ਮਹਿਲਾ ਰਾਖਵਾਂਕਰਨ ਤੇ ਮਹਿੰਗਾਈ ਸਬੰਧੀ ਘੇਰਨ ਦੀ ਤਿਆਰੀ ‘ਚ ਵਿਰੋਧੀ, ਸੱਤਾ ਧਿਰ ਵੀ ਤਿਆਰ | Monsoon Session
- ਤਿੰਨ ਤਲਾਕ ਬਿੱਲ ‘ਤੇ ਵੀ ਲੱਗ ਸਕਦੀ ਹੈ ਮੋਹਰ | Monsoon Session
- ਅੱਤਵਾਦ ਵਰਗੇ ਮੁੱਦਿਆਂ ‘ਤੇ ਹੋ ਸਕਦੀ ਹੈ ਬਹਿਸ | Monsoon Session
ਨਵੀਂ ਦਿੱਲੀ, (ਏਜੰਸੀ)। ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਇਸ ਸੈਸ਼ਨ ‘ਚ ਵਿਰੋਧੀ ਧਿਰ ਮਹਿਲਾ ਰਾਖਵਾਂਕਰਨ, ਮਹਿੰਗਾਈ, ਦਲਿਤ ਉਤਪੀੜਨ ਤੇ ਅੱਤਵਾਦ ਵਰਗੇ ਵੱਡੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ‘ਚ ਹੈ ਤੇ ਸੱਤਾ ਧਿਰ ਵੀ ਤਿਆਰ ਹੈ ਪਿਛਲੀ ਵਾਰ ਦਾ ਬਜਟ ਸੈਸ਼ਨ ਕਾਫ਼ੀ ਹੰਗਾਮੇਦਾਰ ਰਿਹਾ ਸੀ ਇਸ ਸੈਸ਼ਨ ‘ਚ ਸਭ ਤੋਂ ਜ਼ਿਆਦਾ ਚਰਚਾ ਮਹਿਲਾ ਰਾਖਵਾਂਕਰਨ ਬਿੱਲ ਸਬੰਧੀ ਹੈ ਕਾਂਗਰਸ ਨੇ ਸੰਸਦ ਤੇ ਵਿਧਾਨ ਸਭਾਵਾਂ ‘ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦੀ ਮੰਗ ਕੀਤੀ ਹੈ ਇਸ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਸੀ ਇਸ ਸੈਸ਼ਨ ‘ਚ ਜੰਮੂ-ਕਸ਼ਮੀਰ ਦਾ ਮੁੱਦਾ ਵੀ ਪਹਿਲਾਂ ਵਾਂਗ ਛਾਇਆ ਰਹੇਗਾ।
ਇਨ੍ਹਾਂ ਮੁੱਦਿਆਂ ‘ਤੇ ਹੋਵੇਗਾ ਹੰਗਾਮਾ
ਵਿਰੋਧੀ ਜੰਮੂ ਕਸ਼ਮੀਰ ਦੀ ਸਥਿਤੀ, ਪੀਡੀਪੀ-ਭਾਜਪਾ ਸਰਕਾਰ ਦੇ ਡਿੱਗਣ ਤੇ ਅੱਤਵਾਦ ਵਰਗੇ ਮੁੱਦੇ ਚੁੱਕ ਸਕਦੀ ਹੈ ਕਿਸਾਨ, ਦਲਿਤ ਤੰਗ ਪ੍ਰੇਸ਼ਾਨ, ਰਾਮ ਮੰਦਰ, ਡਾਲਰ ਦੇ ਮੁਕਾਬਲੇ ਰੁਪਏ ਦੀ ਦਰ ‘ਚ ਗਿਰਾਵਟ, ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ‘ਚ ਵਾਧਾ ਵਰਗੇ ਮਸਲਿਆਂ ‘ਤੇ ਵੀ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ ਇੱਕ ਮਹੱਤਵਪੂਰਨ ਵਿਸ਼ਾ ਆਂਧਰਾ ਪ੍ਰਦੇਸ਼ ਮੁੜ ਗਠਨ ਐਕਟ ਦੀਆਂ ਤਜਵੀਜ਼ਾਂ ਨੂੰ ਲਾਗੂ ਕਰਨ ਦਾ ਵੀ ਹੋ ਸਕਦਾ ਹੈ, ਜਿਸ ਕਾਰਨ ਪਿਛਲੇ ਸੈਸ਼ਨ ‘ਚ ਤੇਲਗੁ ਦੇਸ਼ਮ ਪਾਰਟੀ ਨੇ ਭਾਰੀ ਹੰਗਾਮਾ ਕੀਤਾ ਸੀ।
ਸਦਨ ਚਲਾਉਣ ‘ਚ ਸਹਿਯੋਗ ਕਰਨ ਵਿਰੋਧੀ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਵਿਰੋਧੀਆਂ ਪਾਰਟੀਆਂ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸੁਚੱਜੇ ਢੰਗ ਨਾਲ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਜੋ ਵੀ ਮੁੱਦਾ ਜਾਂ ਸਮੱਸਿਆ ਉੱਠਾਉਣ ਸਰਕਾਰ ਉਸ ‘ਤੇ ਨਿਯਮਾਂ ਅਨੁਸਾਰ ਚਰਚਾ ਕਰਾਉਣ ਲਈ ਤਿਆਰ ਹੈ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਸਰਕਾਰ ਵੱਲੋਂ ਮੰਗਲਵਾਰ ਨੂੰ ਸੱਦੀ ਗਈ ਸਰਵ ਸਾਂਝੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਮੀਟਿੰਗ ਬਹੁਤ ਚੰਗੇ ਮਾਹੌਲ ‘ਚ ਹੋਈ।