ਮਾਮਲਾ ਪਟਿਆਲਾ ਦੇ ਦੇਵੀਗੜ੍ਹ ‘ਚ ਸਿਹੋਣ ਕਸਬੇ ‘ਚ ਫੈਕਟਰੀ ਦਾ
ਪਟਿਆਲਾ/ਸਨੌਰ, (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ)। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਪੁਲਿਸ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਇੱਕ ਵੱਡੀ ਫ਼ੈਕਟਰੀ ਉਪਰ ਛਾਪਾ ਮਾਰ ਕੇ ਨਕਲੀ ਦੁੱਧ, ਨਕਲੀ ਪਨੀਰ ਤੇ ਦੇਸੀ ਘਿਓ ਦਾ ਵੱਡਾ ਜ਼ਖੀਰਾ ਕਬਜ਼ੇ ਵਿੱਚ ਲਿਆ ਹੈ। ਪਟਿਆਲਾ ਦੇ ਦੇਵੀਗੜ੍ਹ ਕਸਬੇ ‘ਚ ਮਿਹੌਣ ਸੜਕ ਉੱਪਰ ਸਥਿੱਤ ਇਸ ਫੈਕਟਰੀ ਵਿੱਚ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਖੁੱਦ ਪੁੱਜੇ ਸਨ, ਜਿਨ੍ਹਾਂ ਵੱਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਨਕਲੀ ਦੁੱਧ ਅਤੇ ਉਸ ਨਾਲ ਬਣੇ ਪਦਾਰਥ ਬਨਾਉਣ ਵਾਲੇ ਕਾਰਖਾਨੇ ਮੈਸ: ਸਿੰਗਲਾ ਮਿਲਕ ਚਿਲਿੰਗ ਸੈਂਟਰ ਦੇਵੀਗੜ੍ਹ ਮਿਹੌਣ ਰੋਡ ‘ਤੇ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਟੀਮ ਨੇ ਅੱਜ ਸਵੇਰੇ 5 ਵਜੇ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪਾਮਾਰੀ ਕੀਤੀ ਗਈ। (Milk Products)
ਇਹ ਵੀ ਪੜ੍ਹੋ : Bad Cholesterol ਨੂੰ ਪਿੰਘਲਾ ਕੇ ਖੂਨ ਤੋਂ ਵੱਖ ਕਰ ਦੇਣਗੀਆਂ ਇਹ ਚੀਜ਼ਾਂ, ਪੜ੍ਹੋ ਤੇ ਸਿਹਤਮੰਦ ਰਹੋ
ਇਸ ਮੌਕੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਛਾਪੇ ਦੌਰਾਨ ਫੈਕਟਰੀ ਵਿੱਚੋਂ 53 ਥੈਲੇ ਸੁੱਕਾ ਦੁੱਧ, 5 ਕੈਨ ਤੇਜਾਬ (ਕਰੀਬ 250 ਲੀਟਰ), 51 ਕੈਨ ਕੈਮੀਕਲ (ਕਰੀਬ 1503 ਲੀਟਰ), 15 ਕੈਨ ਸਿਰਕਾ (ਕਰੀਬ 750 ਲੀਟਰ), 1020 ਕਿਲੋ ਚਿੱਟਾ ਪਾਊਡਰ, 9 ਕਿਲੋ ਫੈਨਾਂ ਸਰਫ (120 ਪਾਊਚ), 7 ਹਜ਼ਾਰ ਲੀਟਰ ਨਕਲੀ ਦੁੱਧ (ਤਿੰਨ ਟੈਂਕਰ), 