ਮਨਜੀਤ ਨੂੰ ਸੋਨਾ, ਜਾਨਸਨ ਨੂੰ ਚਾਂਦੀ, ਭਾਰਤ 10ਵੇਂ ਦਿਨ 10-10, 50 ਤਗਮੇ ਪੂਰੇ

JAKARTA, AUG 28:- Athletics - 2018 Asian Games - Men's 800m - Final - GBK Main Stadium, Jakarta, Indonesia - August 28, 2018. Manjit Singh of India celebrates winning the race. REUTERS-37R

200 ਮੀਟਰ ਦੌੜ ਦੇ ਸੈਮੀਫਾਈਨਲ ‘ਚ ਸਨਸਨੀਖੇਜ਼ ਨਤੀਜੇ ਦੇਖਣ ਨੂੰ ਮਿਲੇ | Sports News

ਜਕਾਰਤਾ, (ਏਜੰਸੀ)। ਭਾਰਤ ਨੇ ਏਸ਼ੀਆਈ ਖੇਡਾਂ ਦੇ 10ਵੇਂ ਦਿਨ ਕੁੱਲ 10 ਤਗਮੇ ਜਿੱਤੇ ਅਤੇ 10-10 ਦੀ ਗਿਣਤੀ ਪੂਰੀ ਕੀਤੀ। 10ਵੇਂ ਦਿਨ ਭਾਰਤ ਦੇ ਮਨਜੀਤ ਸਿੰਘ ਅਤੇ ਜਿਨਸਨ ਜਾਨਸਨ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਅਥਲੈਟਿਕਸ ਪ੍ਰਤੀਯੋਗਤਾ ਦੀ ਪੁਰਸ਼ਾਂ ਦੀ 800 ਮੀਟਰ ਦੌੜ ‘ਚ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਸੋਨ ਅਤੇ ਚਾਂਦੀ ਤਗਮੇ ਦਿਵਾ ਦਿੱਤੇ ਜਦੋਂਕਿ 4 ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਨੇ ਚਾਂਦੀ ਤਗਮਾ ਜਿੱਤ ਲਿਆ 100 ਮੀਟਰ ਦੀ ਚਾਂਦੀ ਤਗਮਾ ਜੇਤੂ ਦੁਤੀ ਚੰਦ ਨੇ 200 ਮੀਟਰ ਫਾਈਨਲ ਲਈ ਕੁਆਲੀਫਾਈ ਕੀਤਾ ਪਰ 400 ਮੀਟਰ ਦੀ ਚਾਂਦੀ ਤਗਮਾ ਜੇਤੂ ਹਿਮਾ ਦਾਸ ਫਾਲਸ ਸਟਾਰਟ ਦੇ ਕਾਰਨ ਅਯੋਗ ਕਰਾਰ ਦਿੱਤੀ ਗਈ
ਮਿਕਸਡ ਰਿਲੇਅ ਟੀਮ ਦੇ ਚਾਂਦੀ ਤਗਮੇ ਨਾਲ ਭਾਰਤ ਦੇ ਏਸ਼ੀਆਈ ਖੇਡਾਂ ‘ਚ 50 ਤਗਮੇ ਪੂਰੇ ਹੋ ਗਏ।

ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ‘ਚ ਕੁੱਲ 57 ਤਗਮੇ ਜਿੱਤੇ ਸਨ ਭਾਰਤ ਦੇ ਹੁਣ 9 ਸੋਨ, 19 ਚਾਂਦੀ ਅਤੇ 22 ਕਾਂਸੀ ਤਗਮੇ ਹੋ ਗਏ ਹਨ ਅਤੇ ਉਹ ਤਗਮਾ ਸੂਚੀ ‘ਚ 8ਵੇਂ ਸਥਾਨ ‘ਤੇ ਹੈ 800 ਮੀਟਰ ਦੌੜ ‘ਚ ਮਨਜੀਤ ਨੇ ਆਖ਼ਰੀ 25 ਮੀਟਰ ‘ਚ ਗਜ਼ਬ ਦਾ ਫਰਾਟਾ ਲਗਾਇਆ ਅਤੇ ਚਾਰ ਅਥਲੀਟਾਂ ਨੂੰ ਪਿੱਛੇ ਛੱਡਦੇ ਹੋਏ ਸੋਨ ਤਗਮਾ ਜਿੱਤ ਲਿਆ ਜਾੱਨਸਨ ਨੇ ਵੀ ਆਖ਼ਰੀ ਮੀਟਰਾਂ ‘ਚ ਤੇਜੀ ਦਿਖਾਈ ਅਤੇ ਫੋਟੋ ਫਿਨਿਸ਼ ‘ਚ ਚਾਂਦੀ ਤਗਮਾ ਲੈ ਉੱਡੇ 28 ਸਾਲਾ ਮਨਜੀਤ ਦਾ ਏਸ਼ੀਆਈ ਖੇਡਾਂ ‘ਚ ਇਹ ਪਹਿਲਾ ਸੋਨ ਤਗਮਾ ਹੈ ਕੇਰਲ ਦੇ ਜਾੱਨਸਨ ਨੇ ਵੀ ਆਪਣਾ ਪਹਿਲਾ ਏਸ਼ੀਆਡ ਤਗਮਾ ਹਾਸਲ ਕੀਤਾ ਜਾਨਸਨ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਪੰਜਵੇਂ ਸਥਾਨ ‘ਤੇ ਰਹੇ ਸਨ। ਹਰਿਆਣਾ ਦੇ ਮਨਜੀਤ ਨੇ ਇੱਕ ਮਿੰਟ 46.15 ਸੈਕਿੰਡ ਦਾ ਸਮਾਂ ਲਿਆ ਜਦੋਂਕਿ ਜਾਨਸਨ ਨੇ 1 ਮਿੰਟ 46.35 ਸੈਕਿੰਡ ਦਾ ਸਮਾਂ ਲਿਆ ਬਹਿਰੀਨ ਦੇ ਅਬੁਬਕਰ ਅਬਦੁੱਲਾ 1 ਮਿੰਟ 46.38 ਸੈਕਿੰਡ ਦਾ ਸਮਾਂ ਲੈ ਕੇ ਤੀਸਰੇ ਸਥਾਨ ‘ਤੇ ਰਹੇ।

ਇਹ ਵੀ ਪੜ੍ਹੋ : ਦੂਜਾ ਟੈਸਟ ਡਰਾਅ, ਭਾਰਤ ਦਾ ਲੜੀ ’ਤੇ ਕਬਜ਼ਾ

ਦਿਨ ਦੇ ਆਖ਼ਰੀ ਮੁਕਾਬਲੇ ‘ਚ 4 ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਨੇ ਤਿੰਨ ਮਿੰਟ 15.71 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਤਗਮਾ ਆਪਣੇ ਨਾਂਅ ਕੀਤਾ ਭਾਰਤੀ ਚੌਕੜੀ ‘ਚ ਮੁਹੰਮਦ ਅਨਸ, ਅਰੋਕਿਆ ਰਾਜੀਵ, ਹਿਮਾ ਦਾਸ ਅਤੇ ਐਮ.ਆਰ.ਪੂਵਮਾ ਸ਼ਾਮਲ ਸਨ ਬਹਿਰੀਨ ਨੇ ਸੋਨ ਅਤੇ ਕਜ਼ਾਖਿਸਤਾਨ ਨੇ ਕਾਂਸੀ ਤਗਮਾ ਜਿੱਤਿਆ ਅਥਲੈਟਿਕਸ ਤੋਂ ਇਲਾਵਾ ਬੈਡਮਿੰਟਨ ਂਚ ਅੱਜ ਭਾਰਤ ਨੂੰ ਸਿੰਧੂ ਅਤੇ ਸਾਇਨਾ ਨੇ ਇਤਿਹਾਸਕ ਚਾਂਦੀ ਅਤੇ ਕਾਂਸੀ ਤਗਮੇ ਦਿਵਾਏ। ਤੀਰੰਦਾਜ਼ੀ ‘ਚ ਪੁਰਸ਼ ਅਤੇ ਮਹਿਲਾ ਟੀਮਾਂ ਨੇ ਚਾਂਦੀ ਤਗਮੇ ਜਿੱਤੇ, ਟੇਬਲ ਟੈਨਿਸ ‘ਚ ਵੀ ਇਤਿਹਾਸਕ ਤਗਮਾ ਮਿਲਿਆ ਫਿਰ ਕੁਰਾਸ਼ ‘ਚ ਭਾਰਤ ਨੂੰ ਪਿੰਕੀ ਬਲਹਾਰਾ ਅਤੇ ਤਾਲਾਪ੍ਰਭਾ ਜਾਧਵ ਨੇ (52 ਕਿਗ੍ਰਾ ਭਾਰ ਵਰਗ) ਕ੍ਰਮਵਾਰ ਚਾਂਦੀ ਅਤੇ ਕਾਂਸੀ ਤਗਮੇ ਦਿਵਾਏ।

