ਭਾਰਤ ਨੂੰ ਚੌਥੇ ਦਿਨ 84 ਦੌੜਾਂ ਦੀ ਜਰੂਰਤ, 5 ਵਿਕਟਾਂ ਬਾਕੀ
ਇਸ਼ਾਂਤ ਨੇ ਪੰਜ ਵਿਕਟਾਂ ਲੈ ਜਿੱਤ ਦੀ ਆਸ ਜਗਾਈ ਪਰ ਮੁੱਖ ਬੱਲੇਬਾਜ਼ ਫਿਰ ਫੇਲ੍ਹ
ਬਰਮਿੰਘਮ, 3 ਅਗਸਤ
ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਪੰਜ ਵਿਕਟਾਂ ਲੈ ਕੇ ਭਾਰਤ ਦੀ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਜਿੱਤ ਦੀ ਆਸ ਜਗਾ ਦਿੱਤੀ ਪਰ ਪਹਿਲੇ ਨੰਬਰਾਂ ਦੇ ਬੱਲੇਬਾਜ਼ਾਂ ਦੀ ਇੱਕ ਵਾਰ ਫਿਰ ਨਾਕਾਮੀ ਤੋਂ ਬਾਅਦ ਹੁਣ ਇਸ ਮੈਚ ‘ਚ ਭਾਰਤੀ ਟੀਮ ਦੀਆਂ ਜਿੱਤ ਦੀਆਂ ਆਸਾਂ ਇੱਕ ਵਾਰ ਫਿਰ ਕਪਤਾਨ ਵਿਰਾਟ ਕੋਹਲੀ ਦੇ ਮੋਢਿਆਂ ‘ਤੇ ਟਿਕ ਗਈਆਂ ਹਨ
ਵਿਰਾਟ 43 ਅਤੇ ਵਿਕਟਕੀਪਰ ਦਿਨੇਸ਼ ਕਾਰਤਿਕ 18 ਦੌੜਾਂ ਬਣਾ ਕੇ ਕ੍ਰੀਜ਼ ‘ਤੇ
ਭਾਰਤ ਨੇ ਇੰਗਲੈਂਡ ਨੂੰ ਦੂਸਰੀ ਪਾਰੀ ‘ਚ 180 ਦੌੜਾਂ ‘ਤੇ ਸਮੇਟ ਦਿੱਤਾ ਅਤੇ ਉਸਨੂੰ ਇਹ ਮੈਚ ਜਿੱਤਣ ਲਈ 194 ਦੌੜਾਂ ਦਾ ਟੀਚਾ ਮਿਲਿਆ ਜਿਸ ਦਾ ਪਿੱਛਾ ਕਰਦਿਆਂ ਭਾਰਤ ਨੇ ਤੀਸਰੇ ਦਿਨ ਸਟੰਪਸ ਤੱਕ 5 ਵਿਕਟਾਂ ਦੇ ਨੁਕਸਾਨ ‘ਤੇ 110 ਦੌੜਾਂ ਬਣਾ ਲਈਆਂ ਹਨ ਭਾਰਤ ਨੂੰ ਜਿੱਤ ਲਈ ਅਜੇ 84 ਦੌੜਾਂ ਦੀ ਹੋਰ ਜ਼ਰੂਰਤ ਹੈ ਅਤੇ ਉਸ ਦੀਆਂ ਪੰਜ ਵਿਕਟਾਂ ਬਾਕੀ ਹਨ ਪਹਿਲੀ ਪਾਰੀ ‘ਚ ਸ਼ਾਨਦਾਰ 149 ਦੌੜਾਂ ਬਣਾਉਣ ਵਾਲੇ ਵਿਰਾਟ 43 ਅਤੇ ਵਿਕਟਕੀਪਰ ਦਿਨੇਸ਼ ਕਾਰਤਿਕ 18 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ
ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੂੰ ਉਸਦੇ ਅਗਲੇ ਬੱਲੇਬਾਜ਼ਾਂ ਨੇ ਫਿਰ ਨਿਰਾਸ਼ ਕੀਤਾ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾੱਡ ਨੇ ਪਹਿਲੇ ਘਾਤਕ ਸਪੈੱਲ ‘ਚ ਵਿਜੇ ਅਤੇ ਸ਼ਿਖਰ ਧਵਨ ਨੂੰ ਪੈਵੇਲਿਅਨ ਭੇਜਿਆ ਜਦੋਂਕਿ ਬੇਨ ਸਟੋਕਸ ਨੇ ਰਾਹੁਲ ਨੂੰ ਆਊਟ ਕੀਤਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਕਰੇਨ ਨੇ ਰਹਾਣੇ ਨੂੰ ਨਿਪਟਾਇਆ ਭਾਰਤੀ ਬੱਲੇਬਾਜ਼ਾਂ ਨੇ ਸਵਿੰਗ ਲੈਂਦੀਆਂ ਗੇਂਦਾਂ ਨੂੰ ਖੇਡਣ ਦੀ ਕੋਈ ਤਕਨੀਕ ਨਹੀਂ ਦਿਖਾਈ ਪਰ ਵਿਰਾਟ ਇੱਕ ਪਾਸੇ ਖੜ੍ਹੇ ਆਪਣੇ ਸਾਥੀਆਂ ਨੂੰ ਆਊਟ ਹੁੰਦੇ ਦੇਖ ਨਿਰਾਸ਼ਾ ‘ਚ ਸਿਰ ਹਿਲਾਉਂਦੇ ਰਹੇ ਪਰ ਉਹਨਾਂ ਸਕੋਰਬੋਰਡ ਨੂੰ ਵੀ ਵਧਾਈ ਰੱਖਿਆ ਆਖ਼ਰੀ ਕੁਝ ਓਵਰ ਲਗਾਤਾਰ ਮੁਸ਼ਕਲ ਹੁੰਦੇ ਜਾ ਰਹੇ ਸਨ ਅਤੇ ਭਾਰਤੀ ਆਸਾਂ ਇਸ ਗੱਲ ‘ਤੇ ਟਿਕੀਆਂ ਸਨ ਕਿ ਹੋਰ ਵਿਕਟ ਨਾ ਗੁਆਈ ਜਾਵੇ ਵਿਰਾਟ ਅਤੇ ਕਾਰਤਿਕ ਦਿਨ ਦੀ ਬਾਕੀ ਖੇਡ ਸੁਰੱਖਿਅਤ ਕੱਢ ਕੇ ਲੈ ਗਏ
ਇਸ ਤੋਂ ਪਹਿਲਾਂ ਚਾਹ ਦੇ ਸਮੇਂ ਤੱਕ
ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 51 ਦੌੜਾਂ ‘ਤੇ ਪੰਜ ਵਿਕਟਾਂ ਲੈ ਕੇ ਇੰਗਲੈਂਡ ਨੂੰ 180 ਦੌੜਾਂ ‘ਤੇ ਸਮੇਟ ਦਿੱਤਾ ਇਸ਼ਾਂਤ ਨੇ ਇੱਕ ਹੀ ਓਵਰ ‘ਚ ਤਿੰਨ ਵਿਕਟਾਂ ਲੈਣ ਨਾਲ ਇੰਗਲੈਂਡ ਦਾ ਮੱਧਕ੍ਰਮ ਪੂਰੀ ਤਰ੍ਹਾਂ ਢੇਰ ਹੋ ਗਿਆ ਅਤੇ ਮੇਜ਼ਬਾਨ ਟੀਮ ਨੇ ਆਪਣੀਆਂ ਸੱਤ ਵਿਕਟਾਂ ਸਿਰਫ਼ 87 ਦੌੜਾਂ ਦੇ ਫ਼ਰਕ ‘ਚ ਗੁਆ ਦਿੱਤੀਆਂ ਸਨ ਪਰ ਨੌਜਵਾਨ ਖਿਡਾਰੀ ਸੈਮ ਕਰੇਨ 65 ਗੇਂਦਾਂ ‘ਤੇ 9 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 63 ਦੌੜਾਂ ਦੀ ਹਮਲਾਵਰ ਪਾਰੀ ਖੇਡ ਕੇ ਇੰਗਲੈਂਡ ਨੂੰ 180 ਦੌੜਾਂ ਤੱਕ ਪਹੁੰਚਾਉਣ ‘ਚ ਸਫ਼ਲ ਰਿਹਾ ਉਸਨੂੰ ਯਾਦਵ ਨੇ ਵਿਕਟਕੀਪਰ ਕਾਰਤਿਕ ਹੱਥੋਂ ਕੈਚ ਆਊਟ ਕਰਵਾਇਆ