15 ਤੋਂ 20 ਕਵਿੰਟਲ ਪਨੀਰ, 45 ਕਿਲੋਂ ਮੱਖਣ, ਢਾਈ ਕਵਿੰਟਲ ਦੇਸੀ ਘਿਓ (ਧਾਨਵੀ), 42 ਕਿਲੋ ਦੇਸੀ ਘਿਓ (ਗੁਰੂਧਾਮ) ਅਤੇ 12 ਕਵਿੰਲਟ ਸਮੇਤ ਟੈਂਕਰ ਖੁੱਲਾ ਦੇਸੀ ਘਿਓ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ ਅਤੇ ਸਾਰੇ ਪਦਾਰਥਾਂ ਦੇ ਸਿਹਤ ਵਿਭਾਗ ਤੋਂ ਸੈਪਲ ਭਰਾਉਣ ਉਪਰੰਤ ਫ਼ੈਕਟਰੀ ਨੂੰ ਸੀਲ ਕਰਨ ਲਈ ਕਾਰਵਾਈ ਪ੍ਰਕਿਰਿਆ ਜਾਰੀ ਹੈ। (Milk Products)
ਇਸ ਤੋਂ ਇਲਾਵਾ ਪੁਲਿਸ ਵੱਲੋਂ ਫ਼ੈਕਟਰੀ ਦੇ ਮਾਲਕ ਅਨਿਲ ਕੁਮਾਰ ਪੁੱਤਰ ਸ਼੍ਰੀ ਰਾਮ ਵਾਸੀ ਜਗਜੀਤ ਕਲੋਨੀ ਦੇਵੀਗੜ੍ਹ ਦੇ ਘਰ ‘ਤੇ ਵੀ ਛਾਪਾ ਮਾਰਕੇ ਘਰ ਵਿਚੋਂ ਸੁੱਕੇ ਦੁੱਧ ਦੇ 270 ਥੈਲੇ ਅਤੇ ਦੇਸੀ ਘਿਓ ਦੇ 1 ਕਿਲੋ ਪੈਕ ਦੇ 500 ਡੱਬੇ ਵੀ ਬਰਮਦ ਹੋਏ ਹਨ। ਪਤਾ ਲੱਗਾ ਹੈ ਕਿ ਇਹ ਫੈਕਟਰੀ ਪਹਿਲਾਂ 2012 ਵਿੱਚ ਦੇਵੀਗੜ੍ਹ ਵਿਖੇ ਕੰਮ ਕਰ ਰਹੀ ਸੀ ਅਤੇ 2014 ਤੋਂ ਮਿਹੌਣ ਰੋਡ ਦੇਵੀਗੜ੍ਹ ਵਿਖੇ ਤਬਦੀਲ ਹੋਈ ਅਤੇ ਇਸ ਵਿੱਚ ਲੰਮੇ ਸਮੇਂ ਤੋਂ ਨਕਲੀ ਦੁੱਧ ਪਦਾਰਥ ਬਣਾਉਣ ਦਾ ਕੰਮ ਚੱਲ ਰਿਹਾ ਸੀ। ਐਸ.ਐਸ.ਪੀ. ਨੇ ਮਿਲਾਵਟਖੋਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਕਾਲੇ ਕਾਰੋਬਾਰ ਤੁਰੰਤ ਬੰਦ ਨਾ ਕੀਤੇ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ। (Milk Products)
ਪੁਲਿਸ ਵੱਲੋਂ ਫੈਕਟਰੀ ਮਾਲਕ ਗ੍ਰਿਫਤਾਰ | Milk Products
ਪੁਲਿਸ ਵੱਲੋਂ ਫ਼ੈਕਟਰੀ ਦੇ ਮਾਲਕ ਅਨਿਲ ਕੁਮਾਰ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਖਿਲਾਫ਼ ਥਾਣਾ ਜੁਲਕਾ ਵਿਖੇ ਆਈ.ਪੀ.ਸੀ. ਦੀ ਧਾਰਾ 420, 472, 473, 474 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਇਸ ਫੈਕਟਰੀ ਨਾਲ ਹੋਰ ਕਿਹੜੇ ਕਿਹੜੇ ਲੋਕ ਜੁੜੇ ਹੋਏ ਹਨ।