200 ਮੀਟਰ ਦੌੜ ਦੇ ਸੈਮੀਫਾਈਨਲ ‘ਚ ਸਨਸਨੀਖੇਜ਼ ਨਤੀਜੇ ਦੇਖਣ ਨੂੰ ਮਿਲੇ

ਭਾਰਤ ਲਈ ਅਥਲੈਟਿਕਸ ‘ਚ ਮਹਿਲਾਵਾਂ ਦੀ 200 ਮੀਟਰ ਈਵੇਂਟ ‘ਚ ਖ਼ੁਸ਼ੀ ਅਤੇ ਸਦਮੇ ਦਾ ਦਿਨ ਰਿਹਾ 100 ਮੀਟਰ ਦੀ ਚਾਂਦੀ ਤਗਮਾ ਜੇਤੂ ਦੁਤੀ ਚੰਦ ਨੇ ਆਪਣੀ ਸੈਮੀਫਾਈਨਲ ਦੌੜ ‘ਚ ਅੱਵਲ ਸਥਾਨ ਹਾਸਲ ਕਰਕੇ ਫਾਈਨਲ ‘ਚ ਕੁਆਲੀਫਾਈ ਕੀਤਾ ਪਰ 400 ਮੀਟਰ ਦੀ ਚਾਂਦੀ ਤਗਮਾ ਜੇਤੂ ਹਿਮਾ ਦਾਸ ਗਲਤ ਸ਼ੁਰੂਆਤ ਕਾਰਨ ਅਯੋਗ ਕਰਾਰ ਦੇ ਦਿੱਤੀ ਗਈ। ਮਹਿਲਾਵਾਂ ਦੀ 200 ਮੀਟਰ ਦੌੜ ਦੇ ਸੈਮੀਫਾਈਨਲ ‘ਚ ਸਨਸਨੀਖੇਜ਼ ਨਤੀਜੇ ਦੇਖਣ ਨੂੰ ਮਿਲੇ 100 ਮੀਟਰ ‘ਚ ਫੋਟੋ ਫਿਨਿਸ਼ ‘ਚ ਚਾਂਦੀ ਤਗਮਾ ਹਾਸਲ ਕਰਨ ਵਾਲੀ ਦੁਤੀ ਨੇ 200 ਮੀਟਰ ‘ਚ ਫੋਟੋ ਫਿਨਿਸ਼ ‘ਚ ਹੀ ਆਪਣੀ ਸੈਮੀਫਾਈਨਲ ਹੀਟ ‘ਚ ਪਹਿਲਾ ਸਥਾਨ ਹਾਸਲ ਕੀਤਾ।

ਦੁਤੀ ਨੇ 23.00 ਸੈਕਿੰਡ ਦਾ ਸਮਾਂ ਲਿਆ ਜਦੋਂਕਿ 100 ਮੀਟਰ ਦੀ ਸੋਨ ਤਗਮੇ ਜੇਤੂ ਬਹਿਰੀਨ ਦੀ ਅਡਿਡੋਂਗ 23.01 ਸੈਕਿੰਡ ਦਾ ਸਮਾਂ ਲੈ ਕੇ ਦੂਸਰੇ ਸਥਾਨ ‘ਤੇ ਰਹੀ ਇਸ ਈਵੇਂਟ ਦੀ ਦੂਸਰੀ ਸੈਮੀਫਾਈਨਲ ਹੀਟ ‘ਚ ਭਾਰਤ ਨੂੰ ਓਦੋਂ ਝਟਕਾ ਲੱਗਾ ਜਦੋਂਕਿ ਹਿਮਾ ਨੂੰ ਗਲਤ ਸਟਾਰਟ ਕਾਰਨ ਬਾਹਰ ਹੋ ਜਾਣਾ ਪਿਆ ਇਸ ਦੌੜ ‘ਚ ਇੱਕ ਨਹੀਂ ਸਗੋਂ ਦੋ ਅਥਲੀਟ ਅਯੋਗ ਕਰਾਰ ਦਿੱਤੀਆਂ ਗਈਆਂ ਰੇਸ ਸ਼ੁਰੂ ਹੁੰਦੇ ਹੀ ਹਿਮਾ ਫਾਲਸ ਸਟਾਰਟ ਦਾ ਸ਼ਿਕਾਰ ਹੋ ਗਈ ਅਤੇ ਉਸਨੂੰ ਟਰੈਕ ਤੋਂ ਬਾਹਰ ਹੋਣਾ ਪਿਆ।

ਰੇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਤਾਂ ਬਹਿਰੀਨ ਦੀ ਹਜ਼ਰ ਅਲਖ਼ਾਲਦੀ ਵੀ ਗਲਤ ਸਟਾਰਟ ਦਾ ਸ਼ਿਕਾਰ ਹੋ ਕੇ ਟਰੈਕ ਤੋਂ ਬਾਹਰ ਕਰ ਦਿੱਤੀ ਗਈ ਦੋ ਅਥਲੀਟਾਂ ਦੇ ਬਾਹਰ ਹੋਣ ਤੋਂ ਬਾਅਦ ਛੇ ਅਥਲੀਟਾਂ ਦੇ ਨਾਲ ਇਹ ਸੈਮੀਫਾਈਨਲ ਹੀਟ ਪੂਰੀ ਕੀਤੀ ਗਈ ਫਾਈਨਲ ਲਈ ਕੁਆਲੀਫਾਈ ਕਰਨ ਵਾਲੀਆਂ ਅੱਠ ਅਥਲੀਟਾਂ ‘ਚ ਦੁਤੀ ਦਾ 23.00 ਸੈਕਿੰਡ ਦਾ ਸਮਾਂ ਸਰਵਸ੍ਰੇਸ਼ਠ ਰਿਹਾ। ਇਸ ਤੋਂ ਪਹਿਲਾਂ ਦੁਤੀ ਨੇ 200 ਮੀਟਰ ਦੇ ਕੁਆਲੀਫਿਕੇਸ਼ਨ ‘ਚ 23.37 ਸੈਕਿੰਡ ਦਾ ਸਮਾਂ ਲੈ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ ਜਦੋਂਕਿ ਹਿਮਾ ਨੇ 23.47 ਸੈਕਿੰਡ ਦਾ ਸਮਾਂ ਲਿਆ ਸੀ ਪਰ ਸੈਮੀਫਾਈਨਲ ਹਿਮਾ ਲਈ ਦਿਲ ਤੋੜਨ ਵਾਲਾ ਰਿਹਾ।

ਸੁਧਾ ਅਤੇ ਧਰੁਣ ਨੂੰ 30 ਲੱਖ ਰੁਪਏ | Sports News

ਜਕਾਰਤਾ, ਪਾਲੇਮਬੰਗ, 28 ਅਗਸਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਈਵੇਂਟ ‘ਚ ਚਾਂਦੀ ਤਗਮਾ ਜਿੱਤਣ ਵਾਲੀ ਯੂ.ਪੀ ਦੀ ਮਹਿਲਾ ਦੌੜਾਕ ਸੁਧਾ ਸਿੰਘ ਨੂੰ ਰਾਜ ਸਰਕਾਰ ਵੱਲੋਂ 30 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਸੁਧਾ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਯੋਗੀ ਨੇ ਕਿਹਾ ਕਿ ਯੂਪੀ ਸਰਕਾਰ ਨੇ ਸੁਧਾ ਦੇ ਸਵਾਗਤ ਲਈ ਜ਼ੋਰਦਾਰ ਤਿਆਰੀ ਕਰ ਲਈ ਹੈ ਤਾਮਿਲਨਾਡੂ ਦੇ ਮੁੱਖਮੰਤਰੀ ਈਕੇ ਪਲਾਨੀਸਵਾਮੀ ਨੇ ਵੀ ਇਹਨਾਂ ਖੇਡਾਂ ‘ਚ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ‘ਚ ਚਾਂਦੀ ਤਗਮਾ ਜਿੱਤਣ ਵਾਲੇ ਆਪਣੇ ਪ੍ਰਦੇਸ਼ ਦੇ ਅਥਲੀਟ ਧਰੁਣ ਯਾਸਾਮੀ ਨੂੰ 30 ਲੱਖ ਰੁਪਏ ਨਕਦ ਦੇਣ ਦਾ ਐਲਾਨ ਕੀਤਾ ਹੈ। (Sports News)