ਹਾਲਾਂਕਿ ਇੰਗਲੈਂਡ ਦੇ ਪਤਨ ਦੀ ਸ਼ੁਰੂਆਤ ਲੰਚ ਤੋਂ ਪਹਿਲਾਂ ਹੀ ਹੋ ਗਈ ਸੀ ਜਦੋਂ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 3-3 ਵਿਕਟਾਂ ਲੈ ਕੇ ਇੰਗਲੈਂਡ ਨੂੰ ਗਹਿਰੇ ਸੰਕਟ ‘ਚ ਪਾ ਦਿੱਤਾ ਜਿਸ ਦੀ ਬਦੌਲਤ ਇੰਗਲੈਂਡ ਨੇ ਲੰਚ ਤੱਕ ਹੀ ਛੇ ਵਿਕਟਾਂ ਸਿਰਫ਼ 86 ਦੌੜਾਂ ‘ਤੇ ਗੁਆ ਦਿੱਤੀਆਂ ਅਤੇ ਉਸ ਕੋਲ 99 ਦੌੜਾਂ ਦਾ ਵਾਧਾ ਸੀ
ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 13 ਦੌੜਾਂ ਦਾ ਵਾਧਾ ਮਿਲਿਆ ਸੀ ਅਤੇ ਅੱਜ ਇੰਗਲੈਂਡ ਨੇ 9 ਦੌੜਾਂ ‘ਤੇ 1 ਵਿਕਟ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਸਵੇਰ ਦੇ ਸੈਸ਼ਨ ‘ਚ ਪੰਜ ਵਿਕਟਾਂ ਗੁਆਈਆਂ ਅਸ਼ਵਿਨ ਨੇ ਪੰਜ ਵਿਕਟਾਂ ਚੋਂ ਦੋ ਅਤੇ ਇਸ਼ਾਂਤ ਨੇ ਤਿੰਨ ਵਿਕਟਾਂ ਝਟਕੀਆਂ ਅਸ਼ਵਿਨ ਨੇ ਲੰਚ ਤੱਕ 34 ਦੌੜਾਂ ‘ਤੇ ਤਿੰਨ ਅਤੇ ਇਸ਼ਾਂਤ ਨੇ 21 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ ਸਨ ਅਸ਼ਵਿਨ ਨੇ ਸਵੇਰੇ ਜੇਨਿੰਗਸ ਅਤੇ ਕਪਤਾਨ ਜੋ ਰੂਟ ਨੂੰ ਨਿਪਟਾਇਆ ਜਦੋਂਕਿ ਇਸ਼ਾਂਤ ਨੇ ਡੇਵਿਡ ਮਲਾਨ ਅਤੇ ਵਿਕਟਕੀਪਰ ਜਾੱਨੀ ਬੇਰਸਟੋ ਅਤੇ ਹਰਫ਼ਨਮੌਲਾ ਬੇਨ ਸਟੋਕਸ ਨੂੰ ਪੈਵੇਲੀਅਨ ਦੀ ਰਾਹ ਦਿਖਾਈ ਭਾਰਤ ਨੇ ਸਲਿੱਪ ਅਤੇ ਨਜ਼ਦੀਕੀ ਖੇਤਰ ‘ਚ ਸ਼ਾਨਦਾਰ ਕੈਚ ਲਏ ਲੋਕੇਸ਼ ਰਾਹੁਲ ਨੇ ਜੇਨਿੰਗਸ ਅਤੇ ਰੂਟ, ਅਜਿੰਕਾ ਰਹਾਣੇ ਨੇ ਮਲਾਨ, ਧਵਨ ਨੇ ਬੇਰਸਟੋ ਅਤੇ ਕਪਤਾਨਵਿਰਾਟ ਕੋਹਲੀ ਨੇ ਸਟੋਕਸ ਦੇ ਕੈਚ ਲਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।