ਕਸ਼ਮੀਰ ਰਾਜਮਾਰਗ ‘ਤੇ ਸੜਕ ਹਾਦਸੇ ‘ਚ ਤਿੰਨ ਮੌਤਾਂ

Three, Dead, Road, Accidents, Kashmir, Highway

ਫਲ ਲੈ ਕੇ ਜੰਮੂ ਵੱਲ ਜਾ ਰਿਹਾ ਸੀ ਟਰੱਕ (Kashmir)

ਸ੍ਰੀਨਗਰ, ਏਜੰਸੀ 

ਜੰਮੂ-ਕਸ਼ਮੀਰ (Kashmir) ‘ਚ ਸ੍ਰੀਨਗਰ ਜੰਮੂ ਰਾਸ਼ਟਰੀ ਮਾਰਗ ‘ਤੇ ਸ਼ੁੱਕਰਵਾਰ ਸਵੇਰੇ ਟਰੱਕ ਡੂੰਘੀ ਖੱਡ ‘ਚ ਡਿੱਗਣ ਨਾਲ ਚਾਲਕ ਸਮੇਤ ਤਿੰਨਾਂ ਦੀ ਮੌਤ ਹੋ ਗਈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਉਤਰ ਕਸ਼ਮੀਰ ‘ਚ ਫਲ ਲੈ ਕੇ ਟਰੱਕ ਜੰਮੂ ਵੱਲ ਜਾ ਰਿਹਾ ਸੀ, ਬੈਟਰੀ ਚਸਮਾ ਇਲਾਕੇ ‘ਚ ਸਵੇਰੇ ਚਾਰ ਵਜੇ ਅਚਾਨਕ ਡੂੰਘੀ ਖੱਡ ‘ਚ ਡਿੱਗ ਗਿਆ। ਉਨ੍ਹਾਂ ਕਿਹਾ ਕਿ ਰਾਹਤ ਬਚਾਅ ਅਭਿਆਨ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਅਤੇ ਲਾਸ਼ਾਂ ਨੂੰ ਕੱਢ ਲਿਆ ਗਿਆ। ਮ੍ਰਿਤਕਾਂ ਦੀ ਪਹਿਚਾਣ ਰਿਆਜ ਅਹਿਮਦ, ਅਬਦੁਲ ਹਮੀਦ ਅਤੇ ਮੰਜੂਰ ਅਹਿਮਦ ਦੇ ਰੂਪ ‘ਚ ਹੋਈ ਹੈ। ਤਿੰਨੇ ਉਤਰ ਕਸ਼ਮੀਰ (Kashmir) ‘ਚ ਕੁਪਵਾੜਾ ਜਿਲ੍ਹੇ ਦੇ ਲੋਲਾਬ ਦੇ ਰਹਿਣ ਵਾਲੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।