ਮੈਂ ਭ੍ਰਿਸ਼ਟਾਚਾਰ ਖਿਲਾਫ਼ ਡਟ ਕੇ ਖੜ੍ਹਾ ਹਾਂ : ਮੋਦੀ | Parliament
- ਕਿਹਾ, ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ | Parliament
ਸ਼ਾਹਜਹਾਂਪੁਰ, (ਏਜੰਸੀ)। ਲੋਕ ਸਭਾ ‘ਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ‘ਤੇ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਸਾਨ ਕਲਿਆਣ ਰੈਲੀ ‘ਚ ਕਿਹਾ ਕਿ ‘ਮੇਰਾ ਗੁਨਾਹ ਇਹੀ ਹੈ ਕਿ ਮੈਂ ਭ੍ਰਿਸ਼ਟਾਚਾਰ ਖਿਲਾਫ਼ ਲੜ ਰਿਹਾ ਹਾਂ ਪਰਿਵਾਰਵਾਦ ਖਿਲਾਫ਼ ਪੂਰੀ ਤਾਕਤ ਨਾਲ ਖੜ੍ਹਾ ਹਾਂ ਅਸੀਂ ਸੰਕਲਪ ਲਿਆ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਇੱਥੋਂ ਦੇ ਲੋਕਾਂ ਨੂੰ 18ਵੀਂ ਸਦੀ ‘ਚ ਜਿਉਣ ਲਈ ਮਜ਼ਬੂਰ ਕਰ ਦਿੱਤਾ ਅਸੀਂ ਉਸ ਨੂੰ ਬਦਲ ਕੇ ਰੱਖ ਦੇਵਾਂਗੇ ਅਸੀਂ ਜਲਦ ਹੀ ਸਾਰੇ ਘਰਾਂ ਤੱਕ ਬਿਜਲੀ ਪਹੁੰਚਾ ਕੇ ਰਹਾਂਗੇ ਅਸੀਂ ਵਿਚੌਲੀਏ ਅਤੇ ਮੁਫਤਖੋਰ ਲੋਕਾਂ ਦਾ ਧੰਦਾ ਬੰਦ ਕਰਵਾ ਦਿੱਤਾ ਅਜਿਹੇ ‘ਚ ਉਹ ਸਾਨੂੰ ਹਟਾਉਣਾ ਚਾਹੁੰਦੇ ਹਨ।
ਉੱਥੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਬਦਹਾਲ ਸਥਿਤੀ ਤੋਂ ਉਭਾਰਣ ਦਾ ਸੰਕਲਪ ਦੁਹਰਾਉਂਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦਲਦਲ ‘ਚ ਫਸੀ ਸਾਬਕਾ ਸਰਕਾਰ ਦੇ ਕਾਰਨਾਮਿਆਂ ਨਾਲ ਸੋਸ਼ਣ ਦਾ ਸ਼ਿਕਾਰ ਕਿਸਾਨਾਂ ਦੀ ਦਸ਼ਾ ਸੁਧਾਰਨ ਦੀ ਦਿਸ਼ਾ ‘ਚ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ ਮੋਦੀ ਨੇ ਕਿਹਾ ਕਿ ਬੇਭਰੋਸਗੀ ਮਤਾ ਇੰਜ ਨਹੀਂ ਆਉਂਦਾ ਹੈ ਜਦੋਂ 90 ਹਜ਼ਾਰ ਕਰੋੜ ਰੁਪਏ ਇੱਧਰ-ਉੱਧਰ ਜਾਣਾ ਬੰਦ ਹੋ ਜਾਂਦੇ ਹਨ, ਉਦੋਂ ਆਉਂਦਾ ਹੈ ਦੇਸ਼ ਦੀ ਜਨਤਾ ਬੇਭਰੋਸਗੀ ਕਰਨ ਵਾਲਿਆਂ ਦੇ ਮਦ ਨੂੰ ਚੂਰ-ਚੂਰ ਕਰ ਦਿੰਦੀ ਹੈ।
ਮੋਦੀ ਫੈਲਾ ਰਹੇ ਹਨ ਨਫ਼ਰਤ, ਡਰ ਅਤੇ ਰੋਹ: ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਅੱਜ ਕਿਹਾ ਕਿ ਉਹ ਆਪਣੀ ਗੱਲ ਕਹਿਣ ਲਈ ਨਫ਼ਰਤ, ਡਰ ਅਤੇ ਰੋਹ ਦੀ ਵਰਤੋਂ ਕਰ ਰਹੇ ਹਨ ਗਾਂਧੀ ਨੇ ਅੱਜ ਇੱਕ ਟਵੀਟ ਕਰਕੇ ਕਿਹਾ ਕਿ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ‘ਚ ਨਫ਼ਰਤ, ਡਰ ਅਤੇ ਰੋਹ ਦੀ ਵਰਤੋਂ ਕੀਤੀ ਕਾਂਗਰਸ ਪ੍ਰਧਾਨ ਨੇ ਲਿਖਿਆ, ਸੰਸਦ ‘ਚ ਬਹਿਸ ਦਾ ਮੁੱਖ ਮੁੱਦਾ ਪ੍ਰਧਾਨ ਮੰਤਰੀ ਨੇ ਆਪਣੀ ਗੱਲ ਕਹਿਣ ਲਈ ਕੁਝ ਵਿਅਕਤੀਆਂ ਦੇ ਦਿਲਾਂ ‘ਚ ਮੌਜ਼ੂਦ ਨਫ਼ਰਤ, ਡਰ ਅਤੇ ਰੋਹ ਦੀ ਵਰਤੋਂ ਕੀਤੀ’ ਗਾਂਧੀ ਨੇ ਕਾ ਕਿ ਇਸ ਦੇ ਉਲਟ ਕਾਂਗਰਸ ਸਾਰੇ ਭਾਰਤੀਆਂ ਦੇ ਦਿਲਾਂ ‘ਚ ਪ੍ਰੇਮ ਅਤੇ ਸਦਭਾਵ ਬਣਾਵੇਗੀ ਜੋ ਦੇਸ਼ ਨਿਰਮਾਤ ਦਾ ਇਕਮਾਤਰ ਰਸਤਾ ਹੈ।