿਦੀਨ ਮੁਖੀ ਸਈਅਦ ਸਲਾਹੁਦੀਨ ਦੇ ਦੂਜੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਬੀਤੇ ਜੂਨ ‘ਚ ਐਨਆਈਏ ਨੇ ਸਲਾਹੂਦੀਨ ਦੇ ਵੱਡੇ ਪੁੱਤਰ ਸਈਅਦ ਸ਼ਾਹਿਦ ਯੁਸੂਫ ਨੂੰ ਇਸੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ, ਜੋ ਇਨ੍ਹੀਂ ਦਿਨੀਂ ਦਿੱਲੀ ਦੇ ਤਿਹਾੜ ਜੇਲ੍ਹ ‘ਚ ਬੰਦ ਹੈ। ਜੰਮੂ-ਕਸ਼ਮੀਰ ‘ਚ ਵੱਖਵਾਦੀਆਂ ਦੇ ਸੰਵਿਧਾਨ ਦੀ ਧਾਰਾ 35-ਏ ਸਬੰਧੀ ਦੋ ਰੋਜ਼ਾ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਸ੍ਰੀਨਗਰ ‘ਚ ਸਿਵਲ ਲਾਈਨਜ਼ ਦੇ ਕੁਝ ਹਿੱਸਿਆਂ ਅਤੇ ਪੁਰਾਣੇ ਇਲਾਕਿਆਂ ‘ਚ ਚੌਕਸੀ ਵਜੋਂ ਕਰਫਿਊ ਜਿਹੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਸੁਪਰੀਮ ਕੋਰਟ ‘ਚ ਸੰਵਿਧਾਨ ਦੀ ਧਾਰਾ 35 ਏ ਨੂੰ ਚੁਣੌਤੀ ਦੇਣ ਵਾਲੀ ਲਗਭਗ ਛੇ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ।

ਪੁਲਵਾਮਾ ‘ਚ ਪੁਲਿਸ ਮੁਲਾਜ਼ਮ ਦਾ ਪੁੱਤਰ ਅਗਵਾ | Terrorist

ਅਣਪਛਾਤੇ ਬੰਦੂਕਧਾਰੀਆਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ  ਅੱਜ ਰਾਤ ਇੱਕ ਪੁਲਿਸ ਮੁਲਾਜ਼ਮ ਦੇ ਬੇਟੇ ਨੂੰ ਅਗਵਾ ਕਰ ਲਿਆ। ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਬੰਦੂਕਧਾਰੀਆਂ ਦਾ ਇੱਕ ਸਮੂਹ ਪੁਲਿਸ ਮੁਲਾਜ਼ਮ ਰਫੀਕ ਅਹਿਮਦ ਦੇ ਤ੍ਰਾਲ ਦੇ ਪਿੰਗਿਲਸ਼ ਸਥਿਤ ਘਰ ‘ਚ ਵੜ ਗਿਆ ਅਤੇ ਉਸ ਦੇ ਪੁੱਤਰ ਆਸਿਫ ਅਹਿਮਦ ਰਾਥਰ ਨੂੰ ਅਗਵਾ ਕਰ ਲਿਆ। ਆਸਿਫ ਸ਼ੇਰ-ਏ-ਕਸ਼ਮੀਰ ਖੇਤੀ ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਸੁਰੱਖਿਆ ਫੋਰਸਾਂ ਨੇ ਵਿਦਿਆਰਥੀ ਦੀ ਭਾਲ ਲਈ ਮੁਹਿੰਮ ਚਲਾਈ ਹੈ।